NRI ਮਹਿਲਾ ਨੇ ਆਪ ਆਗੂ 'ਤੇ ਲਗਾਏ ਗੰਭੀਰ ਇਲਜ਼ਾਮ, ਬੋਲੀ ਘਰ 'ਤੇ ਕਬਜ਼ਾ ਕਰਕੇ ਕੀਤੀ ਮੇਰੇ ਨਾਲ ਕੁੱਟਮਾਰ | The NRI woman accused the AAP leader of occupying the house Know full detail in punjabi Punjabi news - TV9 Punjabi

NRI ਮਹਿਲਾ ਨੇ ‘ਆਪ’ ਆਗੂ ‘ਤੇ ਲਗਾਏ ਗੰਭੀਰ ਇਲਜ਼ਾਮ, ਬੋਲੀ ਘਰ ‘ਤੇ ਕਬਜ਼ਾ ਕਰਕੇ ਕੀਤੀ ਮੇਰੇ ਨਾਲ ਕੁੱਟਮਾਰ, ਅਯੂਬ ਖਾਨ ਨੇ ਇਲਜ਼ਾਮ ਨਕਾਰੇ

Updated On: 

15 Oct 2023 17:44 PM

ਪੰਜਾਬ ਵਿੱਚ ਐੱਨਆਰਆਈਜ ਦੀਆਂ ਜ਼ਮੀਨਾਂ ਤੇ ਕਬਜੇ ਦੇ ਮਾਮਲੇ ਸਾਹਮਣੇ ਆ ਰਹੇ ਨੇ। ਤੇ ਹੁਣ ਜਲੰਧਰ ਵਿਖੇ ਵੀ ਇੱਟਲੀ ਚ ਰਹਿ ਰੀ ਇੱਕ ਮਹਿਲਾ ਨੇ ਆਪ ਆਗੂ ਤੇ ਉਸਦੇ ਘਰ ਤੇ ਕਬਜ਼ਾ ਕਰਨ ਦੇ ਇਲਜਾਮ ਲਗਾਏ ਨੇ। ਪਰ ਉੱਧਰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਆਪ ਆਗੂ ਨੇ ਐੱਨਆਰਆਈ ਮਹਿਲਾ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਦੱਸੇ। ਆਪ ਆਗੂ ਨੇ ਕਿਹਾ ਕਿ ਉਨ੍ਹਾਂ ਕੋਲ ਸਬੂਤ ਦੇ ਤੌਰ ਤੇ ਸਾਰੇ ਵੀਡੀਓ ਤੇ ਕਾਗਜ ਹਨ। ਇਸ ਕਾਰਨ ਮਹਿਲਾ ਨੇ ਜਿਹੜੇ ਵੀ ਇਲਜ਼ਾਮ ਲਗਾਏ ਹਨ ਉਹ ਸਾਰੇ ਝੂਠੇ ਹਨ।

NRI ਮਹਿਲਾ ਨੇ ਆਪ ਆਗੂ ਤੇ ਲਗਾਏ ਗੰਭੀਰ ਇਲਜ਼ਾਮ, ਬੋਲੀ ਘਰ ਤੇ ਕਬਜ਼ਾ ਕਰਕੇ ਕੀਤੀ ਮੇਰੇ ਨਾਲ ਕੁੱਟਮਾਰ, ਅਯੂਬ ਖਾਨ ਨੇ ਇਲਜ਼ਾਮ ਨਕਾਰੇ
Follow Us On

ਪੰਜਾਬ ਨਿਊਜ। ਪੰਜਾਬ ‘ਚ ਐਨ.ਆਰ.ਆਈਜ਼ ਦੀਆਂ ਜ਼ਮੀਨਾਂ ਅਤੇ ਮਕਾਨਾਂ ‘ਤੇ ਕਬਜ਼ਿਆਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਜਲੰਧਰ ‘ਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਐੱਨਆਰਆਈ ਮਹਿਲਾ (NRI women) ਨੇ ‘ਆਪ’ ਆਗੂ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਕੁੱਟਮਾਰ ਕਰਕੇ ਮਕਾਨਾਂ ‘ਤੇ ਕਬਜ਼ਾ ਕੀਤਾ ਗਿਆ ਹੈ। ਦੂਜੇ ਪਾਸੇ ਆਪ ਆਗੂ ਨੇ ਕਿਹਾ ਕਿ ਐਨਆਰਆਈ ਮਹਿਲਾ ਉਸ ਕੋਲ ਦਸਤਾਵੇਜ਼ ਅਤੇ ਸਾਰੀਆਂ ਵੀਡੀਓਜ਼ ਹੋਣ ਦੇ ਬਾਵਜੂਦ ਉਸ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ, ਜੇਕਰ ਉਸ ਖ਼ਿਲਾਫ਼ ਇਹ ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ ਉਸ ਖ਼ਿਲਾਫ਼ ਸਾਰੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।

ਇਟਲੀ ਦੀ ਰਹਿਣ ਵਾਲੀ ਐਨਆਰਆਈ ਮਹਿਲਾ ਸੁਦੇਸ਼ ਰਾਣੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ (Leader of Aam Aadmi Party) ਅਯੂਬ ਖਾਨ ਨੇ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਘਰ ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਪਿਛਲੇ 5 ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਜਲੰਧਰ ਦੇ ਮੁਹੱਲਾ ਸ਼ਿਵ ਪੁਰਾ ਬੂਟਾ ਮੰਡੀ ‘ਚ ਵਾਪਿਸ ਆ ਗਿਆ ਸੀ ਅਤੇ ਮੌਜੂਦਾ ਸਮੇਂ ‘ਚ ਉਥੇ ਰਹਿ ਰਿਹਾ ਹੈ। 2 ਸਾਲ ਪਹਿਲਾਂ ‘ਆਪ’ ਨੇਤਾ ਅਯੂਬ ਖਾਨ ਨੇ 3 ਮਹੀਨੇ ਲਈ ਆਪਣਾ ਮਕਾਨ ਕਿਰਾਏ ‘ਤੇ ਲਿਆ ਸੀ, ਜਿਸ ਤੋਂ ਬਾਅਦ ਉਸਨੇ ਉਨਾਂ ਦੇ ਘਰ ਤੇ ਕਬਜ਼ਾ ਕਰ ਲਿਆ।

ਮਹਿਲਾ ਦਾ ਪੂਰਾ ਪਰਿਵਾਰ ਇਟਲੀ ‘ਚ ਹੈ

ਹੁਣ ਜਦੋਂ ਅਯੂਬ ਖਾਨ ਨੇ ਘਰ ‘ਚ ਵਾਈ-ਫਾਈ (Wi-Fi) ਲਗਾਉਣਾ ਸ਼ੁਰੂ ਕੀਤਾ ਸੀ ਤਾਂ ਉਸ ਨੇ ਉਸ ਨੂੰ ਵਾਈ-ਫਾਈ ਲਗਾਉਣ ਤੋਂ ਰੋਕ ਦਿੱਤਾ, ਜਿਸ ਕਾਰਨ ਉਨ੍ਹਾਂ ‘ਚ ਲੜਾਈ ਹੋ ਗਈ ਅਤੇ ਅਯੂਬ ਖਾਨ ਦੇ ਚਚੇਰੇ ਭਰਾ, ਪਤਨੀ ਅਤੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਸੁਦੇਸ਼ ਰਾਣੀ ਨੇ ਦੱਸਿਆ ਕਿ ਉਹ ਇਸ ਸਮੇਂ ਭਾਰਤ ਵਿਚ ਇਕੱਲੀ ਰਹਿ ਰਹੀ ਹੈ ਅਤੇ ਉਸ ਦਾ ਪੂਰਾ ਪਰਿਵਾਰ ਇਟਲੀ ਵਿਚ ਹੈ।

ਪੰਚਾਇਤ ਤੇ ਸਮਿਤੀ ਮੈਂਬਰਾਂ ਦੇ ਕਹਿਣ ਤੇ 2 ਤੋਂ 3 ਵਾਰ ਮੀਟਿੰਗਾਂ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਵਿਵਾਦ ਨੂੰ ਲੈ ਕੇ ਉਹ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੇ ਜਲਦ ਹੀ ਉਨ੍ਹਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਅਯੂਬ ਖਾਨ ਨੇ ਸਾਰੇ ਇਲਜ਼ਾਮ ਬੇਬੁਨਿਆਦ ਦੱਸੇ

‘ਆਪ’ ਨੇਤਾ ਅਯੂਬ ਖਾਨ ਨੇ ਕਿਹਾ ਕਿ ਉਹ ਉਸ ਸਮੇਂ ਘਰ ਨਹੀਂ ਸੀ ਜਦੋਂ ਵਾਈ-ਫਾਈ ਵਾਲੇ ਲੋਕ ਉਨ੍ਹਾਂ ਦੇ ਘਰ ਵਾਈ-ਫਾਈ ਲਗਾਉਣ ਲਈ ਆਏ ਸਨ। ਆਪ ਆਗੂ ਨੇ ਪੁੱਛਿਆ ਕਿ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਐਨਆਰਆਈ ਝੂਠ ਨਹੀਂ ਬੋਲਦੇ। ‘ਆਪ’ ਆਗੂ ਨੇ ਕਿਹਾ ਕਿ ਉਸ ‘ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਕਿਉਂਕਿ ਉਸ ਕੋਲ ਘਰ ਸਬੰਧੀ ਪੂਰੇ ਦਸਤਾਵੇਜ਼ ਅਤੇ ਵੀਡੀਓ ਵੀ ਹੈ, ਜੇਕਰ ਉਸ ‘ਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਵਿਰੁੱਧ ਸਾਰੀਆਂ ਧਾਰਾਵਾਂ ਲਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

Exit mobile version