ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਨੇਡਾ ‘ਚ ਪੰਜਾਬੀ ਕੁੜੀ ਦੀ ਮੌਤ: ਪਰਿਵਾਰ ਨਾਲ ਨਾ ਹੋ ਸਕੀ ਗੱਲ, ਦੋਸਤਾਂ ਨੇ ਪੁਲਿਸ ਦੀ ਮਦਦ ਨਾਲ ਖੋਲ੍ਹਿਆ ਦਰਵਾਜ਼ਾ

ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਵਾਸੀ ਬਲਬੀਰ ਬਸਤੀ ਫਰੀਦਕੋਟ ਵਜੋਂ ਹੋਈ ਹੈ। ਪਰਿਵਾਰ ਨੇ ਉਸ ਨੂੰ ਡੇਢ ਮਹੀਨਾ ਪਹਿਲਾਂ ਹੀ ਕੈਨੇਡਾ ਭੇਜਿਆ ਸੀ। ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਬਠਿੰਡਾ ਵਿੱਚ ਆਟੋ ਚਲਾਉਂਦਾ ਹੈ। ਉਸ ਕੋਲ ਪਿਆ ਹਰ ਪੈਸਾ ਬਚਾ ਕੇ ਡੇਢ ਸਾਲ ਪਹਿਲਾਂ ਉਸ ਨੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ। ਕੱਲ੍ਹ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਰਿਵਾਰ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਕੁੜੀ ਫ਼ੋਨ ਨਹੀਂ ਚੁੱਕ ਰਹੀ ਜਿਸ ਕਾਰਨ ਸਾਰੇ ਚਿੰਤਾ ਵਿੱਚ ਸਨ।

ਕੈਨੇਡਾ ‘ਚ ਪੰਜਾਬੀ ਕੁੜੀ ਦੀ ਮੌਤ: ਪਰਿਵਾਰ ਨਾਲ ਨਾ ਹੋ ਸਕੀ ਗੱਲ, ਦੋਸਤਾਂ ਨੇ ਪੁਲਿਸ ਦੀ ਮਦਦ ਨਾਲ ਖੋਲ੍ਹਿਆ ਦਰਵਾਜ਼ਾ
Follow Us
sukhjinder-sahota-faridkot
| Published: 27 Jan 2024 23:33 PM

ਫਰੀਦਕੋਟ ਦੀ ਰਹਿਣ ਵਾਲੀ ਇੱਕ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜਦੋਂ ਦੋ ਦਿਨਾਂ ਤੱਕ ਪਰਿਵਾਰ ਦੀ ਕੋਈ ਸੁਣਵਾਈ ਨਾ ਹੋਈ ਤਾਂ ਫਰੀਦਕੋਟ ਦੇ ਰਹਿਣ ਵਾਲੇ ਪਰਿਵਾਰ ਨੇ ਕੈਨੇਡਾ ਰਹਿੰਦੇ ਉਸ ਦੇ ਦੋਸਤ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਲੜਕੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਦੀ ਲਾਸ਼ ਬੈੱਡ ‘ਤੇ ਮਿਲੀ ਸੀ। ਕੈਨੇਡੀਅਨ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਵਾਸੀ ਬਲਬੀਰ ਬਸਤੀ ਫਰੀਦਕੋਟ ਵਜੋਂ ਹੋਈ ਹੈ। ਪਰਿਵਾਰ ਨੇ ਉਸ ਨੂੰ ਡੇਢ ਮਹੀਨਾ ਪਹਿਲਾਂ ਹੀ ਕੈਨੇਡਾ ਭੇਜਿਆ ਸੀ। ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਬਠਿੰਡਾ ਵਿੱਚ ਆਟੋ ਚਲਾਉਂਦਾ ਹੈ। ਉਸ ਕੋਲ ਪਿਆ ਹਰ ਪੈਸਾ ਬਚਾ ਕੇ ਡੇਢ ਸਾਲ ਪਹਿਲਾਂ ਉਸ ਨੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ। ਕੱਲ੍ਹ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਰਿਵਾਰ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਕੁੜੀ ਫ਼ੋਨ ਨਹੀਂ ਚੁੱਕ ਰਹੀ ਜਿਸ ਕਾਰਨ ਸਾਰੇ ਚਿੰਤਾ ਵਿੱਚ ਸਨ।

ਪਿਤਾ ਨੇ ਦੱਸਿਆ ਕਿ ਪਰਿਵਾਰ ਵੱਲੋਂ ਫੋਨ ਆਉਣ ਤੇ ਉਹ ਤੁਰੰਤ ਫਰੀਦਕੋਟ ਘਰ ਆ ਗਿਆ। ਉਸ ਨੇ ਆਪਣੀ ਧੀ ਨਵਨੀਤ ਨੂੰ ਵੀ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਸ ਨੇ ਆਪਣੇ ਇੱਕ ਦੋਸਤ ਨਾਲ ਸੰਪਰਕ ਕੀਤਾ। ਜਿਸ ਨੇ ਮ੍ਰਿਤਕ ਨਵਨੀਤ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ। ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਪੁਲਿਸ ਬੁਲਾਈ ਗਈ।

ਲਾਸ਼ ਬੈੱਡ ‘ਤੇ ਪਈ ਸੀ

ਪਰਿਵਾਰ ਮੁਤਾਬਕ ਜਦੋਂ ਪੁਲਿਸ ਨੇ ਨਵਨੀਤ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਲਾਸ਼ ਬੈੱਡ ‘ਤੇ ਪਈ ਮਿਲੀ। ਉਹ ਮਰ ਚੁੱਕੀ ਸੀ। ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਕੀਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ

ਪਰਿਵਾਰ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਮੌਤ ਦਾ ਕਾਰਨ ਨਹੀਂ ਦੱਸਿਆ ਹੈ। ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਨਵਨੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਉਹ ਆਪਣੀ ਧੀ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਹਨ ਅਤੇ ਸਥਾਨਕ ਰੀਤੀ-ਰਿਵਾਜ਼ਾਂ ਅਨੁਸਾਰ ਉਸ ਦਾ ਸੰਸਕਾਰ ਕਰਨਾ ਚਾਹੁੰਦੇ ਹਨ।

ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?...
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?...
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?...
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?...
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ...
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?...
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ...
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੇ ਖੋਲੀ ਕਾਂਗਰਸ ਦੀ ਪੋਲ!
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੇ ਖੋਲੀ ਕਾਂਗਰਸ ਦੀ ਪੋਲ!...
Lok Sabha Election 2024: ਓਬਾਮਾ ਵਰਗੇ ਲੋਕ ਮਨਮੋਹਨ ਸਿੰਘ ਤੋਂ ਸਿੱਖਦੇ ਸਨ...ਰਾਾਜਾ ਵੜਿੰਗ ਦਾ ਪੀਐਮ 'ਤੇ ਨਿਸ਼ਾਨਾ
Lok Sabha Election 2024: ਓਬਾਮਾ ਵਰਗੇ ਲੋਕ ਮਨਮੋਹਨ ਸਿੰਘ ਤੋਂ ਸਿੱਖਦੇ ਸਨ...ਰਾਾਜਾ ਵੜਿੰਗ ਦਾ ਪੀਐਮ 'ਤੇ ਨਿਸ਼ਾਨਾ...
ਟਿਕਟ ਮਿਲਣ ਤੋਂ ਬਾਅਦ ਕੇਪੀ ਨੇ ਕਾਂਗਰਸ ਪਾਰਟੀ ਦੇ ਸਾਧੇ ਨਿਸ਼ਾਨੇ, ਸੁਣੋ ਕੀ ਕਿਹਾ?
ਟਿਕਟ ਮਿਲਣ ਤੋਂ ਬਾਅਦ ਕੇਪੀ ਨੇ ਕਾਂਗਰਸ ਪਾਰਟੀ ਦੇ ਸਾਧੇ ਨਿਸ਼ਾਨੇ, ਸੁਣੋ ਕੀ ਕਿਹਾ?...
ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਕਾਲੀ ਦਲ 'ਚ ਸ਼ਾਮਲ, ਜਲੰਧਰ ਤੋਂ ਮਿਲੀ ਟਿਕਟ
ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਕਾਲੀ ਦਲ 'ਚ ਸ਼ਾਮਲ, ਜਲੰਧਰ ਤੋਂ ਮਿਲੀ ਟਿਕਟ...
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲੀ ਧਮਕੀ
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲੀ ਧਮਕੀ...
Lok Sabha Election 2024: ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ
Lok Sabha Election 2024:  ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ...
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?...
Stories