27 April 2024
TV9 Punjabi
Author: Ramandeep Singh
ਪਾਣੀ ਨਾ ਸਿਰਫ਼ ਪਿਆਸ ਬੁਝਾਉਂਦਾ ਹੈ, ਸਗੋਂ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਵਧੀਆ ਸਰੋਤ ਹੈ। ਇਹ ਸਰੀਰਕ, ਮਾਨਸਿਕ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਫਾਇਦੇਮੰਦ ਹੈ।
ਜਿਉਂਦੇ ਰਹਿਣ ਲਈ ਪਾਣੀ ਪੀਣਾ ਜ਼ਰੂਰੀ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਇਸ ਨੂੰ ਸਹੀ ਢੰਗ ਨਾਲ ਪੀਤਾ ਜਾਵੇ।
ਪਾਣੀ ਸਰੀਰ ਨੂੰ ਹਾਈਡਰੇਟ ਰੱਖਣ ਦਾ ਕੰਮ ਕਰਦਾ ਹੈ ਪਰ ਕੁਝ ਗਲਤੀਆਂ ਕਾਰਨ ਪਾਣੀ ਪੀਣ ਨਾਲ ਭਾਰ ਵੀ ਵਧ ਸਕਦਾ ਹੈ।
ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਮੈਟਾਬੋਲਿਜ਼ਮ ਨੂੰ ਹੌਲੀ ਕਰ ਦਿੰਦੀ ਹੈ, ਜਿਸ ਨਾਲ ਭਾਰ ਵਧ ਸਕਦਾ ਹੈ ਅਤੇ ਪਾਚਨ ਕਿਰਿਆ ਵੀ ਖਰਾਬ ਹੋ ਜਾਂਦੀ ਹੈ।
ਹਰ ਰੋਜ਼ ਫਰਿੱਜ ਦਾ ਠੰਢਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ, ਜਿਸ ਨਾਲ ਕੈਲੋਰੀ ਬਰਨਿੰਗ ਵਿਚ ਰੁਕਾਵਟ ਆਉਂਦੀ ਹੈ ਅਤੇ ਭਾਰ ਵਧ ਸਕਦਾ ਹੈ।
ਬਹੁਤ ਜ਼ਿਆਦਾ ਪਾਣੀ ਓਵਰਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ ਅਤੇ ਕਈ ਹੋਰ ਸਮੱਸਿਆਵਾਂ ਦੇ ਨਾਲ-ਨਾਲ ਹੱਥਾਂ ਅਤੇ ਪੈਰਾਂ ਵਿੱਚ ਸੋਜ ਵੀ ਪੈ ਸਕਦੀ ਹੈ।
ਰੋਜ਼ਾਨਾ ਕਿੰਨਾ ਪਾਣੀ ਪੀਣਾ ਹੈ ਇਹ ਤੁਹਾਡੇ ਸਰੀਰ ਦੇ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ, ਮੌਜੂਦਾ ਸਮੇਂ ਵਿੱਚ 2.5 ਤੋਂ ਤਿੰਨ ਲੀਟਰ ਪਾਣੀ ਪੀਣਾ ਔਸਤ ਮੰਨਿਆ ਜਾਂਦਾ ਹੈ।