ਪੁਰਤਗਾਲ ‘ਚ ਰਹਿੰਦਾ ਮੋਗਾ ਦਾ ਨੌਜਵਾਨ ਲੁਧਿਆਣਾ ਦੀ ਮਹਿਲਾ ਨਾਲ ਬਲਾਤਕਾਰ ਅਤੇ ਧੋਖਾਧੜੀ ਮਾਮਲੇ ਵਿੱਚ ਨਾਮਜ਼ਦ
ਪੁਲਿਸ ਵੱਲੋਂ ਉਹਨਾਂ ਦੀ ਇਸ ਸ਼ਿਕਾਇਤ ਦੀ ਜਾਂਚ-ਪੜਤਾਲ ਸ਼ੁਰੂ ਕੀਤੀ ਗਈ ਤਾਂ ਪਤਾ ਚੱਲਿਆ ਕਿ ਲਵਪ੍ਰੀਤ ਨੇ ਕਿਸੀ ਹੋਰ ਮਹਿਲਾ ਨਾਲ ਵਿਆਹ ਨਹੀਂ ਸੀ ਕੀਤਾ ਅਤੇ ਹੁਣ ਉਹ ਪੁਰਤਗਾਲ ਵਾਪਿਸ ਜਾ ਚੁੱਕਿਆ ਹੈ, ਹੁਣ ਸਾਰਿਆਂ ਇੰਟਰਨੈਸ਼ਨਲ ਏਅਰਪੋਰਟਾਂ 'ਤੇ ਆਰੋਪੀ ਲਵਪੀਤ ਸਿੰਘ ਦੇ ਖਿਲਾਫ 'ਲੁੱਕ ਆਊਟ ਨੋਟਿਸ' ਵੀ ਜਾਰੀ ਕੀਤਾ ਜਾਣ ਵਾਲਾ ਹੈ।
ਵਰਤਮਾਨ ਵਿੱਚ ਇਟਲੀ ਦੀ ਰਹਿਣ ਵਾਲੀ ਅਤੇ ਮੁੱਲ ਰੂਪ ਤੋਂ ਲੁਧਿਆਣਾ ਦੀ ਵਾਸੀ 37 ਵਰ੍ਹਿਆਂ ਦੀ ਇੱਕ ਮਹਿਲਾ ਨੇ ਪੁਰਤਗਾਲ ਵਿੱਚ ਰਹਿੰਦੇ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਉਤੇ ਉਹਨਾਂ ਨਾਲ ਸ਼ਾਦੀ ਦਾ ਝਾਂਸਾ ਦੇ ਕੇ ਕਥਿਤ ਠੱਗੀ ਠੋਰੀ ਕਰਨ ਦਾ ਆਰੋਪ ਲਾਉਂਦੇਆਂ ਆਪਣੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਇੱਥੇ ਆਹਲਾ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ। ਪੀੜਤ ਮਹਿਲਾ ਦਾ ਆਰੋਪ ਹੈ ਕਿ ਮੋਗਾ ਦੇ ਪ੍ਰੀਤ ਨਗਰ ਇਲਾਕੇ ਦਾ ਰਹਿਣ ਵਾਲਾ ਆਰੋਪੀ ਲਵਪ੍ਰੀਤ ਸਿੰਘ ਬਰਾੜ ਹੈ, ਜਿਸ ਨਾਲ ਉਨ੍ਹਾਂ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਦੋਨਾਂ ਦੇ ਇੱਕ ਜਾਣਕਾਰ ਵਿਅਕਤੀ ਰਾਹੀਂ ਹੋਈ ਸੀ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਸ ਵੇਲੇ ਉਹ ਦੋਵੇਂ ਹੀ ਯੂਰੋਪ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਦੋਨਾਂ ਦਰਮਿਆਨ ਦੋਸਤੀ ਹੋ ਗਈ ਸੀ। ਉਸ ਤੋਂ ਬਾਅਦ ਲਵਪ੍ਰੀਤ ਸਿੰਘ ਨੇ ਹੀ ਉਹਨਾਂ ਦੇ ਨਾਲ ਵਿਆਹ ਕਰਨ ਦਾ ਪ੍ਰਸਤਾਵ ਉਨ੍ਹਾਂ ਨੂੰ ਦਿੱਤਾ ਸੀ।
ਸ਼ਾਰੀਰਿਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ
ਭਾਰਤ ਆਉਣ ਮਗਰੋਂ ਵਿਆਹ ਕਰਨ ਦਾ ਝਾਂਸਾ ਦੇ ਕੇ ਲਵਪ੍ਰੀਤ ਨੇ ਉਨ੍ਹਾਂ ਨਾਲ ਸ਼ਾਰੀਰਿਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਪੀੜਤ ਮਹਿਲਾ ਦੇ ਵਕੀਲ ਵੱਲੋਂ ਦੱਸਿਆ ਗਿਆ ਕਿ ਪਿਛਲੇ 6-7 ਸਾਲਾਂ ਦੇ ਦੌਰਾਨ ਇਨ੍ਹਾਂ ਦੋਨਾਂ ਦੀ ਕਈ ਮੌਕਿਆਂ ਤੇ ਮੁਲਾਕਾਤ ਹੋਈ ਸੀ ਲਵਪ੍ਰੀਤ ਨੇ ਪਿਛਲੇ ਸਾਲ ਅਚਾਨਕ ਇਸ ਮਹਿਲਾ ਦੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਲਵਪ੍ਰੀਤ ਨੇ ਪਿਛਲੇ ਸਾਲ ਆਪਣੇ ਘਰ ਵਾਪਿਸ ਮੁੜਨ ਮਗਰੋਂ ਇੱਕ ਹੋਰ ਮਹਿਲਾ ਨਾਲ ਵਿਆਹ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਧੋਖਾਧੜੀ ਕੀਤੇ ਜਾਣ ਦੀ ਇੱਕ ਲਿਖਤ ਸ਼ਿਕਾਯਤ ਦਿੱਤੀ
ਲਵਪ੍ਰੀਤ ਵੱਲੋਂ ਕਿਸੇ ਦੂਜੀ ਕੁੜੀ ਨਾਲ ਵਿਆਹ ਕਰਨ ਬਾਰੇ ਜਦੋਂ ਇਸ ਪੀੜਤ ਮਹਿਲਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਆਰੋਪੀ ਦੇ ਖਿਲਾਫ ਮੋਗਾ ਦੇ ਐਸਐਸਪੀ ਦਫ਼ਤਰ ਵਿੱਚ ਮਨਪ੍ਰੀਤ ਦੇ ਖਿਲਾਫ ਆਪਣੇ ਨਾਲ ਸ਼ਰੀਰਿਕ ਸ਼ੋਸ਼ਣ ਅਤੇ ਧੋਖਾਧੜੀ ਕੀਤੇ ਜਾਣ ਦੀ ਇੱਕ ਲਿਖਤ ਸ਼ਿਕਾਯਤ ਦੇ ਦਿੱਤੀ ਸੀ।
ਪੁਰਤਗਾਲ ਵਾਪਿਸ ਜਾ ਚੁੱਕਿਆ ਹੈ ਆਰੋਪੀ
ਜਦੋਂ ਪੁਲਿਸ ਵੱਲੋਂ ਉਹਨਾਂ ਦੀ ਇਸ ਸ਼ਿਕਾਇਤ ਦੀ ਜਾਂਚ-ਪੜਤਾਲ ਸ਼ੁਰੂ ਕੀਤੀ ਗਈ ਤਾਂ ਪਤਾ ਚੱਲਿਆ ਕਿ ਲਵਪ੍ਰੀਤ ਨੇ ਕਿਸੀ ਹੋਰ ਮਹਿਲਾ ਨਾਲ ਵਿਆਹ ਨਹੀਂ ਸੀ ਕੀਤਾ ਅਤੇ ਹੁਣ ਉਹ ਪੁਰਤਗਾਲ ਵਾਪਿਸ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ
ਪੁਲਿਸ ਵੱਲੋਂ ਸ਼ੁਰੂਆਤੀ ਜਾਂਚ-ਪੜਤਾਲ ਕਰਨ ਮਗਰੋਂ ਮੋਗਾ ਪੁਲਿਸ ਨੇ ਸਿਟੀ-2 ਥਾਣੇ ਵਿੱਚ ਆਰੋਪੀ ਲਵਪ੍ਰੀਤ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 376, 420 ਅਤੇ 406 ਦੇ ਤਹਿਤ ਆਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਹੋਰ ਤਾਂ ਹੋਰ, ਹੁਣ ਸਾਰਿਆਂ ਇੰਟਰਨੈਸ਼ਨਲ ਏਅਰਪੋਰਟਾਂ ‘ਤੇ ਆਰੋਪੀ ਲਵਪੀਤ ਸਿੰਘ ਦੇ ਖਿਲਾਫ ‘ਲੁੱਕ ਆਊਟ ਨੋਟਿਸ’ ਵੀ ਜਾਰੀ ਕੀਤਾ ਜਾਣ ਵਾਲਾ ਹੈ।