ਕੈਨੇਡਾ ਵਿੱਚ ਪੰਜਾਬੀ ਨੇ ਹੀ ਕੀਤਾ ਪੰਜਾਬੀ ਦਾ ਕਤਲ, ਜਲੰਧਰ ਦੇ ਕੰਟਰਸ਼ਨ ਕਾਰੋਬਾਰੀ ਦੇ ਗੋਲੀ ਮਾਰ ਤੋਂ ਬਾਅਦ ਮਜ਼ਦੂਰ ਨੇ ਕੀਤੀ ਖੁਦਕੁਸ਼ੀ | Jalandhar NRI was shot dead in Canada Alberta full in punjabi Punjabi news - TV9 Punjabi

ਕੈਨੇਡਾ ਵਿੱਚ ਪੰਜਾਬੀ ਨੇ ਹੀ ਕੀਤਾ ਪੰਜਾਬੀ ਦਾ ਕਤਲ, ਜਲੰਧਰ ਦੇ ਕੰਟਰਸ਼ਨ ਕਾਰੋਬਾਰੀ ਦੇ ਗੋਲੀ ਮਾਰ ਤੋਂ ਬਾਅਦ ਮਜ਼ਦੂਰ ਨੇ ਕੀਤੀ ਖੁਦਕੁਸ਼ੀ

Updated On: 

10 Apr 2024 10:43 AM

NRI Murder In Alberta: ਘਟਨਾ ਅਲਬਰਟਾ ਸੂਬੇ ਦੇ ਮਿਲਵੁੱਡ ਰੀਕ ਸੈਂਟਰ ਨੇੜੇ ਵਾਪਰੀ। ਜਿੱਥੇ ਬੂਟੇ ਦੀ ਕੰਪਨੀ ਇੱਕ ਉਸਾਰੀ ਦਾ ਕੰਮ ਕਰ ਰਹੀ ਸੀ। ਉੱਥੇ ਹੀ ਬੂਟਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬੂਟਾ ਸਿੰਘ ਨੂੰ ਬਚਾਉਣ ਆਏ ਸਿਵਲ ਇੰਜਨੀਅਰ ਸਰਬਜੀਤ ਸਿੰਘ ਨੂੰ ਵੀ ਇਸ ਘਟਨਾ ਵਿੱਚ ਗੰਭੀਰ ਸੱਟਾਂ ਲੱਗੀਆਂ।

ਕੈਨੇਡਾ ਵਿੱਚ ਪੰਜਾਬੀ ਨੇ ਹੀ ਕੀਤਾ ਪੰਜਾਬੀ ਦਾ ਕਤਲ, ਜਲੰਧਰ ਦੇ ਕੰਟਰਸ਼ਨ ਕਾਰੋਬਾਰੀ ਦੇ ਗੋਲੀ ਮਾਰ ਤੋਂ ਬਾਅਦ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਮਰਨ ਵਾਲੇ ਕਾਰੋਬਾਰੀ ਬੂਟਾ ਸਿੰਘ ਗਿੱਲ ਦੀ ਤਸਵੀਰ

Follow Us On

ਕੈਨੇਡਾ ਦੇ ਅਲਬਰਟਾ ਸੂਬੇ ‘ਚ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪਰਵਾਸੀ ਭਾਰਤੀ ਅਤੇ ਕੰਟਰਸ਼ਨ ਕੰਪਨੀ ਦੇ ਮਾਲਕ ਬੂਟਾ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਘਟਨਾ ‘ਚ ਉਸ ਦਾ ਇਕ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਇਹ ਘਟਨਾ ਬੀਤੇ ਕੱਲ੍ਹ ਐਡਮਿੰਟਨ ਸ਼ਹਿਰ ਵਿੱਚ ਸਥਿਤ ਇੱਕ ਉਸਾਰੀ ਵਾਲੀ ਥਾਂ ਨੇੜੇ ਵਾਪਰੀ।

ਬੂਟਾ ਸਿੰਘ ਕੈਨੇਡਾ ਵਿੱਚ ਭਾਰਤੀ ਮੂਲ ਦਾ ਇੱਕ ਵੱਡਾ ਕੰਟਰਸ਼ਨ ਕਾਰੋਬਾਰੀ ਸੀ ਅਤੇ ਐਡਮਿੰਟਨ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਵੀ ਸੀ। ਬੂਟਾ ਸਿੰਘ ਗਿੱਲ ਜਲੰਧੜ ਦੇ ਫਿਲੌਰ ਦਾ ਵਸਨੀਕ ਸੀ। ਉਸਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਵਿਵਾਦ ਤੋਂ ਬਾਅਦ ਹੋਇਆ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਲਬਰਟਾ ਸੂਬੇ ਦੇ ਮਿਲਵੁੱਡ ਰੀਕ ਸੈਂਟਰ ਨੇੜੇ ਵਾਪਰੀ। ਜਿੱਥੇ ਬੂਟੇ ਦੀ ਕੰਪਨੀ ਇੱਕ ਉਸਾਰੀ ਦਾ ਕੰਮ ਕਰ ਰਹੀ ਸੀ। ਉੱਥੇ ਹੀ ਬੂਟਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬੂਟਾ ਸਿੰਘ ਨੂੰ ਬਚਾਉਣ ਆਏ ਸਿਵਲ ਇੰਜਨੀਅਰ ਸਰਬਜੀਤ ਸਿੰਘ ਨੂੰ ਵੀ ਇਸ ਘਟਨਾ ਵਿੱਚ ਗੰਭੀਰ ਸੱਟਾਂ ਲੱਗੀਆਂ। ਜਿਸਦਾ ਕੈਨੇਡਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਦੱਸ ਦੇਈਏ ਕਿ ਘਟਨਾ ਦੇ ਸਮੇਂ ਗਿੱਲ ਆਪਣੇ ਦੋ ਸਾਥੀਆਂ ਨਾਲ ਉਸਾਰੀ ਵਾਲੀ ਥਾਂ ‘ਤੇ ਸੀ। ਇਸ ਦੌਰਾਨ ਉਸ ਦਾ ਆਪਣੇ ਹੀ ਮਜ਼ਦੂਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਭਾਰਤੀ ਮੂਲ ਦੇ ਮਜ਼ਦੂਰ ਨੇ ਗਿੱਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਕਤਲ ਤੋਂ ਬਾਅਦ ਉਕਤ ਮੁਲਜ਼ਮ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਘਟਨਾ ਤੋਂ ਤੁਰੰਤ ਬਾਅਦ ਖੁਦ ਨੂੰ ਗੋਲੀ ਮਾਰ ਲਈ। ਜਿਸ ਵਿਚ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।

ਗਿੱਲ ਨੇ ਮੰਗੀ ਸੀ ਸੁਰੱਖਿਆ

ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਨੇ ਕੁਝ ਦਿਨ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਵਿੱਚ ਉਸਨੇ ਕਿਹਾ ਕਿ ਉਸਨੂੰ ਧਮਕੀਆਂ ਮਿਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਕੱਲ੍ਹ ਬੂਟਾ ਸਿੰਘ ਦਾ ਕਤਲ ਹੋ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵਿਵਾਦ ਕਿਉਂ ਹੋਇਆ।

40 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਗਿੱਲ

ਫਿਲੌਰ ਦੇ ਲੋਕਾਂ ਨੇ ਦੱਸਿਆ ਕਿ ਗਿੱਲ ਪਿਛਲੇ 40 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਉੱਥੇ ਉਸਦਾ ਚੰਗਾ ਕਾਰੋਬਾਰ ਸੀ। ਉਹ ਅਕਸਰ ਪਿੰਡ ਦੇ ਕਈ ਲੋਕਾਂ ਦੀ ਮਦਦ ਕਰਦਾ ਸੀ। ਗਿੱਲ ਦੀ ਮੌਤ ਤੋਂ ਬਾਅਦ ਇਲਾਕੇ ਦੇ ਲੋਕ ਸਦਮੇ ਵਿੱਚ ਹਨ।

Exit mobile version