ਦੁਬਈ ਵਿੱਚ ਭਾਰਤੀ 1.5 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ, ਕੰਗਾਲ ਪਾਕਿਸਤਾਨ ਦੇ ਨਾਗਰਿਕਾਂ ਦੇ ਨਾਂ 91 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ | Indian on top in purchase property in dubai Pakistan on second number know full detail in punjabi Punjabi news - TV9 Punjabi

ਦੁਬਈ ‘ਚ ਭਾਰਤੀ 1.5 ਲੱਖ ਕਰੋੜ ਦੀ ਜਾਇਦਾਦ ਦੇ ਮਾਲਕ, ਕੰਗਾਲ ਪਾਕਿ ਨਾਗਰਿਕਾਂ ਕੋਲ ਵੀ 91 ਹਜ਼ਾਰ ਕਰੋੜ ਦੀ ਪ੍ਰਾਪਰਟੀ, ਅੱਤਵਾਦੀਆਂ ਨੇ ਵੀ ਖਰੀਦੇ ਘਰ

Updated On: 

15 May 2024 14:35 PM

Indian Property in Dubai : 2022 ਤੋਂ ਬਾਅਦ ਦੁਬਈ ਵਿੱਚ 4.5 ਕਰੋੜ ਰੁਪਏ ਦੀ ਜਾਇਦਾਦ ਖਰੀਦ ਕੇ, ਕੋਈ ਵੀ ਇੱਥੇ ਆਸਾਨੀ ਨਾਲ ਲੰਬੀ ਮਿਆਦ ਦਾ ਵੀਜ਼ਾ ਪ੍ਰਾਪਤ ਕਰ ਸਕਦਾ ਹੈ। ਵੀਜ਼ਾ ਨਿਯਮਾਂ ਵਿੱਚ ਇਸ ਤਬਦੀਲੀ ਤੋਂ ਬਾਅਦ, ਦੁਬਈ ਰੀਅਲ ਅਸਟੇਟ ਨੇ 2022 ਵਿੱਚ ਖਰੀਦ ਮੁੱਲ ਵਿੱਚ 76.5% ਅਤੇ ਸੰਖਿਆ ਵਿੱਚ 44.7% ਦਾ ਵਾਧਾ ਦਰਜ ਕੀਤਾ। ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ਕਾਂ ਦੀ ਗਿਣਤੀ ਵਿੱਚ ਸਿਰਫ਼ ਇੱਕ ਸਾਲ ਵਿੱਚ 53% ਦਾ ਵਾਧਾ ਹੋਇਆ, ਜੋ ਕਿ ਇੱਕ ਰਿਕਾਰਡ ਸੀ।

ਦੁਬਈ ਚ ਭਾਰਤੀ 1.5 ਲੱਖ ਕਰੋੜ ਦੀ ਜਾਇਦਾਦ ਦੇ ਮਾਲਕ, ਕੰਗਾਲ ਪਾਕਿ ਨਾਗਰਿਕਾਂ ਕੋਲ ਵੀ 91 ਹਜ਼ਾਰ ਕਰੋੜ ਦੀ ਪ੍ਰਾਪਰਟੀ, ਅੱਤਵਾਦੀਆਂ ਨੇ ਵੀ ਖਰੀਦੇ ਘਰ

ਦੁਬਈ 'ਚ ਭਾਰਤੀਆਂ ਕੋਲ 1.5 ਲੱਖ ਕਰੋੜ ਦੀ ਜਾਇਦਾਦ

Follow Us On

ਦੁਨੀਆ ਭਰ ਦੇ ਅਮੀਰ ਲੋਕਾਂ ‘ਚ ਦੁਬਈ ‘ਚ ਜਾਇਦਾਦ ਖਰੀਦਣ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਦੇ 29 ਹਜ਼ਾਰ 700 ਲੋਕ ਦੁਬਈ ਵਿੱਚ 35 ਹਜ਼ਾਰ ਜਾਇਦਾਦਾਂ ਦੇ ਮਾਲਕ ਹਨ। ਇਨ੍ਹਾਂ ਦੀ ਕੀਮਤ 1.42 ਲੱਖ ਕਰੋੜ ਰੁਪਏ ਹੈ। ਇਹ ਰਿਪੋਰਟ ਸੈਂਟਰ ਫਾਰ ਐਡਵਾਂਸਡ ਡਿਫੈਂਸ ਸਟੱਡੀਜ਼ ਵੱਲੋਂ ਪ੍ਰਾਪਤ ਅੰਕੜਿਆਂ ਦੇ ਆਧਾਰ ‘ਤੇ 58 ਦੇਸ਼ਾਂ ਦੇ 74 ਮੀਡੀਆ ਹਾਊਸਾਂ ਨੇ ਤਿਆਰ ਕੀਤੀ ਹੈ।

ਰਿਪੋਰਟ ਨੂੰ ‘ਦੁਬਈ ਅਨਲਾਕਡ’ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ 2020-22 ਤੱਕ ਦੁਬਈ ਵਿੱਚ ਵਿਦੇਸ਼ੀਆਂ ਦੀ ਜਾਇਦਾਦ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਸੂਚੀ ‘ਚ ਭਾਰਤੀਆਂ ਦੇ ਨਾਂ ਸਭ ਤੋਂ ਉੱਪਰ ਹਨ। ਦੌਲਤ ਦੇ ਮਾਮਲੇ ‘ਚ ਪਾਕਿਸਤਾਨ ਦੂਜੇ ਸਥਾਨ ‘ਤੇ ਹੈ। ਇੱਥੇ 17 ਹਜ਼ਾਰ ਲੋਕ ਕਰੀਬ 23 ਹਜ਼ਾਰ ਜਾਇਦਾਦ ਦੇ ਮਾਲਕ ਹਨ। ਇਨ੍ਹਾਂ ਦੀ ਕੁੱਲ ਕੀਮਤ 91.8 ਹਜ਼ਾਰ ਕਰੋੜ ਰੁਪਏ ਹੈ।

ਮੁਕੇਸ਼ ਅੰਬਾਨੀ ਦੀ ਦੁਬਈ ‘ਚ 2 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ

ਸੂਚੀ ਵਿੱਚ ਬ੍ਰਿਟੇਨ ਦੇ ਨਾਗਰਿਕ ਤੀਜੇ ਸਥਾਨ ‘ਤੇ ਹਨ ਅਤੇ ਸਾਊਦੀ ਅਰਬ ਚੌਥੇ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਦੁਬਈ ‘ਚ 2 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ। ਲੁਲੂ ਗਰੁੱਪ ਦੇ ਚੇਅਰਮੈਨ ਐਮਏ ਯੂਸਫ਼ ਅਲੀ ਅਤੇ ਉਨ੍ਹਾਂ ਦੇ ਪਰਿਵਾਰ ਕੋਲ 585 ਕਰੋੜ ਰੁਪਏ ਦੀ ਜਾਇਦਾਦ ਹੈ।

ਅਰਬਪਤੀ ਗੌਤਮ ਅਡਾਨੀ ਦੇ ਭਰਾ ਦਾ ਨਾਂ ਵੀ ਇਸ ਸੂਚੀ ‘ਚ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ, ਅਨਿਲ ਕਪੂਰ ਅਤੇ ਸ਼ਿਲਪਾ ਸ਼ੈੱਟੀ ਵਰਗੇ ਬਾਲੀਵੁੱਡ ਸਿਤਾਰੇ ਵੀ ਦੁਬਈ ‘ਚ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਰਿਪੋਰਟ ਦੇ ਅਨੁਸਾਰ, 2022 ਤੱਕ, ਦੁਬਈ ਵਿੱਚ ਵਿਦੇਸ਼ੀਆਂ ਦੀ ਕੁੱਲ ਜਾਇਦਾਦ 160 ਅਰਬ ਡਾਲਰ ਹੈ।

ਜ਼ਰਦਾਰੀ ਨੂੰ ਮਿਲਿਆ ਸੀ 2.74 ਹਜ਼ਾਰ ਕਰੋੜ ਰੁਪਏ ਦਾ ਪੈਂਟ ਹਾਊਸ

ਇਨ੍ਹਾਂ ‘ਚ ਦੁਨੀਆ ਭਰ ‘ਚ ਭ੍ਰਿਸ਼ਟਾਚਾਰ ਦੇ ਆਰੋਪੀ ਸਿਆਸਤਦਾਨ, ਮਸ਼ਹੂਰ ਹਸਤੀਆਂ, ਕਾਰੋਬਾਰੀ ਅਤੇ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੋਂ ਲੈ ਕੇ ਸਾਬਕਾ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਤੱਕ ਦੇ ਨਾਂ ਇਸ ਸੂਚੀ ‘ਚ ਸ਼ਾਮਲ ਹਨ।

ਰਿਪੋਰਟ ਮੁਤਾਬਕ ਮਾਰਚ 2014 ‘ਚ ਅਬਦੁਲ ਗਨੀ ਮਜੀਦ ਨਾਂ ਦੇ ਵਿਅਕਤੀ ਨੇ ਜ਼ਰਦਾਰੀ ਨੂੰ ਦੁਬਈ ‘ਚ ਇਕ ਪੈਂਟ ਹਾਊਸ ਗਿਫਟ ਕੀਤਾ ਸੀ। ਉਦੋਂ ਇਸ ਦੀ ਕੀਮਤ 2.74 ਹਜ਼ਾਰ ਕਰੋੜ ਰੁਪਏ ਸੀ। ਬਾਅਦ ਵਿੱਚ ਰਾਸ਼ਟਰਪਤੀ ਨੇ ਇਹ ਜਾਇਦਾਦ ਆਪਣੀ ਧੀ ਨੂੰ ਤੋਹਫ਼ੇ ਵਿੱਚ ਦੇ ਦਿੱਤੀ।

ਜ਼ਰਦਾਰੀ ਦੇ ਪੁੱਤਰ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਵੀ ਦੁਬਈ ਵਿੱਚ ਜਾਇਦਾਦ ਹੈ। ਉਨ੍ਹਾਂ ਤੋਂ ਇਲਾਵਾ ਨਵਾਜ਼ ਸ਼ਰੀਫ ਦੇ ਬੇਟੇ ਹੁਸੈਨ ਨਵਾਜ਼ ਸ਼ਰੀਫ, ਗ੍ਰਹਿ ਮੰਤਰੀ ਮੋਹਸਿਨ ਨਕਵੀ, ਕਈ ਸੰਸਦ ਮੈਂਬਰ ਅਤੇ ਵਿਧਾਇਕ ਵੀ ਦੁਬਈ ‘ਚ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।

ਇਹ ਵੀ ਪੜ੍ਹੋ – ਕੈਨੇਡਾ ਤੋਂ ਉਭਰ ਰਹੇ ਖਤਰੇ ਤੋਂ ਚਿੰਤਤ, ਭਾਰਤੀ ਹਾਈ ਕਮਿਸ਼ਨਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੀ ਸਲਾਹ

ਹਿਜ਼ਬੁੱਲਾ-ਹੁਤੀ ਲੜਾਕਿਆਂ ਕੋਲ ਵੀ ਕਰੋੜਾਂ ਦੀ ਜਾਇਦਾਦ

ਜਾਪਾਨੀ ਮੀਡੀਆ ਨਿੱਕੇਈ ਏਸ਼ੀਆ ਨੇ ਦੁਬਈ ਅਨਲਾਕਡ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੁਬਈ ‘ਚ ਕਈ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੀ ਵੀ ਕਰੋੜਾਂ ਦੀ ਜਾਇਦਾਦ ਹੈ। ਇਨ੍ਹਾਂ ‘ਚ ਹੂਤੀ ਬਾਗੀਆਂ ਅਤੇ ਲੇਬਨਾਨ ਤੋਂ ਕੰਮ ਕਰ ਰਹੇ ਹਿਜ਼ਬੁੱਲਾ ਸੰਗਠਨ ਦੇ ਮੈਂਬਰਾਂ ਦੇ ਨਾਂ ਸ਼ਾਮਲ ਹਨ।

ਹਿਜ਼ਬੁੱਲਾ ਸੰਗਠਨ ਲਈ ਮਨੀ ਲਾਂਡਰਿੰਗ ਦਾ ਆਰੋਪੀ ਅਲੀ ਓਸੀਰਾਨ ਕੋਲ ਬੁਰਜ ਖਲੀਫਾ ‘ਚ ਪ੍ਰਾਪਰਟੀ ਹੈ। ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਦੀ ਵੀ ਦੁਬਈ ਵਿੱਚ ਜਾਇਦਾਦ ਹੈ। ਇਸ ਸੂਚੀ ‘ਚ ਜਾਪਾਨ ਦੇ 1,000 ਲੋਕਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ‘ਤੇ ਗੈਰ-ਕਾਨੂੰਨੀ ਕੰਮ ਕਰਨ ਦਾ ਆਰੋਪ ਹੈ।

3 ਸਾਲਾਂ ਵਿੱਚ 55% ਵਧੀ ਬੁਰਜ ਖਲੀਫਾ ਵਿੱਚ ਇੱਕ ਬਿਲਡਿੰਗ ਦੀ ਕੀਮਤ

ਦੁਨੀਆ ਦਾ ਰੀਅਲ ਅਸਟੇਟ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਬ੍ਰਿਟਿਸ਼ ਪ੍ਰਾਪਰਟੀ ਕੰਸਲਟੈਂਸੀ ਫਰਮ ਨਾਈਟ ਫਰੈਂਕ ਦੇ ਅਨੁਸਾਰ, ਸਾਲ 2020 ਵਿੱਚ ਇੱਥੇ ਮਕਾਨਾਂ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਬੁਰਜ ਖਲੀਫਾ ਵਿੱਚ ਇੱਕ ਇਮਾਰਤ ਦੀ ਕੀਮਤ 2021 ਤੋਂ 55% ਵਧ ਗਈ ਹੈ।

ਦੁਬਈ ਵਿੱਚ 2023 ਵਿੱਚ 10 ਮਿਲੀਅਨ ਡਾਲਰ (ਲਗਭਗ 83.49 ਕਰੋੜ ਰੁਪਏ) ਦੇ 431 ਘਰ ਵੇਚੇ ਗਏ। ਇਹ ਦੁਨੀਆ ਦੇ ਕਿਸੇ ਵੀ ਹੋਰ ਸ਼ਹਿਰ ਦੇ ਮੁਕਾਬਲੇ ਸਭ ਤੋਂ ਵੱਧ ਹੈ। ਇਸ ਮਾਮਲੇ ‘ਚ ਲੰਡਨ 240 ਘਰਾਂ ਦੇ ਨਾਲ ਦੂਜੇ ਸਥਾਨ ‘ਤੇ ਅਤੇ ਨਿਊਯਾਰਕ 211 ਘਰਾਂ ਦੀ ਵਿਕਰੀ ਨਾਲ ਤੀਜੇ ਸਥਾਨ ‘ਤੇ ਹੈ।

Exit mobile version