ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ ਦਾ ਕਤਲ, ਹਰਿਆਣਾ ਦੇ ਨੌਜਵਾਨ ਗ੍ਰਿਫਤਾਰ | Australia Indian Student Navjeet Sandhu Murder Case two accused Arrested know in Punjabi Punjabi news - TV9 Punjabi

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਦਾ ਕਤਲ, ਹਰਿਆਣਾ ਦੇ ਨੌਜਵਾਨ ਗ੍ਰਿਫਤਾਰ

Published: 

09 May 2024 21:01 PM

ਮਿਲੀ ਜਾਣਕਾਰੀ ਮੁਤਾਬਕ ਦੋਵਾਂ ਮੁਲਜ਼ਮਾਂ ਨੂੰ ਨਿਊ ਸਾਊਥ ਵੇਲਜ਼, ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਨਵਜੀਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ 4 ਦਿਨ ਪਹਿਲਾਂ ਐਤਵਾਰ (5 ਮਈ) ਨੂੰ ਉਹ ਮਕਾਨ ਦੇ ਕਿਰਾਏ ਨੂੰ ਲੈ ਕੇ ਕੁਝ ਭਾਰਤੀ ਵਿਦਿਆਰਥੀਆਂ ਵਿਚਕਾਰ ਹੋਏ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਇੱਕ ਵਿਦਿਆਰਥੀ ਨੇ ਉਸ ਦੀ ਛਾਤੀ 'ਤੇ ਤਿੰਨ ਵਾਰ ਚਾਕੂ ਮਾਰ ਦਿੱਤੇ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀ ਦਾ ਕਤਲ, ਹਰਿਆਣਾ ਦੇ ਨੌਜਵਾਨ ਗ੍ਰਿਫਤਾਰ
Follow Us On

ਆਸਟ੍ਰੇਲੀਆ ‘ਚ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਐਮਟੈਕ ਦੀ ਪੜ੍ਹਾਈ ਕਰ ਰਹੇ 22 ਸਾਲਾ ਭਾਰਤੀ ਵਿਦਿਆਰਥੀ ਨਵਜੀਤ ਸੰਧੂ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ। ਮੁਲਜ਼ਮਾਂ ਦੀ ਪਛਾਣ ਅਭਿਜੀਤ ਅਤੇ ਰੌਬਿਨ ਗਾਰਟਨ ਵਜੋਂ ਹੋਈ ਹੈ। ਦੱਸ ਦਈਏ ਕਿ ਉਹ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਹਨ।

ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਨਿਊ ਸਾਊਥ ਵੇਲਜ਼, ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਨਵਜੀਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ 4 ਦਿਨ ਪਹਿਲਾਂ ਐਤਵਾਰ (5 ਮਈ) ਨੂੰ ਉਹ ਮਕਾਨ ਦੇ ਕਿਰਾਏ ਨੂੰ ਲੈ ਕੇ ਕੁਝ ਭਾਰਤੀ ਵਿਦਿਆਰਥੀਆਂ ਵਿਚਕਾਰ ਹੋਏ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਇੱਕ ਵਿਦਿਆਰਥੀ ਨੇ ਉਸ ਦੀ ਛਾਤੀ ‘ਤੇ ਤਿੰਨ ਵਾਰ ਚਾਕੂ ਮਾਰ ਦਿੱਤੇ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਨਵਜੀਤ ਦਾ ਦੋਸਤ ਸ਼ਰਵਣ ਕੁਮਾਰ ਵੀ ਜ਼ਖਮੀ ਹੋ ਗਿਆ।

ਕਿਸਾਨ ਪਿਤਾ ਨੇ ਪੁੱਤਰ ਦੀ ਪੜ੍ਹਾਈ ਲਈ ਵੇਚੀ ਸੀ ਜ਼ਮੀਨ

ਆਸਟ੍ਰੇਲੀਅਨ ਪੁਲਿਸ ਨੇ ਹਾਲ ਹੀ ਵਿੱਚ ਦੋਸ਼ੀ ਅਤੇ ਮਾਰੇ ਗਏ ਨੌਜਵਾਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨਵਜੀਤ ਸੰਧੂ ਪੜ੍ਹਾਈ ਲਈ ਵੀਜ਼ਾ ਲੈ ਕੇ 9 ਨਵੰਬਰ 2022 ਨੂੰ ਆਸਟ੍ਰੇਲੀਆ ਗਿਆ ਸੀ। ਉਹ ਮੈਲਬੌਰਨ ਦੇ ਇੱਕ ਕਾਲਜ ਤੋਂ ਐਮਟੈਕ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਿਤਾ ਪੇਸ਼ੇ ਤੋਂ ਕਿਸਾਨ ਹਨ, ਜਿਨ੍ਹਾਂ ਨੇ ਆਪਣੇ ਪੁੱਤਰ ਦੀ ਪੜ੍ਹਾਈ ਲਈ ਆਪਣੀ ਡੇਢ ਏਕੜ ਜ਼ਮੀਨ ਵੇਚ ਦਿੱਤੀ ਸੀ।

ਇਹ ਵੀ ਪੜ੍ਹੋ: ਦੁਬਈ ਚ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਆਸਟ੍ਰੇਲੀਆ ‘ਚ ਭਾਰਤੀਆਂ ਦੇ ਕਤਲ ਦਾ ਇੱਕ ਹੋਰ ਮਾਮਲਾ

ਜ਼ਿਕਰਯੋਗ ਹੈ 10 ਮਾਰਚ 2024 ਨੂੰ ਕਰੀਬ ਦੋ ਮਹੀਨੇ ਪਹਿਲਾਂ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਵਿਕਟੋਰੀਆ ਰਾਜ ਦੇ ਬਕਲੇ ਇਲਾਕੇ ਤੋਂ ਚੈਤਨਿਆ ਸ਼ਵੇਤਾ ਮਧਗਨੀ ਦੀ ਲਾਸ਼ ਬਰਾਮਦ ਹੋਈ ਹੈ। ਉਸ ਦੇ ਪਤੀ ਦਾ ਨਾਂ ਅਸ਼ੋਕ ਰਾਜ ਵੈਰੀਕੁੱਪਲਾ ਹੈ।

Exit mobile version