ਦੁਬਾਈ 'ਚ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ | dubai police arrest man accused of punjab jalandhar student murder know full detail punjabi Punjabi news - TV9 Punjabi

ਦੁਬਈ ‘ਚ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

Updated On: 

07 May 2024 15:28 PM

NRI News: ਪੰਕਜ ਦੌਲ ਐਤਵਾਰ ਨੂੰ ਦੁਬਈ ਦੇ ਅਲਕੋਜ਼ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਦਾ ਪੰਕਜ ਨਾਲ ਮਾਮੂਲੀ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਉਕਤ ਨੌਜਵਾਨਾਂ ਨੇ ਪੰਕਜ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਦੁਬਈ ਚ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਦੁਬਾਈ 'ਚ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

Follow Us On

NRI News: ਜਲੰਧਰ ਛਾਉਣੀ ਨਾਲ ਲੱਗਦੇ ਪੱਤੀ ਸੇਖੋਂ ਦੇ ਜਮਸ਼ੇਰ ਖਾਸ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦਾ ਦੁਬਈ ‘ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪੰਕਜ ਦੌਲ ਪੁੱਤਰ ਬਲਵਿੰਦਰ ਵਜੋਂ ਹੋਈ ਹੈ। ਪੰਕਜ ਦੇ ਨਾਲ ਕੰਮ ਕਰਨ ਵਾਲੇ ਸਾਥੀਆਂ ਨੇ ਰਾਤ ਕਰੀਬ ਸਾਢੇ 9 ਵਜੇ ਇਸ ਦੀ ਸੂਚਨਾ ਉਸ ਦੇ ਛੋਟੇ ਭਰਾ ਗੁਰਪ੍ਰੀਤ ਦੌਲ ਉਰਫ ਗੋਪੀ ਨੂੰ ਦਿੱਤੀ ਸੀ। ਪੰਕਜ ਦੀ ਮੌਤ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਦੌਲ ਐਤਵਾਰ ਨੂੰ ਦੁਬਈ ਦੇ ਅਲਕੋਜ਼ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਦਾ ਪੰਕਜ ਨਾਲ ਮਾਮੂਲੀ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਉਕਤ ਨੌਜਵਾਨਾਂ ਨੇ ਪੰਕਜ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਖੂਨ ਨਾਲ ਲੱਥਪੱਥ ਪੰਕਜ ਘਟਨਾ ਵਾਲੀ ਥਾਂ ‘ਤੇ ਦਰਦ ਨਾਲ ਜੋਰ-ਜੋਰ ਚੀਕਦਾ ਰਿਹਾ। ਕੁਝ ਸਮੇਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮੁਹਾਲੀ ਦੇ ਨੌਜਵਾਨ ਦੀ ਅਮਰੀਕਾ ਚ ਮੌਤ, ਪਿਆ ਦਿਲ ਦਾ ਦੌਰਾ, ਪਰਿਵਾਰ ਵਿੱਚ ਦੁੱਖ ਦਾ ਮਾਹੌਲ

ਮੁਲਜ਼ਮਾਂ ਨੂੰ ਪੁਲਿਸ ਨੇ ਕੀਤੇ ਕਾਬੂ

ਇਸੇ ਦੌਰਾਨ ਪਿੱਛਾ ਕਰ ਰਹੇ ਪੰਕਜ ਦੇ ਸਾਥੀਆਂ ਨੇ ਉਕਤ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਅਲਕੋਜ਼ ਸਿਟੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਬਾਅਦ ਪੁਲਿਸ ਨੇ ਉਕਤ ਕਾਤਲਾਂ ਨੂੰ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਗੋਪੀ ਨੇ ਦੱਸਿਆ ਕਿ ਪੰਕਜ ਕਰੀਬ 13 ਸਾਲ ਪਹਿਲਾਂ ਦੁਬਈ ਗਿਆ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਫੋਰਮੈਨ ਵਜੋਂ ਕੰਮ ਕਰਦਾ ਸੀ। ਹਰ ਸਾਲ ਇੱਕ ਵਾਰ ਉਹ ਛੁੱਟੀਆਂ ਮਨਾਉਣ ਪੰਜਾਬ ਆਉਂਦਾ ਸੀ।

Exit mobile version