ਆਸਟ੍ਰੇਲੀਆ ਅੰਡਰ-19 ਵਿਸ਼ਵ ਕੱਪ ਟੀਮ ‘ਚ ਦੋ ਪੰਜਾਬੀਆਂ ਨੂੰ ਮਿਲੀ ਜਗ੍ਹਾ, ਇੱਕ ਮਿਸਟਰੀ ਸਪਿਨਰ ਜਦਕਿ ਦੂਜਾ ਖੱਬੇ ਹੱਥ ਦਾ ਬੱਲੇਬਾਜ਼

Updated On: 

15 Dec 2023 16:54 PM

ਆਸਟ੍ਰੇਲੀਆ ਦੀ ਅੰਡਰ-19 ਵਿਸ਼ਵ ਕੱਪ ਟੀਮ 'ਚ ਦੋ ਪੰਜਾਬੀ ਖਿਡਾਰੀਆਂ- ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਨੂੰ ਵੀ ਸਿਲੈਕਟ ਕੀਤਾ ਗਿਆ ਹੈ। ਇਸ ਸਿਲੈਕਸ਼ਨ ਪਿੱਛਲੇ ਹਫ਼ਤੇ ਐਲਬਰੀ 'ਚ ਹੋਏ 2023 ਅੰਡਰ-19 Men National Championship ਦੇ ਦੌਰਾਨ ਕੀਤੀ ਗਈ। ਅੰਡਰ-19 ਵਿਸ਼ਵ ਕੱਪ ਸ਼੍ਰੀਲੰਕਾ 'ਚ ਹੋਣ ਵਾਲਾ ਸੀ ਪਰ ਬਾਅਦ 'ਚ ਇਸ ਨੂੰ ਦੱਖਣੀ ਅਫ਼ਰੀਕਾ ਸ਼ਿਫਟ ਕਰ ਦਿੱਤ ਗਿਆ।

ਆਸਟ੍ਰੇਲੀਆ ਅੰਡਰ-19 ਵਿਸ਼ਵ ਕੱਪ ਟੀਮ ਚ ਦੋ ਪੰਜਾਬੀਆਂ ਨੂੰ ਮਿਲੀ ਜਗ੍ਹਾ, ਇੱਕ ਮਿਸਟਰੀ ਸਪਿਨਰ ਜਦਕਿ ਦੂਜਾ ਖੱਬੇ ਹੱਥ ਦਾ ਬੱਲੇਬਾਜ਼

Pic Credit: Pexels

Follow Us On

ਐਨਆਰਆਈ ਨਿਊਜ। ਆਸਟ੍ਰੇਲੀਆ ਦੇ Youth Selection Panel ਨੇ ਆਗਾਮੀ ਅੰਡਰ-19 ਵਿਸ਼ਵ ਕੱਪ ਟੀਮ ਦੇ ਲਈ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਦੋ ਪੰਜਾਬੀ (Punjabi) ਖਿਡਾਰੀਆਂ- ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਨੂੰ ਵੀ ਸਿਲੈਕਟ ਕੀਤਾ ਗਿਆ ਹੈ। ਇਸ ਸਿਲੈਕਸ਼ਨ ਪਿੱਛਲੇ ਹਫ਼ਤੇ ਐਲਬਰੀ ‘ਚ ਹੋਏ 2023 ਅੰਡਰ-19 Men National Championship ਦੇ ਦੌਰਾਨ ਕੀਤੀ ਗਈ।

ਅੰਡਰ-19 ਵਿਸ਼ਵ ਕੱਪ ਸ਼੍ਰੀਲੰਕਾ (Sri Lanka) ‘ਚ ਹੋਣ ਵਾਲਾ ਸੀ ਪਰ ਬਾਅਦ ‘ਚ ਇਸ ਨੂੰ ਦੱਖਣੀ ਅਫ਼ਰੀਕਾ ਸ਼ਿਫਟ ਕਰ ਦਿੱਤ ਗਿਆ। ਹੁਣ ਅੰਡਰ-19 ਵਿਸ਼ਵ ਕੱਪ ਦੱਖਣੀ ਅਫ਼ਰੀਕਾ ‘ਚ 19 ਜਨਵਰੀ ਤੋਂ ਕਰਵਾਇਆ ਜਾਵੇਗਾ। ਇਸ ਦਾ ਫਾਈਨਲ ਮੁਕਾਬਲਾ 11 ਫਰਵਰੀ ਨੂੰ ਖੇਡਿਆ ਜਾਵੇਗਾ।

ਭਾਰਤੀਆਂ ਦੀ ਸਿਲੈਕਸ਼ਨ ਕੋਈ ਅਸਾਧਾਰਨ ਗੱਲ ਨਹੀਂ

ਭਾਰਤੀ ਮੂਲ ਦੇ ਖਿਡਾਰੀਆਂ ਦੀ ਆਸਟ੍ਰੇਲੀਆ (Australia) ਟੀਮ ‘ਚ ਸਿਲੈਕਸ਼ਨ ਕੋਈ ਅਸਾਧਾਰਨ ਗੱਲ ਨਹੀਂ ਹੈ। ਇਸ ਤੋਂ ਪਹਿਲਾ ਜੇਸਨ ਸੰਘਾ ਨੇ ਅੰਡਰ-19 ਵਿਸ਼ਵ ਕੱਪ 2018 ਦੌਰਾਨ ਟੀਮ ਦੇ ਕਪਤਾਨ ਵਜੋਂ ਕਮਾਨ ਸੰਭਾਲੀ ਸੀ। ਅਰਜੁਨ ਨਾਇਰ ਅਤੇ ਤਨਵੀਰ ਸੰਘਾ ਵੀ ਆਸਟ੍ਰੇਲੀਆ ਟੀਮ ਲਈ ਖੇਡ ਚੁੱਕੇ ਹਨ। ਹੁਣ ਇੱਕ ਵਾਰੀ ਫਿਰ ਪੰਜਾਬ ਦੇ ਦੋ ਖਿਡਾਰੀਆਂ ਨੇ ਟੀਮ ‘ਚ ਜਗ੍ਹਾਂ ਬਣਾਈ ਹੈ।

ਹਰਕੀਰਤ ਸਿੰਘ ਬਾਜਵਾ ਨੇ ਛੋਟੀ ਉਮਰ ‘ਚ ਕ੍ਰਿਕਟ ਨੂੰ ਚੁਣਿਆ

ਹਰਕੀਰਤ ਸਿੰਘ ਬਾਜਵਾ ਸਾਲ 2012 ‘ਚ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਿਫਟ ਹੋ ਗਏ ਸਨ। ਉ੍ਨ੍ਹਾਂ ਨੇ ਘਰ ਦੇ ਪਿੱਛੇ ਖੁੱਲੇ ਮੈਦਾਨ ਵਿੱਚ ਸੱਤ ਸਾਲ ਦੀ ਛੋਟੀ ਉਮਰ ਤੋਂ ਹੀ ਆਪਣੇ ਚਾਚੇ ਨਾਲ ਕ੍ਰਿਕੇਟ ਖੇਡਣਾ ਸ਼ੁਰੂ ਕਰ ਦਿੱਤਾ। ਅੰਡਰ-12 ਜ਼ਿਲਾ ਟੀਮ ‘ਚ ਸਿਲੈਕਸ਼ਨ ਨਾ ਹੋਣ ਤੋਂ ਲੈ ਕੇ ਅੰਡਰ-19 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣ ਤੱਕ ਬਾਜਵਾ ਲਈ ਕ੍ਰਿਕਟ ਸਫਰ ਕਾਫੀ ਪ੍ਰੇਰਨਾਦਾਇਕ ਹੈ। ਹਰਕੀਰਤ ਨੂੰ ਆਸਟ੍ਰੇਲੀਆ ਦਾ ਮਿਸਟਰੀ ਸਪਿਨਰ ਕਿਹਾ ਜਾਂਦਾ ਹੈ।

ਹਰਜਸ ਸਿੰਘ 8 ਸਾਲ ਦੀ ਉਮਰ ਤੋਂ ਕ੍ਰਿਕਟ ਖੇਡ ਰਹੇ

ਹਰਜਸ ਸਿੰਘ ਅੱਠ ਸਾਲ ਦੀ ਉਮਰ ਵਿੱਚ ਰੇਵਸਬੀ ਵਰਕਰਜ਼ ਕ੍ਰਿਕੇਟ ਕਲੱਬ ਵਿੱਚ ਸ਼ਾਮਲ ਹੋ ਗਏ ਸੀ। ਇੱਥੋਂ ਹੀ ਉਨ੍ਹਾਂ ਦਾ ਕ੍ਰਿਕਟ ਦਾ ਕਰੀਅਰ ਦੀ ਸ਼ੁਰੂ ਹੋਇਆ। ਉਹ ਖੱਬੇ ਹੱਥ ਦੇ ਬੱਲੇਬਾਜ਼ ਹਨ। ਹੁਣ ਹਰਜਸ ਜਨਵਰੀ 2024 ‘ਚ ਅੰਡਰ-19 ਵਿਸ਼ਵ ਕੱਪ ‘ਚ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਉਣਗੇ।

Exit mobile version