ਸ਼ਾਕਿਬ ਨੂੰ ਮਿਲੀ ਪੱਥਰ ਮਾਰਨ ਦੀ ਧਮਕੀ 

8 Oct 2023

TV9 Punjabi

ਸ਼੍ਰੀਲੰਕਾ ਦੇ ਦਿੱਗਜ ਕ੍ਰਿਕਟਰ ਐਂਜੇਲੋ ਮੈਥਿਊਜ਼ ਨੂੰ ਟਾਈਮ ਆਊਟ ਦਿੱਤੇ ਜਾਣ ਦੇ ਵਿਵਾਦ ਤੇ ਹੁਣ ਖੁੱਲ੍ਹੇਆਮ ਧਮਕੀਆਂ ਮਿਲਣ ਲੱਗ ਪਈਆਂ ਹਨ।

ਟਾਈਮ ਆਊਟ 'ਤੇ ਵਿਵਾਦ ਜ਼ਾਰੀ

Pic Credit: AFP/PTI/Instagram

ਐਂਜੇਲੋ ਮੈਥਿਊਜ਼ ਨੂੰ ਬੰਗਲਾਦੇਸ਼ ਖਿਲਾਫ ਮੈਚ 'ਚ ਟਾਈਮ ਆਊਟ ਕਰਾਰ ਦਿੱਤਾ ਗਿਆ ਸੀ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਉਨ੍ਹਾਂ ਦੇ ਖਿਲਾਫ ਅਪੀਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਸ਼ਾਕਿਬ ਨੇ ਅਪੀਲ ਵਾਪਸ ਲੈਣ ਤੋਂ ਇਨਕਾਰ ਕੀਤਾ

ਮੈਚ ਤੋਂ ਬਾਅਦ ਸ਼ਾਕਿਬ ਨੇ ਕਿਹਾ ਸੀ ਕਿ ਉਨ੍ਹਾਂ ਨੇ ਜੋ ਵੀ ਕੀਤਾ ਉਹ ਨਿਯਮਾਂ ਦੇ ਅੰਦਰ ਸੀ। ਜਦੋਂ ਕਿ ਮੈਥਿਊਜ਼ ਨੇ ਸਬੂਤਾਂ ਦੇ ਨਾਲ ਦਾਅਵਾ ਕੀਤਾ ਕਿ ਉਸ ਨੂੰ ਗਲਤ ਤਰੀਕੇ ਨਾਲ ਆਊਟ ਕੀਤਾ ਗਿਆ ਸੀ।

ਮੈਥਿਊਜ਼ ਨੇ ਕਿਹਾ- ਗਲਤ ਆਊਟ ਦਿੱਤਾ

ਮੈਥਿਊਜ਼ ਨੇ ਸ਼ਾਕਿਬ ਦੇ ਐਕਸ਼ਨ ਨੂੰ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਉਹਨਾਂ ਦੇ ਮੰਨ 'ਚੋਂ ਸ਼ਾਕਿਬ ਅਤੇ ਬੰਗਲਾਦੇਸ਼ੀ ਟੀਮ ਲਈ ਸਾਰੀ ਇੱਜ਼ਤ ਖ਼ਤਮ ਹੋ ਚੁੱਕੀ ਹੈ। ਚੁੱਕੇ ਹਨ।

ਮੈਥਿਊਜ਼ ਨੇ ਇਸ ਨੂੰ ਸ਼ਰਮਨਾਕ ਕਿਹਾ

ਹੁਣ ਮੈਥਿਊਜ਼ ਦਾ ਭਰਾ ਵੀ ਇਸ ਹੰਗਾਮੇ ਵਿੱਚ ਆ ਗਿਆ ਹੈ ਅਤੇ ਉਨ੍ਹਾਂ ਨੇ ਸ਼ਾਕਿਬ ਨੂੰ ਸ਼੍ਰੀਲੰਕਾ ਨਾ ਆਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਾਕਿਬ ਦਾ ਸ਼੍ਰੀਲੰਕਾ 'ਚ ਸਵਾਗਤ ਨਹੀਂ ਹੋਵੇਗਾ।

ਮੈਥਿਊਜ਼ ਦੇ ਭਰਾ ਦੇ ਭਿਗੜੇ ਬੋਲ

ਟ੍ਰੇਵਿਨ ਮੈਥਿਊਜ਼ ਨੇ ਡੇਕਨ ਕ੍ਰੋਨਿਕਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸ਼ਾਕਿਬ ਕਿਸੇ ਅੰਤਰਰਾਸ਼ਟਰੀ ਮੈਚ ਜਾਂ ਲੰਕਾ ਪ੍ਰੀਮੀਅਰ ਲੀਗ ਮੈਚ ਲਈ ਆਉਂਦਾ ਹੈ ਤਾਂ ਉਸ 'ਤੇ ਪੱਥਰ ਸੁੱਟੇ ਜਾਣਗੇ ਜਾਂ ਫਿਰ ਉਸ ਨੂੰ ਪ੍ਰਸ਼ੰਸਕਾਂ ਦੇ ਵਿਵਹਾਰ ਦਾ ਸਾਹਮਣਾ ਕਰਨਾ ਪਵੇਗਾ।

ਸ਼ਾਕਿਬ 'ਤੇ ਪੱਥਰ ਮਾਰੇ ਜਾਣਗੇ

ਸ਼੍ਰੀਲੰਕਾ ਖਿਲਾਫ ਉਸ ਮੈਚ 'ਚ ਸ਼ਾਕਿਬ ਅਲ ਹਸਨ ਨੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ ਪਰ ਇਸ ਤੋਂ ਬਾਅਦ ਸੱਟ ਕਾਰਨ ਉਹ ਟੂਰਨਾਮੈਂਟ ਦੇ ਆਖਰੀ ਮੈਚ ਤੋਂ ਬਾਹਰ ਹੋ ਗਏ ਹਨ।

ਸ਼ਾਕਿਬ ਵਿਸ਼ਵ ਕੱਪ ਤੋਂ ਬਾਹਰ

ਇਸ ਦਿਵਾਲੀ ਰੰਗੋਲੀ ਦੇ ਇਹ ਵਿਲੱਖਣ ਡਿਜ਼ਾਇਨ ਬਣਾਓ