ਇਸ ਦਿਵਾਲੀ ਰੰਗੋਲੀ ਦੇ ਇਹ ਵਿਲੱਖਣ ਡਿਜ਼ਾਇਨ ਬਣਾਓ

8 Oct 2023

TV9 Punjabi

ਦਿਵਾਲੀ 12 ਨਵੰਬਰ ਨੂੰ ਮਨਾਈ ਜਾਵੇਗੀ। ਸਾਲ ਦੇ ਸਭ ਤੋਂ ਵੱਡੇ ਤਿਉਹਾਰ ਦਿਵਾਲੀ ਦੀਆਂ ਤਿਆਰੀਆਂ ਜਲਦੀ ਸ਼ੁਰੂ ਹੋ ਜਾਂਦੀਆਂ ਹਨ। ਇਸ ਦਿਨ ਰੰਗੋਲੀ ਵੀ ਬਣਾਈ ਜਾਂਦੀ ਹੈ

ਦਿਵਾਲੀ ਦਾ ਜਸ਼ਨ

ਲੋਕ ਆਪਣੇ ਘਰਾਂ ਦੇ ਮੁੱਖ ਗੇਟ, ਵਿਹੜੇ ਜਾਂ ਹੋਰ ਥਾਵਾਂ 'ਤੇ ਰੰਗੋਲੀ ਬਣਾਉਂਦੇ ਹਨ। ਇਸ ਨੂੰ ਰੰਗਾਂ ਅਤੇ ਫੁੱਲਾਂ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਤੁਹਾਡੇ ਘਰ ਨੂੰ ਸਸਤੇ ਤਰੀਕੇ ਨਾਲ ਸਜਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਰੰਗੋਲੀ ਡਿਜ਼ਾਈਨ

ਦਿਵਾਲੀ ਦਾ ਦਿਨ ਦੇਵੀ ਲਕਸ਼ਮੀ ਦੀ ਪੂਜਾ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਂ ਦੇ ਪੈਰਾਂ ਦੀ ਰੰਗੋਲੀ ਵਿੱਚ ਲਾਲ ਰੰਗ ਦੀ ਵਰਤੋਂ ਕਰੋ। ਇਸ 'ਚ ਸਫੇਦ ਰੰਗ ਦਾ ਸੁਮੇਲ ਸਭ ਤੋਂ ਵਧੀਆ ਹੈ।

ਮਾਤਾ ਦੇਵੀ ਦੇ ਪੈਰਾਂ ਦਾ ਡਿਜ਼ਾਇਨ

ਤੁਸੀਂ ਚਾਹੋ ਤਾਂ ਰੰਗਾਂ ਦੀ ਵਰਤੋਂ ਕਰਕੇ ਵਿਹੜੇ ਜਾਂ ਮੇਨ ਗੇਟ ਵਿਚ ਮੋਰ ਦੇ ਡਿਜ਼ਾਈਨ ਦੀ ਰੰਗੋਲੀ ਬਣਾ ਸਕਦੇ ਹੋ। ਮੋਰ ਦੇ ਖੰਭਾਂ ਦਾ ਡਿਜ਼ਾਈਨ ਆਮ ਹੁੰਦਾ ਹੈ ਅਤੇ ਆਕਰਸ਼ਕ ਵੀ ਲੱਗਦਾ ਹੈ।

ਮੋਰ ਡਿਜ਼ਾਇਨ

ਤੁਸੀਂ ਚਾਹੋ ਤਾਂ ਦੀਵਾਲੀ 'ਤੇ ਭਗਵਾਨ ਗਣੇਸ਼ ਦੀ ਤਸਵੀਰ ਨਾਲ ਰੰਗੋਲੀ ਵੀ ਬਣਾ ਸਕਦੇ ਹੋ। ਪਰ ਇਸ ਨੂੰ ਬਣਾਉਣ ਤੋਂ ਬਾਅਦ ਇਸ ਦੀ ਸੁਰੱਖਿਆ ਦਾ ਵੀ ਧਿਆਨ ਰੱਖੋ। ਹਰ ਕੋਈ ਇਸ ਡਿਜ਼ਾਈਨ ਨੂੰ ਬਹੁਤ ਪਸੰਦ ਕਰੇਗਾ।

ਭਗਵਾਨ ਗਣੇਸ਼ ਦੀ ਤਸਵੀਰ

ਦਿਵਾਲੀ ਦੀ ਰੰਗੋਲੀ ਨੂੰ ਤੁਸੀਂ ਰੰਗਾਂ ਨਾਲ ਹੀ ਨਹੀਂ ਸਗੋਂ ਫੁੱਲਾਂ ਦੀਆਂ ਪੱਤੀਆਂ ਨਾਲ ਵੀ ਬਣਾ ਸਕਦੇ ਹੋ। ਡਿਜ਼ਾਇਨ ਬਣਾਉਣ ਤੋਂ ਬਾਅਦ, ਨੇੜੇ ਇੱਕ ਦੀਵਾ ਜਗਾਓ। ਇਹ ਕਾਫੀ ਆਕਰਸ਼ਕ ਦਿਖਾਈ ਦੇਵੇਗਾ।

ਫੁੱਲਾਂ ਦੀ ਰੰਗੋਲੀ

ਅੱਜ ਦੇ ਸਮੇਂ ਵਿੱਚ ਫੁੱਲਾਂ ਅਤੇ ਪੱਤਿਆਂ ਨਾਲ ਬਣਾਈ ਗਈ ਰੰਗੋਲੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਤੁਸੀਂ ਇਸ ਵਿੱਚ ਆਪਣੀ ਪਸੰਦ ਦੇ ਰੰਗ ਜੋੜ ਕੇ ਆਪਣੇ ਘਰ ਦੀ ਸੁੰਦਰਤਾ ਨੂੰ ਹੋਰ ਵਧਾ ਸਕਦੇ ਹੋ।

ਫੁੱਲ ਪੱਤੇ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ