ਬਰਤਾਨੀਆ ਦੇ ਗੁਰਦੁਆਰੇ 'ਚ ਸ਼ਰਧਾਲੂਆਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, 2 ਪੰਜਾਬੀ ਕੁੜੀਆਂ ਜ਼ਖ਼ਮੀ | Gravesend Guru Nanak Durbar Gurdwara attack on 2 punjabi girls know full in punjabi Punjabi news - TV9 Punjabi

ਬਰਤਾਨੀਆ ਦੇ ਗੁਰਦੁਆਰੇ ‘ਚ ਸ਼ਰਧਾਲੂਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, 2 ਪੰਜਾਬੀ ਕੁੜੀਆਂ ਜ਼ਖ਼ਮੀ

Updated On: 

12 Jul 2024 16:57 PM

ਇਹ ਘਟਨਾ ਵੀਰਵਾਰ ਦੀ ਸ਼ਾਮ ਸਮੇਂ ਗ੍ਰੇਵਸੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਸਾਹਮਣੇ ਵਾਪਰੀ। ਚਸ਼ਮਦੀਦਾਂ ਅਨੁਸਾਰ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ। ਇਸ ਦੌਰਾਨ ਮੁਲਜ਼ਮ ਨੌਜਵਾਨ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਅਤੇ ਹਮਲਾ ਕਰ ਦਿੱਤਾ।

ਬਰਤਾਨੀਆ ਦੇ ਗੁਰਦੁਆਰੇ ਚ ਸ਼ਰਧਾਲੂਆਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, 2 ਪੰਜਾਬੀ ਕੁੜੀਆਂ ਜ਼ਖ਼ਮੀ

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਦੀ ਤਸਵੀਰ ਅਤੇ ਗੁਰਦੁਆਰਾ ਸਾਹਿਬ (pic credit: social media)

Follow Us On

ਬਰਤਾਨੀਆ ਦੇ ਗ੍ਰੇਵਸੈਂਡ ਦੇ ਇਕ ਗੁਰਦੁਆਰੇ ਵਿਚ ਨਫ਼ਰਤੀ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲ ਦੇ ਨਾਬਾਲਗ ਨੇ ਸ਼ਰਧਾਲੂਆਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ ਹਨ। ਉਹਨਾਂ ਦੇ ਹੱਥਾਂ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ।

ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਮੁਲਜ਼ਮ ਮੱਥੇ ਤੋਂ ਖੂਨ ਵਹਿ ਰਿਹਾ ਸੀ। ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ।

ਇਹ ਘਟਨਾ ਵੀਰਵਾਰ ਦੀ ਸ਼ਾਮ ਸਮੇਂ ਗ੍ਰੇਵਸੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਸਾਹਮਣੇ ਵਾਪਰੀ। ਚਸ਼ਮਦੀਦਾਂ ਅਨੁਸਾਰ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ। ਇਸ ਦੌਰਾਨ ਮੁਲਜ਼ਮ ਨੌਜਵਾਨ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ।

ਉਸ ਨੇ ਮੱਥਾ ਟੇਕਦੇ ਹੋਏ ਉਥੇ ਰੱਖੀ ਤਲਵਾਰ ਨੂੰ ਚੁੱਕ ਲਿਆ। ਸ਼ਰਧਾਲੂਆਂ ਵੱਲ ਵਧਿਆ ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

2 ਕੁੜੀਆਂ ਹੋਈਆਂ ਜਖ਼ਮੀ

ਇਸ ਘਟਨਾ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ। ਇਕ ਲੜਕੀ ਦੇ ਹੱਥ ‘ਤੇ ਸੱਟ ਲੱਗ ਗਈ, ਜਦਕਿ ਦੂਜੀ ਦੀ ਬਾਂਹ ਅਤੇ ਹੱਥ ‘ਚੋਂ ਖੂਨ ਵਹਿ ਰਿਹਾ ਸੀ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਸੰਗਤ ਨੇ ਮੁਲਜ਼ਮ ਨੂੰ ਕਾਬੂ ਨਾ ਕੀਤਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਮਾਰ ਦਿੰਦਾ। ਉਹ ਕਤਲ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਆਇਆ ਸੀ।

ਪੁਲਿਸ ਨੇ ਮੁਲਜ਼ਮ ਨੂੰ ਬਿਜਲੀ ਦੇ ਦਿੱਤੇ ਝਟਕੇ

ਘਟਨਾ ਤੋਂ ਬਾਅਦ ਗੁਰਦੁਆਰਾ ਪਰਿਸਰ ‘ਚ ਮੌਜੂਦ ਸ਼ਰਧਾਲੂਆਂ ਦੀ ਭੀੜ ਕਿਸ਼ੋਰ ਨੂੰ ਰੋਕਣ ਲਈ ਅੱਗੇ ਵਧ ਗਈ। ਇਸ ਮਗਰੋਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਪੁਲਿਸ ਨੇ ਵੀ ਤੁਰੰਤ ਹਰਕਤ ‘ਚ ਆਉਂਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ।

ਪੁਲਿਸ ਮੁਤਾਬਕ ਇੱਕ ਸਥਾਨਕ ਨਿਵਾਸੀ ਨੇ ਕੈਂਟ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਦਾ ਹੈਲੀਕਾਪਟਰ ਮੌਕੇ ‘ਤੇ ਪਹੁੰਚ ਗਿਆ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਏਅਰ ਐਂਬੂਲੈਂਸ ਗੁਰਦੁਆਰਾ ਗਰਾਊਂਡ ਵਿੱਚ ਪਹੁੰਚੀ ਅਤੇ ਜ਼ਖਮੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ।

ਐਮਪੀ ਡਾ. ਸੁਲੀਵਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਗ੍ਰੇਵਸੈਂਡ ਲਈ ਲੇਬਰ ਐਮਪੀ ਡਾ. ਲੌਰੇਨ ਸੁਲੀਵਨ ਨੇ ਕਿਹਾ ਕਿ ਉਹ ਗੁਰਦੁਆਰੇ ਵਿੱਚ ਵਾਪਰੀ ਘਟਨਾ ਤੋਂ ਹੈਰਾਨ ਅਤੇ ਦੁਖੀ ਹੈ। ਉਨ੍ਹਾਂ ਦੇ ਵਿਚਾਰ ਜ਼ਖਮੀ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰੇ ਦੇ ਨਾਲ ਹਨ। ਉਨ੍ਹਾਂ ਤੁਰੰਤ ਕਾਰਵਾਈ ਕਰਨ ਲਈ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ

ਕਿਰਪਾਨ ਨੂੰ ਸਿੱਖ ਧਰਮ ਦੇ ਪੰਜ ਕੱਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ, ਤਾਂ ਸਿੱਖਾਂ ਲਈ ਪੰਜ ਕਕਾਰ ਕੇਸ਼ (ਬਿਨਾਂ ਕੱਟੇ ਹੋਏ ਵਾਲ), ਕੜਾ, ਕਿਰਪਾਨ, ਕਛਹਿਰਾ ਅਤੇ ਕੰਘਾ ਲਾਜ਼ਮੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਨੇਪਾਲ ਚ ਵੱਡਾ ਹਾਦਸਾ, ਢਿੱਗਾਂ ਡਿੱਗਣ ਕਾਰਨ ਨਦੀ ਚ ਰੁੜ੍ਹ ਗਈਆਂ 2 ਬੱਸਾਂ, 7 ਭਾਰਤੀਆਂ ਦੀ ਮੌਤ, 50 ਲਾਪਤਾ

ਕਿਰਪਾਨ ਸਿੱਖਾਂ ਲਈ ਸਵੈ-ਰੱਖਿਆ ਦਾ ਪ੍ਰਤੀਕ ਮੰਨੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਮੇਸ਼ਾ ਲੋੜਵੰਦਾਂ ਦੀ ਰੱਖਿਆ ਲਈ ਤਿਆਰ ਰਹਿਣ ਦਾ ਉਪਦੇਸ਼ ਦਿੱਤਾ ਸੀ। ਸਬਰ ਨੂੰ ਸਿੱਖਾਂ ਲਈ ਅਧਿਆਤਮਿਕ ਸ਼ਕਤੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।

Exit mobile version