India Canada Issue: ਭਾਰਤ ਸਰਕਾਰ ਅੱਗੇ ਝੁਕੀ ਕੈਨੇਡਾ ਦੀ ਟਰੂਡੋ ਸਰਕਾਰ, ਗੁਰਦੁਆਰਿਆਂ ‘ਚ ਲੱਗੇ ਵਿਵਾਦਿਤ ਬੈਨਰ ਹਟਾਉਣ ਦੇ ਆਦੇਸ਼
ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦਰਮਿਆਨ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨਰਮ ਹੁੰਦੀ ਨਜ਼ਰ ਆ ਰਹੀ ਹੈ। ਭਾਰਤੀ ਦਬਾਅ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਹੌਲੀ-ਹੌਲੀ ਖਾਲਿਸਤਾਨੀ ਲਹਿਰ ਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਉੱਥੋਂ ਦੇ ਸਥਾਨਕ ਗੁਰਦੁਆਰਿਆਂ ਵਿੱਚ ਲਗਾਏ ਗਏ ਵਿਵਾਦਤ ਬੈਨਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਉਹੀ ਬੈਨਰ ਹਨ ਜਿਨ੍ਹਾਂ 'ਤੇ ਭਾਰਤੀ ਹਾਈ ਕਮਿਸ਼ਨ ਅਤੇ ਹੋਰ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।
ਐੱਨਆਰਆਈ ਨਿਊਜ। ਟਰੂਡੋ ਸਰਕਾਰ ਦੇ ਬਦਲਦੇ ਪੈਂਤੜੇ ਤੋਂ ਬਾਅਦ ਹੁਣ ਖਾਲਿਸਤਾਨੀ ਸਮਰਥਕਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾਣ ਲੱਗਾ ਹੈ। ਹਾਲਾਂਕਿ ਜਸਟਿਨ ਟਰੂਡੋ (Justin Trudeau) ਦੀ ਸਰਕਾਰ ਆਪਣੇ ਵੋਟ ਬੈਂਕ ਦੇ ਮੱਦੇਨਜ਼ਰ ਖਾਲਿਸਤਾਨੀਆਂ ਨੂੰ ਖੁੱਲ੍ਹੇਆਮ ਹਦਾਇਤਾਂ ਨਹੀਂ ਦੇ ਰਹੀ, ਪਰ ਹੌਲੀ-ਹੌਲੀ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾ ਰਹੀ ਹੈ। ਇਨ੍ਹਾਂ ਹੁਕਮਾਂ ਤੋਂ ਬਾਅਦ ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਲੱਗੇ ਪੋਸਟਰ ਅਤੇ ਬੈਨਰ ਵੀ ਹਟਾ ਦਿੱਤੇ ਗਏ ਹਨ।
ਇਹ ਉਹੀ ਬੈਨਰ ਹੈ ਜਿਸ ‘ਤੇ ਭਾਰਤੀ ਹਾਈ ਕਮਿਸ਼ਨਰ (Indian High Commissioner) ਸੰਜੇ ਕੁਮਾਰ ਵਰਮਾ ਦੀ ਫੋਟੋ ਲੱਗੀ ਹੋਈ ਸੀ। ਇਸ ਤੋਂ ਇਲਾਵਾ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਮਨੀਸ਼ ਦੀਆਂ ਤਸਵੀਰਾਂ ਵੀ ਸਨ। ਇਨ੍ਹਾਂ ਬੈਨਰਾਂ ‘ਤੇ ਰੈਫਰੈਂਡਮ 2020 ਦਾ ਜ਼ਿਕਰ ਵੀ ਹੈ ਅਤੇ ਇਸ ਰਾਹੀਂ ਭਾਰਤ ਨੂੰ ਤੋੜਨ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਇਨ੍ਹਾਂ ਬੈਨਰਾਂ ਦੇ ਇੱਕ ਪਾਸੇ ਖਾਲਿਸਤਾਨੀ ਸਮਰਥਕ ਤਲਵਿੰਦਰ ਸਿੰਘ ਪਰਮਾਰ ਦੀ ਤਸਵੀਰ ਅਤੇ ਦੂਜੇ ਪਾਸੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵੀ ਲੱਗੀ ਹੋਈ ਹੈ।
ਕੁਝ ਦਿਨ ਪਹਿਲਾਂ ਸੱਜਣ ਦੇ ਬਦਲੇ ਸਨ ਬੋਲ
ਖਾਲਿਸਤਾਨੀ ਸਮਰਥਕ ਅਤੇ ਕੈਨੇਡਾ ਦੇ ਮੰਤਰੀ (Minister of Canada) ਹਰਜੀਤ ਸੱਜਣ ਦੇ ਬੋਲ ਵੀ ਬਦਲਦੇ ਨਜ਼ਰ ਆਏ। ਅੱਤਵਾਦੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਲਈ ਕਿਹਾ ਸੀ। ਹਿੰਦੂਆਂ ਅਤੇ ਕੈਨੇਡਾ ਸਰਕਾਰ ਵਿਚ ਇਸ ਦਾ ਵਿਰੋਧ ਹੋਣ ਤੋਂ ਬਾਅਦ ਮੰਤਰੀ ਸੱਜਣ ਨੇ ਬਿਆਨ ਦਿੱਤਾ ਸੀ ਕਿ ਕੈਨੇਡਾ ਵੀ ਹਿੰਦੂਆਂ ਦਾ ਘਰ ਹੈ। ਕੋਈ ਕੀ ਕਹਿੰਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ।