ਕੈਨੇਡਾ ਦੇ ਨਾਂਅ ਤੇ ਏਜੰਟ ਲੈ ਗਿਆ ਪਾਕਿਸਤਾਨ, 8 ਮਹੀਨ ਬਾਅਦ ਰਿਹਾ ਹੋਏ ਮਾਂ-ਪੁੱਤ | Assam Women and child Release by Pakistan Government on Attari Border know full details in punjabi Punjabi news - TV9 Punjabi

ਕੈਨੇਡਾ ਦੇ ਨਾਂਅ ਤੇ ਏਜੰਟ ਲੈ ਗਿਆ ਪਾਕਿਸਤਾਨ, 8 ਮਹੀਨ ਬਾਅਦ ਰਿਹਾ ਹੋਏ ਮਾਂ-ਪੁੱਤ

Published: 

29 May 2024 23:37 PM

Attari Border: ਆਸਾਮ ਦੀ ਔਰਤ ਵਹੀਦਾ ਬੇਗਮ ਕਰੀਬ ਡੇਢ ਸਾਲ ਪਾਕਿਸਤਾਨ ਦੀ ਹਿਰਾਸਤ 'ਚ ਰਹਿਣ ਤੋਂ ਬਾਅਦ ਅੱਜ ਆਪਣੇ 11 ਸਾਲਾ ਬੇਟੇ ਫੈਜ਼ ਖਾਨ ਨਾਲ ਭਾਰਤ ਪਰਤ ਆਈ ਹੈ। ਅਟਾਰੀ ਸਰਹੱਦ ਰਾਹੀਂ ਭਾਰਤ ਪਰਤਣ ਵਾਲੀ ਵਹੀਦਾ ਵੀ ਭਾਰਤ ਦੇ ਚਲਾਕ ਏਜੰਟਾਂ ਦਾ ਸ਼ਿਕਾਰ ਹੋਈ। ਉਨ੍ਹਾਂ ਨੇ ਉਸ ਨੂੰ ਕੈਨੇਡਾ ਦੇ ਸੁਪਨੇ ਦਿਖਾਏ ਅਤੇ ਉਸ ਨੂੰ ਉਸ ਦੇ ਪੁੱਤਰ ਕੋਲ ਅਫਗਾਨਿਸਤਾਨ ਛੱਡ ਦਿੱਤਾ।

ਕੈਨੇਡਾ ਦੇ ਨਾਂਅ ਤੇ ਏਜੰਟ ਲੈ ਗਿਆ ਪਾਕਿਸਤਾਨ, 8 ਮਹੀਨ ਬਾਅਦ ਰਿਹਾ ਹੋਏ ਮਾਂ-ਪੁੱਤ
Follow Us On

Attari Border: ਪਾਕਿਸਤਾਨ ਸਰਕਾਰ ਵੱਲੋਂ ਅੱਜ ਚਾਰ ਭਾਰਤੀ ਨਾਗਰਿਕਾਂ ਨੂੰ ਰਿਹਾ ਕੀਤਾ ਗਿਆ। ਇਹ ਲੋਕ ਆਪਣੀ ਸਜ਼ਾ ਪੂਰੀ ਕਰ ਅੱਜ ਭਾਰਤ ਅਟਾਰੀ-ਵਾਘਾ ਸਰੱਹਦ ਦੇ ਰਾਹੀਂ ਪੁਹੰਚੇ ਹਨ। ਇਨ੍ਹਾਂ ਰਿਹਾ ਹੋਣ ਵਾਲਿਆਂ ਵਿੱਚ ਇੱਕ 37 ਸਾਲਾ ਦੇ ਕਰੀਬ ਮਹਿਲਾ ਅਤੇ ਉਸ ਦਾ 11 ਸਾਲ ਦਾ ਬੱਚਾ ਵੀ ਹੈ। ਔਰਤ ਦਾ ਨਾਮ ਵਹੀਦਾ ਬੇਗਮ ਅਤੇ ਪੁੱਤ ਦਾ ਨਾਮ ਫ਼ੈਜ਼ ਖਾਨ ਹੈ।

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਚਾਰ ਭਾਰਤੀ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਔਰਤ ਤੇ ਉਸ ਦਾ ਬੱਚਾ ਨੂੰ ਰਿਹਾ ਕੀਤਾ ਗਿਆ। ਇਸ ਦੇ ਨਾਲ ਹੀ 2 ਵਿਅਕਤੀ ਹੋਰ ਹਨ, ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਔਰਤ ਦਾ ਨਾਮ ਵਹੀਦਾ ਬੇਗਮ ਹੈ ਜਿਸਦੀ ਉਮਰ 37 ਸਾਲ ਦੇ ਕਰੀਬ ਹੈ। ਉਸ ਦਾ 11 ਸਾਲ ਦਾ ਬੱਚਾ ਜਿਸਦਾ ਨਾਮ ਫ਼ੈਜ਼ ਖਾਨ ਹੈ। ਵਹੀਦਾ ਬੇਗਮ ਮੂਲ ਰੂਪ ਵਿੱਚ ਅਸਾਮ ਦੇ ਨਾਗਾਂਵ ਦੀ ਰਹਿਣ ਵਾਲੀ ਹੈ ਅਤੇ ਪਾਕਿਸਤਾਨ ਦੀ ਕਵੇਟਾ ਜੇਲ੍ਹ ਵਿੱਚ ਬੰਦ ਸੀ। ਉਹ ਦੋਵੇਂ ਅੱਠ ਮਹੀਨੇ ਦੀ ਸਜ਼ਾ ਕੱਟ ਭਾਰਤ ਵਾਪਸ ਅੱਜ ਪਰਤ ਰਹੇ ਹਨ।

ਆਸਾਮ ਦੀ ਔਰਤ ਵਹੀਦਾ ਬੇਗਮ ਕਰੀਬ ਡੇਢ ਸਾਲ ਪਾਕਿਸਤਾਨ ਦੀ ਹਿਰਾਸਤ ‘ਚ ਰਹਿਣ ਤੋਂ ਬਾਅਦ ਅੱਜ ਆਪਣੇ 11 ਸਾਲਾ ਬੇਟੇ ਫੈਜ਼ ਖਾਨ ਨਾਲ ਭਾਰਤ ਪਰਤ ਆਈ ਹੈ। ਅਟਾਰੀ ਸਰਹੱਦ ਰਾਹੀਂ ਭਾਰਤ ਪਰਤਣ ਵਾਲੀ ਵਹੀਦਾ ਵੀ ਭਾਰਤ ਦੇ ਚਲਾਕ ਏਜੰਟਾਂ ਦਾ ਸ਼ਿਕਾਰ ਹੋਈ। ਉਨ੍ਹਾਂ ਨੇ ਉਸ ਨੂੰ ਕੈਨੇਡਾ ਦੇ ਸੁਪਨੇ ਦਿਖਾਏ ਅਤੇ ਉਸ ਨੂੰ ਉਸ ਦੇ ਪੁੱਤਰ ਕੋਲ ਅਫਗਾਨਿਸਤਾਨ ਛੱਡ ਦਿੱਤਾ।

ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਦੋ ਵਿਅਕਤੀ ਹੋਰ ਹਨ ਉਨ੍ਹਾਂ ਵਿੱਚੋਂ ਇੱਕ ਹਿਮਾਚਲ ਦੇ ਊਨਾ ਦਾ ਰਹਿਣ ਵਾਲਾ ਹੈ। ਜਿਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਇਹ ਪਾਕਿਸਤਾਨ ਦੀ ਲਾਹੌਰ ਜੇਲ੍ਹ ਦੇ ਵਿੱਚ ਬੰਦ ਸੀ। ਦੂਸਰਾ ਵਿਅਕਤੀ ਰਾਜਸਥਾਨ ਦੇ ਜਿਲ੍ਹਾ ਬਾਰਮੜ ਦਾ ਰਹਿਣ ਵਾਲਾ ਹੈ। ਉਸ ਦਾ ਨਾਮ ਸ਼ਬੀਰ ਅਹਿਮਦ ਦਰਸ ਹੈ। ਉਹ ਕਰਾਚੀ ਦੀ ਮਲੀਰ ਜੇਲ੍ਹ ਵਿੱਚ ਬੰਦ ਸੀ। ਇਹ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਪਾਕਿਸਤਾਨ ਸਰਕਾਰ ਵੱਲੋਂ ਰਿਹਾ ਕੀਤੇ ਗਏ ਹਨ। ਇਨਾਂ ਨੂੰ ਵਾਘਾ ਸਰਹੱਦ ਦੇ ਰਾਹੀ ਭਾਰਤ ਭੇਜਿਆ ਗਿਆ ਹੈ। ਇਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਡੇਢ ਤੋਂ ਦੋ ਸਾਲ ਦੀ ਸਜ਼ਾ ਕੱਟ ਕੇ ਅੱਜ ਭਾਰਤ ਆਏ ਹਨ।

Exit mobile version