Blood Pressure: ਸਰਦੀਆਂ ਵਿੱਚ ਸਭ ਤੋਂ ਵੱਧ ਹੁੰਦਾ ਹੈ ਇਸ ਬਿਮਾਰੀ ਦਾ ਖਤਰਾ! ਰੋਕਥਾਮ ਦਾ ਤਰੀਕਾ ਜਾਣੋ

Published: 

25 Nov 2023 19:26 PM

Blood Pressure: ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਅਤੇ ਖ਼ਰਾਬ ਜੀਵਨ ਸ਼ੈਲੀ ਕਾਰਨ ਅੱਜ ਜ਼ਿਆਦਾਤਰ ਲੋਕ ਮੋਟਾਪੇ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਰਹੇ ਹਨ। ਖਾਸ ਕਰਕੇ ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਸਾਡੀ ਡਾਈਟ ਕਿਹੋ ਜਿਹੀ ਹੋਣੀ ਚਾਹੀਦੀ ਹੈ।

Blood Pressure: ਸਰਦੀਆਂ ਵਿੱਚ ਸਭ ਤੋਂ ਵੱਧ ਹੁੰਦਾ ਹੈ ਇਸ ਬਿਮਾਰੀ ਦਾ ਖਤਰਾ! ਰੋਕਥਾਮ ਦਾ ਤਰੀਕਾ ਜਾਣੋ
Follow Us On

ਲਾਈਫ ਸਟਾਈਲ ਨਿਊਜ। ਸ਼ੂਗਰ ਦੀ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ (High blood pressure) ਦੀ ਸਮੱਸਿਆ ਵੀ ਆਮ ਹੋ ਗਈ ਹੈ। ਇਸ ਦਾ ਕਾਰਨ ਸਾਡੀ ਖਰਾਬ ਜੀਵਨ ਸ਼ੈਲੀ ਹੈ। ਸਿਰਫ਼ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵੈਸੇ ਵੀ ਸਰਦੀਆਂ ਦੇ ਮੌਸਮ ਵਿੱਚ ਸਿਹਤ ਨੂੰ ਲੈ ਕੇ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਠੰਢ ਦੇ ਮੌਸਮ ਵਿੱਚ ਹਾਈਪਰਟੈਨਸ਼ਨ ਯਾਨੀ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਇਸ ਮੌਸਮ ‘ਚ ਧਮਨੀਆਂ ਅਤੇ ਦਿਲ ‘ਤੇ ਜ਼ਿਆਦਾ ਦਬਾਅ ਪੈਣ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਖੁਰਾਕ ਵਿੱਚ ਤਬਦੀਲੀ ਅਤੇ ਸਰੀਰਕ ਗਤੀਵਿਧੀਆਂ ਵਿੱਚ ਕਮੀ ਵੀ ਇਸ ਦਾ ਕਾਰਨ ਹੈ। ਪਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਤੁਸੀਂ ਕੁਝ ਸੁਪਰਫੂਡ ਦੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਬੀਪੀ ਨੂੰ ਕੰਟਰੋਲ ਕਰਨ ਵਾਲੇ ਭੋਜਨਾਂ ਬਾਰੇ।

ਕਈ ਬਿਮਾਰੀਆਂ ਵਿੱਚ ਅਸ਼ਵਗੰਧਾ ਦੀ ਵਰਤੋਂ

ਅਸ਼ਵਗੰਧਾ (Ashwagandha) ਦੀ ਵਰਤੋਂ ਕਈ ਬਿਮਾਰੀਆਂ ਵਿੱਚ ਕੀਤੀ ਜਾਂਦੀ ਹੈ। ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਵੀ ਬਹੁਤ ਫਾਇਦੇਮੰਦ ਹੈ। ਜੋ ਲੋਕ ਭਾਰ ਵਧਣ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਨ੍ਹਾਂ ਨੂੰ ਅਸ਼ਵਗੰਧਾ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਦੇ ਨਾਲ ਇੱਕ ਚੱਮਚ ਅਸ਼ਵਗੰਧਾ ਪਾਊਡਰ ਦਾ ਸੇਵਨ ਕਰੋ।

ਲਸਣ
ਲਸਣ (Garlic) ਦੀ ਵਰਤੋਂ ਕਈ ਘਰੇਲੂ ਨੁਸਖਿਆਂ ਵਿੱਚ ਵੀ ਕੀਤੀ ਜਾਂਦੀ ਹੈ। ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹਰ ਰੋਜ਼ ਲਸਣ ਦੀ ਇੱਕ ਕਲੀ ਖਾਣੀ ਚਾਹੀਦੀ ਹੈ। ਇਸ ਨਾਲ ਬੀਪੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਪਿਸਤਾ
ਪਿਸਤਾ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮੋਨੋਅਨਸੈਚੁਰੇਟਿਡ ਫੈਟ ਵਰਗੇ ਕਈ ਤੱਤ ਪਾਏ ਜਾਂਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਹਾਈ ਬੀਪੀ ਦੀ ਸਮੱਸਿਆ ਵਿੱਚ ਇਸ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਮੇਥੀ
ਮੇਥੀ ਦਾਣਾ ਹਮੇਸ਼ਾ ਘਰਾਂ ਵਿੱਚ ਵਰਤਿਆ ਜਾਂਦਾ ਹੈ। ਮੇਥੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਖਾਸ ਕਰਕੇ ਸਰਦੀਆਂ ਵਿੱਚ ਇਸ ਨੂੰ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮੇਥੀ ਵਿੱਚ ਘੁਲਣਸ਼ੀਲ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰਾਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚ ਖਰਾਬ ਕੋਲੈਸਟ੍ਰਾਲ ਨੂੰ ਵੀ ਘੱਟ ਕਰਦਾ ਹੈ।

Exit mobile version