Sjoba Rally:ਪੰਜਾਬ ਸੈਰ-ਸਪਾਟਾ ਵਿਭਾਗ ਨੇ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਰੋਮਾਂਚ ਭਰਪੂਰ ‘ਸਜੋਬਾ ਰੈਲੀ’
Sjoba Rally: ਪੰਜਾਬ ਸੈਰ-ਸਪਾਟਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਾਹਸਿਕ ਰੈਲੀ ਇਕ ਹਫ਼ਤਾ ਪਹਿਲਾਂ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2023 ਵਿਚ ਪੇਸ਼ ਕੀਤੀ ਗਈ
ਹੁਸ਼ਿਆਰਪੁਰ: ਸੂਬੇ ਵਿਚ ਰੋਮਾਂਚ ਨਾਲ ਭਰਪੂਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸੈਰ-ਸਪਾਟਾ ਵਿਭਾਗ ਵੱਲੋਂ ਸਜੋਬਾ ਰੈਲੀ 2023 ਕਰਵਾਈ ਗਈ,, ਇਹ ਰੈਲੀ (ਸੇਂਟ ਜੌਹਨ ਓਲਡ ਸਕੂਲ ਬੁਆਏਜ਼ ਐਸੋਸੀਏਸ਼ਨ ਰੈਲੀ 2023) ਸ਼ਹੀਦ ਭਗਤ ਸਿੰਘ ਨਗਰ ਤੋਂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਗੱਜ ਰੀਟ੍ਰੀਟ ਪਹੁੰਚੀ, ਜਿਥੇ ਦੋ ਦਿਨ ਕਾਰ ਚਾਲਕਾਂ ਅਤੇ ਬਾਈਕਰਸ ਦੀ ਸਾਹਸੀ ਰੇਸ ਹੋਈ।
ਰੈਲੀ ਦੇ ਜੇਤੂਆਂ ਨੂੰ 6 ਲੱਖ ਰੁਪਏ ਦੇ ਇਨਾਮ ਦਿੱਤੇ
ਰੋਮਾਂਚ ਨਾਲ ਭਰਪੂਰ ਸੀ ਇਹ ਰੈਲੀ। ਇਸ ਰੈਲੀ ਵਿਚ 23 ਚਾਰ ਪਹੀਆ ਅਤੇ 54 ਦੋਪਹੀਆ ਵਾਹਨ ਚਾਲਕਾਂ ਨੇ ਸ਼ਮੂਲੀਅਤ ਕੀਤੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗੱਜ ਰੀਟ੍ਰੀਟ ਤੋਂ ਸ਼ੁਰੂ ਹੋ ਕੇ ਇਹ ਰੈਲੀ ਸ਼ਾਹਪੁਰ, ਜੰਡਿਆਲਾ, ਕੁਠਾਰ, ਜੇਜੋਂ, ਢੋਲਬਾਹਾ, ਥਾਨਾ, ਕੂਕਾਨੇਟ ਹੁੰਦੇ ਹੋਏ ਵਾਪਸ ਗੱਜ ਰੀਟ੍ਰੀਟ ਆ ਕੇ ਸਮਾਪਤ ਹੋਈ। ਇਸ ਸਮੁੱਚੀ ਰੈਲੀ ਦੇ ਜੇਤੂਆਂ ਨੂੰ 6 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਪੰਜਾਬ ਸੈਰ-ਸਪਾਟਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਾਹਸਿਕ ਰੈਲੀ ਇਕ ਹਫ਼ਤਾ ਪਹਿਲਾਂ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2023 ਵਿਚ ਪੇਸ਼ ਕੀਤੀ ਗਈ
‘ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ’
ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ 2023 ਦੇ ਅਗਲੇ ਕਦਮ ਵਜੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੇਂਟ ਜੌਹਨ ਓਲਡ ਸਕੂਲ ਬੁਆਏਜ਼ ਐਸੋਸੀਏਸ਼ਨ ਆਪਣੀ 36ਵੀਂ ਰੈਲੀ ਕੱਢ ਰਹੀ ਹੈ, ਪਰੰਤੂ ਇਸ ਵਾਰ ਸੂਬਾ ਸਰਕਾਰ ਨੇ ਵੀ ਇਸ ਰੈਲੀ ਨੂੰ ਸਹਿ-ਪ੍ਰਯੋਜਿਤ ਕਰ ਕੇ ਆਪਣੀ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਥਾਨਕ ਸਾਹਸੀ ਚਾਲਕਾਂ ਨੂੰ ਵੀ ਸਥਾਨਕ ਪੱਧਰ ਦੇ ਪੜਾਅ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਹਸੀ ਸੈਰ-ਸਪਾਟੇ ਅਤੇ ਜਲ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਦੋਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕਰ ਰਹੀ ਹੈ।
ਚਾਰ ਪਹੀਆ ਅਤੇ ਦੋਪਹੀਆ ਵਾਹਨਾਂ ਰੇਸ ਪੇਸ਼ ਕੀਤੀ
ਸਜੋਬਾ ਰੈਲੀ 2023 ਨੂੰ ਗੱਜ ਰੀਟ੍ਰੀਟ ਗੜ੍ਹਸ਼ੰਕਰ ਤੋਂ ਰਵਾਨਾ ਕੀਤਾ ਗਿਆ, ਜੋ ਕਿ ਵਾਪਸ ਇਥੇ ਹੀ ਆ ਕੇ ਸਮਾਪਤ ਹੋਈ। ਇਸ ਮੁਕਾਬਲੇ ਦੌਰਾਨ ਭਾਗੀਦਾਰਾਂ ਦੇ ਚਾਰ ਪਹੀਆ ਅਤੇ ਦੋਪਹੀਆ ਵਾਹਨਾਂ ਨੇ ਰੋਮਾਂਚ ਭਰਪੂਰ ਦੌੜ ਪੇਸ਼ ਕੀਤੀ। ਇਸ ਮੌਕੇ ਤੇ ਮੌਜੂਦ ਸੇਂਟ ਜੌਹਨ ਓਲਡ ਸਕੂਲ ਬੁਆਏਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਪੁੰਨ ਮੈਹਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸੇਂਟ ਜੌਹਨ ਹਾਈ ਸਕੂਲ ਚੰਡੀਗੜ੍ਰ ਦੇ ਪੁਰਾਣੇ ਵਿਦਿਆਰਥੀਆਂ ਦਾ ਸਮੂਹ ਹੈ, ਜਿਸ ਵਿਚ 4500 ਤੋਂ ਵੱਧ ਰਜਿਸਟਰਡ ਮੈਂਬਰ ਵਿਸ਼ਵ ਭਰ ਵਿਚ ਫੈਲੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਸ ਸਾਲ ਆਪਣੀ ਸਥਾਪਨਾ ਦੀ 42ਵੀਂ ਵਰ੍ਹੇਗੰਢ ਮਨਾ ਰਹੀ ਹੈ, ਜਿਸ ਦੀ ਸ਼ੁਰੂਆਤ 19 ਜੁਲਾਈ 1980 ਨੂੰ ਕੀਤੀ ਗਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ