ਪੰਜਾਬੀਆਂ ਨੂੰ ਗੱਡੀਆਂ ਦਾ ਸ਼ੌਂਕ ਤਾਂ ਹੁੰਦਾ ਹੈ, ਪਰ ਥਾਰ (Thar) ਨੂੰ ਲੈ ਕੇ ਇਨ੍ਹਾਂ ਦੀ ਦਿਵਾਨਗੀ ਤਾਂ ਵੇਖਦਿਆਂ ਹੀ ਬਣਦੀ ਹੈ। ਥਾਰ ਗੱਡੀ ਥੱਲੇ ਹੋਵੇ ਤੇ ਪੰਜਾਬੀ ਮੁੰਡਾ ਉਸ ਨੂੰ ਚਲਾ ਰਿਹਾ ਹੋਵੇ ਤਾਂ ਬੱਸ ਫਿਰ ਹੋਰ ਕੀ ਚਾਹੀਦਾ ਹੈ। ਪੰਜਾਬੀ ਗਾਣੇ ਅਤੇ ਫਿਲਮਾਂ ਵਿੱਚ ਵੀ ਥਾਰ ਦਾ ਕ੍ਰੇਜ ਬਹੁਤ ਜ਼ਿਆਦਾ ਹੁੰਦਾ ਹੈ। ਬੇਸ਼ੱਕ ਥਾਰ ਖਰੀਦਣ ਦਾ ਸੁਪਣਾ ਅੱਜ ਹਰ ਪੰਜਾਬ ਨੌਜਵਾਨ ਲੈ ਰਿਹਾ ਹੈ, ਪਰ ਇਸਨੂੰ ਖਰੀਦਣ ਤੋਂ ਬਾਅਦ ਪੇਸ਼ ਆਉਣ ਵਾਲੀਆਂ ਚੁਣੌਤੀਆਂ ਤੋਂ ਉਹ ਜਾਣੂ ਨਹੀਂ ਹੁੰਦਾ। ਪਤਾ ਉਦੋਂ ਲੱਗਦਾ ਹੈ, ਜਦੋਂ ਥਾਰ ਨੁਮਾ ਚਿੱਟੇ ਹਾਥੀ ਨੂੰ ਉਹ ਆਪਣੇ ਘਰ ਲੈ ਆਉਂਦਾ ਹੈ। ਚੱਲੋਂ ਤੁਹਾਨੂੰ ਦੱਸਦੇ ਹਾਂ ਕਿ ਥਾਰ ਨੂੰ ਖਰੀਦਣਾ ਜਿਨ੍ਹਾਂ ਮੁਸ਼ਕੱਲ ਹੈ, ਓਨਾ ਹੀ ਮੁਸ਼ਕਲ ਉਸਦੀ ਦੇਖਭਾਲ ਕਰਨਾ ਹੈ।
ਪੰਜਾਬੀ ਭਾਵੇਂ ਹੀ ਥਾਰ ਦੇ ਦਿਵਾਨੇ ਹੋਣ, ਪਰ ਮਾਹਿਰ ਇਸਨੂੰ ਖਰੀਦਣ ਦੀ ਸਲਾਹ ਨਹੀਂ ਦਿੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਥਾਰ ਚਿੱਟੇ ਹਾਥੀ ਵਾਂਗ ਹੈ, ਜਿਸਨੂੰ ਬਹੁਤ ਰੱਖ-ਰਖਾਅ ਦੀ ਲੋੜ ਹੁੰਦੀ ਹੈ ਅਤੇ ਲੰਬੇ ਸਮੇਂ ਲਈ ਇਸ ਨੂੰ ਸੰਭਾਲਣਾ ਬਹੁਤ ਹੀ ਮਹਿੰਗਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਥਾਰ ਵਿੱਚ ਆਰਾਮਦਾਇਕਤਾ (Comfortability)ਅਤੇ ਲੰਬੇ ਸਮੇਂ ਦੀ ਸੰਤੁਸ਼ਟੀ (long run satisfaction) ਵਰਗੀਆਂ ਵਿਸ਼ੇਸ਼ਤਾਵਾਂ ਦੀ ਵੀ ਘਾਟ ਹੈ। ਇਸ ਲਈ, ਜੇਕਰ ਤੁਸੀਂ ਥਾਰ ਖਰੀਦਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਬਿਹਤਰ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਘੱਟ ਰੱਖ-ਰਖਾਅ ਦੇ ਖਰਚੇ ਵਾਲੇ ਨਵੇਂ ਮਾਡਲ ਵਿੱਚ ਨਿਵੇਸ਼ ਕਰਨਾ ਬਿਹਤਰ ਹੋ ਸਕਦਾ ਹੈ।
ਇੱਕ ਹੋਰ ਮੁੱਦਾ ਜਿਸਦਾ ਮਾਹਰ ਜ਼ਿਕਰ ਕਰਦੇ ਹਨ, ਉਹ ਹੈ ਨਵੀਨਤਾ ਕਾਰਕ (novelty factor), ਇਸ ਕਰਕੇ ਮਹਿੰਦਰਾ ਥਾਰ ਹੁਣ ਪਹਿਲਾਂ ਵਰਗਾ ਨਵੇਕਲਾ ਵਾਹਨ ਨਹੀਂ ਰਿਹਾ ਹੈ ਕਿਉਂਕਿ ਹਰ ਕੋਈ ਇਸਨੂੰ ਖਰੀਦ ਰਿਹਾ ਹੈ।
ਥਾਰ ਨੂੰ ਖਰੀਦਣ ਵੇਲ੍ਹੇ ਅਤੇ ਬਾਅਦ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣ ਲਈ ਇਸ ਵੀਡੀਓ ਜਰੂਰ ਵੇਖੋ, ਜਿਸ ਵਿੱਚ ਮਾਹਿਰ ਭਵਾਨੀ ਸਿੰਘ ਦੱਸ ਰਹੇ ਹਨ ਕਿ ਥਾਰ ਦੇ ਫਾਇਦੇ ਅਤੇ ਨੁਕਸਾਨ ਕੀ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ