ਕੀ ਤੁਸੀਂ ਵੀ ਟਰੇਨ 'ਚੋਂ ਚੁਰਾ ਕੇ ਲੈ ਜਾਂਦੇ ਹੋ ਬੈੱਡਸ਼ੀਟ ਅਤੇ ਤੌਲੀਏ? ਜੁਰਮਾਨਾ ਤੋਂ ਲੈ ਕੇ ਜੇਲ੍ਹ ਤੱਕ ਦੀ ਹੋ ਸਕਦੀ ਹੈ ਸਜ਼ਾ | railway new law if you are stealing bedsheets & towel from train jail & fine know full detail in punjabi Punjabi news - TV9 Punjabi

ਕੀ ਤੁਸੀਂ ਵੀ ਟਰੇਨ ‘ਚੋਂ ਚੁਰਾ ਕੇ ਲੈ ਜਾਂਦੇ ਹੋ ਬੈੱਡਸ਼ੀਟ ਅਤੇ ਤੌਲੀਏ? ਜੁਰਮਾਨਾ ਤੋਂ ਲੈ ਕੇ ਜੇਲ੍ਹ ਤੱਕ ਦੀ ਹੋ ਸਕਦੀ ਹੈ ਸਜ਼ਾ

Updated On: 

22 Dec 2023 13:28 PM

ਸਫ਼ਰ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਤੌਲੀਏ ਦਿੱਤੇ ਜਾਂਦੇ ਹਨ। ਯਾਤਰੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, ਕੁਝ ਲੋਕ ਇਸਨੂੰ ਆਪਣੇ ਬੈਗ ਵਿੱਚ ਰੱਖ ਲੈਂਦੇ ਹਨ ਅਤੇ ਯਾਤਰਾ ਖਤਮ ਹੋਣ ਤੋਂ ਬਾਅਦ ਇਸਨੂੰ ਘਰ ਲੈ ਜਾਂਦੇ ਹਨ। ਪਰ ਹੁਣ ਅਜਿਹਾ ਕਰਨਾ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ, ਅਸਲ ਵਿੱਚ ਹੁਣ ਤੱਕ 14 ਕਰੋੜ ਰੁਪਏ ਦੇ ਤੌਲੀਏ ਅਤੇ ਬੈੱਡਸ਼ੀਟਾਂ ਚੋਰੀ ਹੋ ਚੁੱਕੀਆਂ ਹਨ, ਜਿਸ ਲਈ ਜੇਲ੍ਹ ਤੋਂ ਲੈ ਕੇ ਜੁਰਮਾਨੇ ਤੱਕ ਦੀ ਸਜ਼ਾ ਹੈ।

ਕੀ ਤੁਸੀਂ ਵੀ ਟਰੇਨ ਚੋਂ ਚੁਰਾ ਕੇ ਲੈ ਜਾਂਦੇ ਹੋ ਬੈੱਡਸ਼ੀਟ ਅਤੇ ਤੌਲੀਏ? ਜੁਰਮਾਨਾ ਤੋਂ ਲੈ ਕੇ ਜੇਲ੍ਹ ਤੱਕ ਦੀ ਹੋ ਸਕਦੀ ਹੈ ਸਜ਼ਾ
Follow Us On

ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਲੱਖਾਂ ਲੋਕ ਯਾਤਰਾ ਕਰਦੇ ਹਨ। ਰੇਲਵੇ ਇਸ ਗੱਲ ਦਾ ਖਾਸ ਧਿਆਨ ਰੱਖਦਾ ਹੈ ਕਿ ਯਾਤਰਾ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਫ਼ਰ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਤੌਲੀਏ ਦਿੱਤੇ ਜਾਂਦੇ ਹਨ। ਯਾਤਰੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, ਕੁਝ ਲੋਕ ਇਸਨੂੰ ਆਪਣੇ ਬੈਗ ਵਿੱਚ ਰੱਖ ਕੇ ਘਰ ਲੈ ਆਉਂਦੇ ਹਨ ਅਤੇ ਯਾਤਰਾ ਖਤਮ ਹੋਣ ਤੋਂ ਬਾਅਦ ਇਸਨੂੰ ਘਰ ਲੈ ਜਾਂਦੇ ਹਨ। ਰੇਲਵੇ ‘ਚ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਤੁਸੀਂ ਟਰੇਨ ‘ਚ ਮਿਲਣ ਵਾਲੀਆਂ ਬੈੱਡਸ਼ੀਟਾਂ ਅਤੇ ਤੌਲੀਏ ਘਰ ਲੈ ਜਾ ਸਕਦੇ ਹੋ। ਅਜਿਹਾ ਕਰਨਾ ਤੁਹਾਡੇ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਹੁਣ ਤੱਕ 14 ਕਰੋੜ ਰੁਪਏ ਦੇ ਤੌਲੀਏ ਅਤੇ ਚਾਦਰਾਂ ਚੋਰੀ ਹੋ ਚੁੱਕੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਟਰੇਨ ਦੇ ਬਾਹਰ ਵੀ ਤੁਹਾਡੇ ਕੋਲ ਬੈੱਡਰੋਲ ਦਾ ਕੋਈ ਸਮਾਨ ਪਾਇਆ ਜਾਂਦਾ ਹੈ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਕਿ ਜੇਕਰ ਕਿਸੇ ਕੋਲੋ ਕੋਈ ਬੈੱਡਰੋਲ ਦਾ ਸਮਾਨ ਮਿਲਦਾ ਹੈ ਜਾਂ ਕੋਈ ਚਾਦਰ ਜਾਂ ਤੌਲੀਆ ਚੋਰੀ ਕਰਦਾ ਹੈ, ਤਾਂ ਉਸ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸਦੀ ਕੀ ਸਜ਼ਾ ਹੈ…

ਬੈੱਡਰੋਲ ਚੋਰੀ ਤੇ ਮਿਲਦੀ ਹੈ ਸਜ਼ਾ

ਕਈ ਲੋਕ ਸਫ਼ਰ ਲਈ ਦਿੱਤਾ ਬੈੱਡਰੋਲ ਵੀ ਘਰ ਲੈ ਜਾਂਦੇ ਹਨ। ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਯਾਤਰੀ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਦਰਅਸਲ, ਇਸ ਨੂੰ ਰੇਲਵੇ ਦੀ ਸੰਪਤੀ ਮੰਨਿਆ ਜਾਂਦਾ ਹੈ ਅਤੇ ਰੇਲਵੇ ਪ੍ਰਾਪਰਟੀ ਐਕਟ 1966 ਦੇ ਤਹਿਤ ਰੇਲਗੱਡੀ ਤੋਂ ਸਾਮਾਨ ਚੋਰੀ ਹੋਣ ‘ਤੇ ਕਾਰਵਾਈ ਦੀ ਵਿਵਸਥਾ ਹੈ। ਅਜਿਹੇ ਵਿੱਚ ਇਸ ਅਪਰਾਧ ਲਈ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਜੇਲ ਦੀ ਸਜ਼ਾ 5 ਸਾਲ ਤੱਕ ਵਧ ਸਕਦੀ ਹੈ।

ਬੈੱਡਰੋਲ ਵਿੱਚ ਕੀ-ਕੀ ਹੁੰਦਾ ਹੈ?

ਜਦੋਂ ਵੀ ਤੁਸੀਂ AC ਕੋਚ ਵਿੱਚ ਸਫ਼ਰ ਕਰਦੇ ਹੋ, ਰੇਲਵੇ ਬੈੱਡਰੋਲ ਵਿੱਚ ਦੋ ਚਾਦਰਾਂ, ਇੱਕ ਕੰਬਲ, ਇੱਕ ਸਿਰਹਾਣਾ, ਇੱਕ ਸਿਰਹਾਣਾ ਕਵਰ ਅਤੇ ਇੱਕ ਤੌਲੀਆ ਸ਼ਾਮਲ ਹੁੰਦਾ ਹੈ। ਹਾਲਾਂਕਿ ਹੁਣ ਰੇਲਵੇ ਵੱਲੋਂ ਤੌਲੀਏ ਘੱਟ ਹੀ ਮੁਹੱਈਆ ਕਰਵਾਏ ਜਾਂਦੇ ਹਨ। ਹਾਲਾਂਕਿ, ਬੈੱਡਰੋਲ ਸਿਰਫ ਏਸੀ ਕਲਾਸ ਵਿੱਚ ਸਫਰ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ।

ਅੰਕੜਿਆਂ ਮੁਤਾਬਕ 2017-18 ‘ਚ 1.95 ਲੱਖ ਤੌਲੀਏ, 81,776 ਬੈੱਡਸ਼ੀਟਾਂ, 5,038 ਸਿਰਹਾਣੇ ਦੇ ਕਵਰ ਅਤੇ 7,043 ਕੰਬਲ ਚੋਰੀ ਹੋਏ ਸਨ। ਇਸੇ ਤਰ੍ਹਾਂ ਹਰ ਸਾਲ ਵੱਡੀ ਗਿਣਤੀ ਵਿੱਚ ਬੈੱਡਰੋਲ ਦਾ ਸਮਾਨ ਚੋਰੀ ਹੋ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਮਾਨ ਦੀ ਕੀਮਤ ਕਰੀਬ 14 ਕਰੋੜ ਰੁਪਏ ਹੈ। ਅਜਿਹੇ ‘ਚ ਰੇਲਵੇ ਨੇ ਅਟੈਂਡੈਂਟਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਟਰੇਨ ਦਾ ਸਫਰ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਬੈੱਡਰੋਲ ਦੀਆਂ ਚੀਜ਼ਾਂ ਇਕੱਠੀਆਂ ਕਰ ਲੈਣ ਤਾਂ ਜੋ ਲੋਕ ਇਨ੍ਹਾਂ ਨੂੰ ਚੋਰੀ ਨਾ ਕਰ ਸਕਣ।

Exit mobile version