ਸੜਕਾਂ ਤੋਂ ਲੈ ਕੇ ਰੇਲ ਦੀਆਂ ਪਟੜੀਆਂ ਤੱਕ…ਹਰ ਪਾਸੇ ਪਾਣੀ ਹੀ ਪਾਣੀ, ਰੇਲਵੇ ਨੇ ਰੱਦ ਕੀਤੀਆਂ ਸੈਂਕੜੇ ਟਰੇਨਾਂ
Train Cancelled: ਭਾਰੀ ਮੀਂਹ ਕਾਰਨ ਰੇਲ ਦੀਆਂ ਪਟੜੀਆਂ 'ਤੇ ਪਾਣੀ ਭਰ ਗਿਆ ਹੈ। ਅਜਿਹੇ 'ਚ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੇਲ, ਐਕਸਪ੍ਰੈਸ ਅਤੇ ਪੈਸੰਜਰ ਟਰੇਨਾਂ ਸ਼ਾਮਲ ਹਨ। ਰੇਲਵੇ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
Indian Railways: ਦੇਸ਼ ਦੇ ਕਈ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ (Heavy Rain) ਹੋ ਰਹੀ ਹੈ, ਜਿਸ ਕਾਰਨ ਨਾ ਸਿਰਫ ਸੜਕਾਂ ਤੇ ਪਾਣੀ ਭਰ ਗਿਆ ਹੈ, ਸਗੋਂ ਰੇਲਵੇ ਟ੍ਰੈਕ ਵੀ ਪਾਣੀ-ਪਾਣੀ ਹੋ ਗਏ ਹਨ। ਇਸ ਕਾਰਨ 7 ਜੁਲਾਈ ਤੋਂ 15 ਜੁਲਾਈ ਤੱਕ 300 ਤੋਂ ਵੱਧ ਮੇਲ, ਐਕਸਪ੍ਰੈਸ ਟਰੇਨਾਂ ਅਤੇ 406 ਪੈਸੰਜਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਪਟੜੀਆਂ ‘ਤੇ ਪਾਣੀ ਭਰ ਜਾਣ ਕਾਰਨ 600 ਤੋਂ ਵੱਧ ਮੇਲ, ਐਕਸਪ੍ਰੈਸ ਟਰੇਨਾਂ, 500 ਯਾਤਰੀ ਟਰੇਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਉੱਤਰੀ ਪੱਛਮੀ ਭਾਰਤ ਵਿੱਚ ਸ਼ਨੀਵਾਰ ਤੋਂ ਤਿੰਨ ਦਿਨ ਲਗਾਤਾਰ ਮੀਂਹ ਪੈ ਰਿਹਾ ਹੈ। ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਗਈ।
ਅਧਿਕਾਰੀ ਨੇ ਕੀ ਦਿੱਤੀ ਜਾਣਕਾਰੀ?
ਕਈ ਦਰਿਆਵਾਂ ਅਤੇ ਨਾਲਿਆਂ ਵਿੱਚ ਉਫਾਨ ਆ ਗਿਆ ਹੈ। ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਜ਼ਰੂਰੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀ ਨੇ ਕਿਹਾ ਕਿ ਉੱਤਰੀ ਰੇਲਵੇ, ਜੋ ਕਿ ਇਨ੍ਹਾਂ ਖੇਤਰਾਂ ਵਿੱਚ ਸੇਵਾਵਾਂ ਚਲਾਉਂਦਾ ਹੈ, ਨੇ ਲਗਭਗ 300 ਮੇਲ ਅਤੇ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। 100 ਟਰੇਨਾਂ ਨੂੰ ਅੱਧ ਵਿਚਕਾਰ ਰੋਕ ਦਿੱਤਾ ਗਿਆ ਅਤੇ 191 ਹੋਰ ਨੂੰ ਮੋੜ ਦਿੱਤਾ ਗਿਆ। ਇਸ ਦੇ ਨਾਲ ਹੀ 67 ਰੇਲਗੱਡੀਆਂ ਨਿਰਧਾਰਤ ਮੰਜ਼ਿਲ ਦੀ ਬਜਾਏ ਕਿਸੇ ਹੋਰ ਥਾਂ ਤੋਂ ਸ਼ੁਰੂ ਹੋਈਆਂ।
ਅਧਿਕਾਰੀ ਨੇ ਦੱਸਿਆ ਕਿ ਭਾਰੀ ਪਾਣੀ ਭਰਨ ਕਾਰਨ ਉੱਤਰੀ ਰੇਲਵੇ ਨੇ 406 ਯਾਤਰੀ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਹੈ। 28 ਟਰੇਨਾਂ ਦੇ ਰੂਟ ਬਦਲੇ ਗਏ ਹਨ। 54 ਟਰੇਨਾਂ ਨੂੰ ਅੱਧ ਵਿਚਕਾਰ ਰੋਕ ਦਿੱਤਾ ਗਿਆ ਅਤੇ 56 ਟਰੇਨਾਂ ਨਿਰਧਾਰਤ ਮੰਜ਼ਿਲਾਂ ਦੀ ਬਜਾਏ ਹੋਰ ਥਾਵਾਂ ਤੋਂ ਸ਼ੁਰੂ ਹੋਈਆਂ।
ਯਾਤਰੀਆਂ ਦੇ ਮਾਰਗਦਰਸ਼ਨ ਲਈ ਸਾਰੇ ਵੱਡੇ ਰੇਲਵੇ ਸਟੇਸ਼ਨਾਂ ‘ਤੇ ਹੈਲਪ ਡੈਸਕ ਖੋਲ੍ਹੇ ਗਏ ਹਨ। ਸਟੇਸ਼ਨਾਂ ‘ਤੇ ਰੱਦ ਕੀਤੀਆਂ ਟਰੇਨਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਰੇਲਵੇ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਟਿਕਟਾਂ ਦੀ ਜਾਣਕਾਰੀ ਅਤੇ ਰਿਫੰਡ ਦੇਣ ਲਈ ਉੱਤਰੀ ਰੇਲਵੇ ‘ਚ ਵੱਖ-ਵੱਖ ਥਾਵਾਂ ‘ਤੇ ਵਾਧੂ ਕਾਊਂਟਰ ਖੋਲ੍ਹੇ ਗਏ ਹਨ। ਖਾਣ-ਪੀਣ ਦੀਆਂ ਵਸਤੂਆਂ ਦੀ ਸਪਲਾਈ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਯਾਤਰੀਆਂ ਨੂੰ ਸੜਕ ਰਾਹੀਂ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ