Neeta Ambani: ਡੋਨਾਲਡ ਟਰੰਪ ਦੇ ਨਾਲ ਡਿਨਰ ਵਿੱਚ ਨੀਤਾ ਅੰਬਾਨੀ ਦਾ ਇਹ ਸੀ ਲੁੱਕ, ਇੱਥੇ ਦੇਖੋ

Updated On: 

20 Jan 2025 17:53 PM

Neeta Ambani Look in Trump Dinner: ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 19 ਜਨਵਰੀ ਨੂੰ ਅਮਰੀਕਾ ਵਿੱਚ ਇੱਕ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਕਾਲੇ ਰੰਗ ਦੀ ਸਿਲਕ ਸਾੜੀ ਵਿੱਚ ਨਜ਼ਰ ਆਈ। ਆਓ ਜਾਣਦੇ ਹਾਂ ਇਸ ਸਾੜੀ ਦੀ ਖਾਸੀਅਤ।

Neeta Ambani: ਡੋਨਾਲਡ ਟਰੰਪ ਦੇ ਨਾਲ ਡਿਨਰ ਵਿੱਚ ਨੀਤਾ ਅੰਬਾਨੀ ਦਾ ਇਹ ਸੀ ਲੁੱਕ, ਇੱਥੇ ਦੇਖੋ

ਟਰੰਪ ਦੇ ਡਿਨਰ ਵਿੱਚ ਨੀਤਾ ਅੰਬਾਨੀ ਦਾ ਸ਼ਾਨਦਾਰ ਲੁੱਕ

Follow Us On

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ ਪ੍ਰਮੁੱਖ ਨੇਤਾ ਅਤੇ ਮਸ਼ਹੂਰ ਲੋਕ ਵਾਸ਼ਿੰਗਟਨ ਪਹੁੰਚ ਗਏ ਹਨ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਅਮਰੀਕਾ ਵਿੱਚ ਇੱਕ ਡਿਨਰ ਦਾ ਆਯੋਜਨ ਕੀਤਾ ਗਿਆ ਸੀ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਹ ਡੋਨਾਲਡ ਟਰੰਪ ਨੂੰ ਮਿਲੇ। ਇਸ ਦੌਰਾਨ ਨੀਤਾ ਅੰਬਾਨੀ ਨੇ ਬਹੁਤ ਹੀ ਖੂਬਸੂਰਤ ਸਾੜੀ ਪਹਿਨੀ। ਉਹ ਹਮੇਸ਼ਾ ਆਪਣੇ ਰਵਾਇਤੀ ਲੁੱਕ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ; ਇਸ ਵਾਰ ਵੀ ਉਹ ਕਾਲੇ ਰੰਗ ਦੀ ਸਾੜੀ ਵਿੱਚ ਨਜ਼ਰ ਆਏ।

ਕਾਂਚੀਪੁਰਮ ਸਿਲਕ ਸਾੜੀ

ਇਸ ਦੌਰਾਨ ਨੀਤਾ ਅੰਬਾਨੀ ਨੇ ਆਪਣੇ ਦੇਸ਼ ਦੀ ਰਵਾਇਤੀ ਕਾਂਚੀਪੁਰਮ ਸਿਲਕ ਸਾੜੀ ਪਹਿਨੀ। ਇਸਨੂੰ ਕਾਂਚੀਪੁਰਮ ਦੇ ਸ਼ਾਨਦਾਰ ਮੰਦਰਾਂ ਦੇ ਅਧਿਆਤਮਿਕ ਅਤੇ ਇਤਿਹਾਸਕ ਸਾਰ ਤੋਂ ਪ੍ਰੇਰਿਤ 100 ਤੋਂ ਵੱਧ ਮਹੱਤਵਪੂਰਨ ਪਰੰਪਰਾਗਤ ਪੈਟਰਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਵਿਆਪਕ ਖੋਜ ਨਾਲ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਕਾਲੇ ਰੰਗ ਦਾ ਪੂਰੀ ਬਾਹਾਂ ਵਾਲਾ ਬਲਾਊਜ਼ ਅਤੇ ਜੂਲਰੀ ਵੀ ਕੈਰੀ ਕੀਤੀ ਹੋਈ ਸੀ। ਰਾਸ਼ਟਰੀ ਪੁਰਸਕਾਰ ਜੇਤੂ ਕਾਰੀਗਰ ਬੀ.ਕ੍ਰਿਸ਼ਨਾਮੂਰਤੀ ਦੁਆਰਾ ਬੁਣੀ ਗਈ ਇਸ ਸਾੜੀ ਵਿੱਚ ਨੀਤਾ ਅੰਬਾਨੀ ਬਹੁਤ ਸੁੰਦਰ ਲੱਗ ਰਹੇ ਸਨ। ਇਹ ਮਖਮਲੀ ਬਲਾਊਜ਼ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।

200 ਸਾਲ ਪੁਰਾਣਾ ਬਿਊਟੀਫੁੱਲ ਨੈਕਲੈੱਸ ਪਾਇਆ

ਨੀਤਾ ਅੰਬਾਨੀ ਨੇ ਆਪਣੇ ਲੁੱਕ ਨੂੰ 200 ਸਾਲ ਪੁਰਾਣੇ ਇੱਕ ਸੁੰਦਰ ਪੈਂਡੈਂਟ ਨਾਲ ਕੰਪਲੀਟ ਕੀਤਾ। ਜਿਸ ਉੱਤੇ ਇੱਕ ਤੋਤੇ ਦੇ ਆਕਾਰ ਦਾ ਟੁਕੜਾ ਹੈ ਜੋ ਪੰਨੇ, ਰੂਬੀ, ਹੀਰੇ ਅਤੇ ਮੋਤੀਆਂ ਨਾਲ ਸਜਾਇਆ ਗਿਆ ਹੈ। ਲਾਲ ਅਤੇ ਹਰੇ ਰੰਗ ਦੇ ਮੀਨਾਕਾਰੀ ਨਾਲ ਕੁੰਦਨ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ। ਉਨ੍ਹਾਂ ਨੇ ਹਾਰ ਨਾਲ ਮੇਲ ਖਾਂਦੀਆਂ ਫਿੰਗਰ ਰਿੰਗ ਅਤੇ ਈਅਰਰਿੰਗਸ ਵੀ ਕੈਰੀ ਕੀਤੇ। ਇਸ ਤੋਂ ਇਲਾਵਾ, ਕਈ ਤਸਵੀਰਾਂ ਵਿੱਚ, ਉਨ੍ਹਾਂ ਨੇ ਕਾਲੇ ਰੰਗ ਦਾ ਕੋਟ ਪਾਇਆ ਹੋਇਆ ਸੀ ਜੋ ਬੇਹਤਰੀਨ ਲੱਗ ਰਿਹਾ ਸੀ ਅਤੇ ਇਸ ਉੱਤੇ ਫਰ ਦਾ ਕੰਮ ਵੀ ਸੀ।

ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਅਤੇ ਟਰੰਪ ਦੇ ਸਭ ਤੋਂ ਨੇੜਲੇ ਸਮਰਥਕ ਐਲੋਨ ਮਸਕ, ਐਪਲ ਦੇ ਸੀਈਓ ਟਿਮ ਕੁੱਕ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਡੋਨਾਲਡ ਸ਼ਾਮਲ ਹੋ ਸਕਦੇ ਹਨ। ਸਹੁੰ ਚੁੱਕ ਸਮਾਗਮ ਰਾਤ 10:30 ਵਜੇ ਸ਼ੁਰੂ ਹੋਵੇਗਾ। ਜਿਸ ਵਿੱਚ ਦੁਨੀਆ ਭਰ ਦੇ ਉੱਘੇ ਲੋਕ ਹਿੱਸਾ ਲੈਣ ਲਈ ਪਹੁੰਚ ਰਹੇ ਹਨ।