ਸਾਵਨ 'ਚ ਇਸ ਤਰ੍ਹਾਂ ਕਰੋ ਪੁਰਾਣੀ ਸਾੜੀ ਦਾ ਇਸਤੇਮਾਲ, ਖਿੜ ਉੱਠੇਗਾ ਘਰ ਦਾ ਕੋਨਾ-ਕੋਨਾ | how to reuse old saree for new look of your home follow these tips full detail in punjabi Punjabi news - TV9 Punjabi

ਸਾਵਨ ‘ਚ ਇਸ ਤਰ੍ਹਾਂ ਕਰੋ ਪੁਰਾਣੀ ਸਾੜੀ ਦਾ ਇਸਤੇਮਾਲ, ਖਿੜ ਉੱਠੇਗਾ ਘਰ ਦਾ ਕੋਨਾ-ਕੋਨਾ

Updated On: 

10 Jul 2024 14:48 PM

New Look to Home: ਘੱਟ ਬਜਟ 'ਚ ਜੇਕਰ ਤੁਸੀਂ ਆਪਣੇ ਘਰ ਨੂੰ ਨਵਾਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਅਲਮਾਰੀ 'ਚ ਰੱਖੀ ਪੁਰਾਣੀ ਸਾੜੀ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਪੁਰਾਣੀਆਂ ਸਾੜੀਆਂ ਦੀ ਮਦਦ ਨਾਲ ਬੈੱਡਸ਼ੀਟ, ਪਰਦੇ, ਸਿਰਹਾਣੇ ਦੇ ਕਵਰ, ਕੁਸ਼ਨ ਵਰਗੀਆਂ ਖੂਬਸੂਰਤ ਚੀਜ਼ਾਂ ਬਣਾ ਕੇ ਆਪਣੇ ਘਰ ਨੂੰ ਨਵਾ ਲੁੱਕ ਦੇ ਸਕਦੇ ਹੋ।

ਸਾਵਨ ਚ ਇਸ ਤਰ੍ਹਾਂ ਕਰੋ ਪੁਰਾਣੀ ਸਾੜੀ ਦਾ ਇਸਤੇਮਾਲ, ਖਿੜ ਉੱਠੇਗਾ ਘਰ ਦਾ ਕੋਨਾ-ਕੋਨਾ

ਸਾਵਨ 'ਚ ਇਸ ਤਰ੍ਹਾਂ ਕਰੋ ਪੁਰਾਣੀ ਸਾੜੀ ਦਾ ਇਸਤੇਮਾਲ

Follow Us On

ਭਾਰਤੀ ਔਰਤਾਂ ਨੂੰ ਪਹਿਨਣ ਨਾਲੋਂ ਜਿਆਦਾ ਸਾੜੀਆਂ ਦੇ ਕੁਲੈਕਸ਼ਨ ਨੂੰ ਸਟੋਰ ਕਰਨ ਦਾ ਜ਼ਿਆਦਾ ਸ਼ੌਕ ਹੁੰਦਾ ਹਨ। ਇਹੀ ਕਾਰਨ ਹੈ ਕਿ ਉਹ ਆਪਣੀ ਅਲਮਾਰੀ ਵਿੱਚ ਰੱਖੀਆਂ ਸਾੜੀਆਂ ਚੋਂ ਸ਼ਾਇਦ ਕੁਝ ਪ੍ਰਤੀਸ਼ਤ ਸਾੜੀਆਂ ਹੀ ਵਰਤਦੀਆਂ ਹਨ। ਬਾਕੀ ਸਾੜ੍ਹੀਆਂ ਅਲਮਾਰੀ ਵਿੱਚ ਪਈਆਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਉੱਧਰ, ਘਰ ਦੀਆਂ ਔਰਤਾਂ ਨੂੰ ਆਪਣੀ ਸਾੜ੍ਹੀ ਨਾਲ ਬਹੁਤ ਲਗਾਅ ਹੁੰਦਾ ਹੈ, ਜਿਸ ਕਾਰਨ ਉਹ ਆਪਣੀ ਸਾੜ੍ਹੀ ਜਾਂ ਕਿਸੇ ਵੀ ਆਊਟਫਿੱਟ ਨਾਲ ਸਮਝੌਤਾ ਕਰਨਾ ਪਸੰਦ ਨਹੀਂ ਕਰਦੀਆਂ।

ਅਲਮਾਰੀ ਵਿੱਚ ਚਾਹੇ ਕਿੰਨੇ ਵੀ ਕੱਪੜੇ ਹੋਣ ਪਰ ਔਰਤਾਂ ਕਦੇ ਵੀ ਖਰੀਦਦਾਰੀ ਤੋਂ ਖਾਲੀ ਹੱਥ ਨਹੀਂ ਪਰਤਦੀਆਂ। ਉਹ ਯਕੀਨੀ ਤੌਰ ‘ਤੇ ਆਪਣੇ ਲਈ ਕੁਝ ਖਰੀਦ ਕੇ ਹੀ ਲਿਆਉਂਦੀਆਂ ਹਨ। ਅਜਿਹੇ ‘ਚ ਕੱਪੜਿਆਂ ਦਾ ਜਮ੍ਹਾ ਹੋਣਾ ਆਮ ਗੱਲ ਹੈ। ਨਾਲ ਹੀ ਕੁਝ ਸਾੜੀਆਂ ਦਾ ਫੈਬਰਿਕ ਅਜਿਹਾ ਹੁੰਦਾ ਹੈ ਕਿ ਉਹ ਸਮੇਂ ਦੇ ਨਾਲ ਖਰਾਬ ਹੋਣ ਲੱਗਦਾ ਹੈ। ਇਸ ਲਈ ਇਨ੍ਹਾਂ ਕੱਪੜਿਆਂ ਦੀ ਮਦਦ ਨਾਲ ਤੁਸੀਂ ਸਮੇਂ ‘ਤੇ ਆਪਣੇ ਘਰ ਨੂੰ ਨਵਾਂ ਲੁੱਕ ਦੇ ਸਕਦੇ ਹੋ।

ਜੇਕਰ ਤੁਸੀਂ ਘੱਟ ਬਜਟ ‘ਚ ਆਪਣੇ ਘਰ ਨੂੰ ਨਵਾਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਅਲਮਾਰੀ ‘ਚ ਰੱਖੀ ਪੁਰਾਣੀ ਸਾੜੀ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਪੁਰਾਣੀਆਂ ਸਾੜੀਆਂ ਦੀ ਮਦਦ ਨਾਲ ਬੈੱਡਸ਼ੀਟ, ਪਰਦੇ, ਸਿਰਹਾਣੇ ਦੇ ਕਵਰ, ਕੁਸ਼ਨ ਵਰਗੀਆਂ ਖੂਬਸੂਰਤ ਚੀਜ਼ਾਂ ਬਣਾ ਕੇ ਘਰ ਨੂੰ ਨਵੀਂ ਦਿੱਖ ਦੇ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਪੁਰਾਣੀ ਸਾੜੀ ਦੀ ਵਰਤੋਂ ਕਿਸ ਤਰੀਕਿਆਂ ਨਾਲ ਕਰ ਸਕਦੇ ਹੋ।

ਪੁਰਾਣੀ ਸਾੜੀ ਨਾਲ ਦਿਓ ਘਰ ਨੂੰ ਨਵਾਂ ਲੁੱਕ

ਤੁਸੀਂ ਘਰ ‘ਚ ਰੱਖੀ ਪੁਰਾਣੀ ਸਾੜੀ ਤੋਂ ਪਰਦੇ ਬਣਾ ਸਕਦੇ ਹੋ, ਇਸ ਦੇ ਲਈ ਤੁਸੀਂ ਜਾਰਜਟ ਜਾਂ ਸ਼ਿਫੋਨ ਦੀ ਸਾੜੀ ਦੀ ਵਰਤੋਂ ਕਰ ਸਕਦੇ ਹੋ। ਪਰਦਿਆਂ ਨੂੰ ਹੋਰ ਸੁੰਦਰ ਬਣਾਉਣ ਲਈ ਤੁਸੀਂ ਲੇਸ ਲਗਾ ਸਕਦੇ ਹੋ। ਤੁਸੀਂ ਰੰਗੀਨ ਪਰਦਿਆਂ ਦੀ ਮਦਦ ਨਾਲ ਆਪਣੇ ਘਰ ਦੀ ਸੁੰਦਰਤਾ ਨੂੰ ਵਧਾ ਸਕਦੇ ਹੋ।

ਕੁਸ਼ਨ ਕਵਰ ਬਣਾਓ

ਆਪਣੇ ਘਰ ਨੂੰ ਨਵੀਂ ਦਿੱਖ ਦੇਣ ਲਈ ਤੁਸੀਂ ਪੁਰਾਣੀ ਸਾੜੀ ਦੀ ਵਰਤੋਂ ਕਰਕੇ ਡੋਰਮੈਟ ਜਾਂ ਕੁਸ਼ਨ ਕਵਰ ਬਣਾ ਸਕਦੇ ਹੋ। ਇਹ ਬਹੁਤ ਸੁੰਦਰ ਲੱਗਦੇ ਹਨ ਅਤੇ ਤੁਹਾਡੇ ਲਈ ਬਹੁਤ ਯੂਜ਼ਫੁੱਲ ਵੀ ਹੋਣਗੇ। ਤੁਸੀਂ ਪੁਰਾਣੀਆਂ ਸਾੜੀਆਂ ਦੀ ਵਰਤੋਂ ਕਰਕੇ ਸੁੰਦਰ ਕੁਸ਼ਨ ਕਵਰ ਬਣਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਬਾਜ਼ਾਰ ‘ਚ ਮੌਜੂਦ ਫੈਂਸੀ ਬਟਨਾਂ ਦੀ ਮਦਦ ਨਾਲ ਵੀ ਸਜਾ ਸਕਦੇ ਹੋ।

ਇਹ ਵੀ ਪੜ੍ਹੋ – ਕਈ ਲੋਕਾਂ ਨੂੰ ਉਦਾਸ ਕਰ ਦਿੰਦਾ ਹੈ ਮੀਂਹ, ਜਾਣੋ ਕੀ ਹੈ ਮਾਨਸੂਨ ਬਲੂਜ਼?

ਰੈਟਰੋ ਲੁੱਕ ਵਿੱਚ ਕਰਵਾਓ ਫੋਟੋਸ਼ੂਟ

ਜੇਕਰ ਤੁਹਾਡੇ ਘਰ ‘ਚ ਕਈ ਪੁਰਾਣੀਆਂ ਸਾੜੀਆਂ ਰੱਖੀਆਂ ਹੋਈਆਂ ਹਨ ਤਾਂ ਇਸ ਦੀ ਮਦਦ ਨਾਲ ਤੁਸੀਂ ਫੋਟੋਸ਼ੂਟ ਲਈ ਬੈਕਗ੍ਰਾਊਂਡ ਤਿਆਰ ਕਰ ਸਕਦੇ ਹੋ। ਇਹ ਤੁਹਾਨੂੰ ਬਹੁਤ ਹੀ ਵਾਈਬ੍ਰੈਂਟ ਲੁੱਕ ਦੇਵੇਗਾ। ਤੁਸੀਂ ਇਨ੍ਹਾਂ ਦੀ ਵਰਤੋਂ ਵਿੰਟੇਜ ਲੁੱਕ ਲਈ ਕਰ ਸਕਦੇ ਹੋ। ਤੁਸੀਂ ਇੱਕ ਸੁੰਦਰ ਬੈਕਡ੍ਰੌਪ ਲਈ ਪ੍ਰਿੰਟਿਡ ਸਾੜੀ ਦੀ ਵਰਤੋਂ ਕਰ ਸਕਦੇ ਹੋ।

Exit mobile version