ਡਿਲੀਵਰੀ ਤੋਂ ਬਾਅਦ ਵਾਲਾਂ ਦੇ ਝੜਨ ਨੂੰ ਕਿਵੇਂ ਰੋਕਿਆ ਜਾਵੇ

Published: 

07 Feb 2023 13:02 PM

ਡਿਲੀਵਰੀ ਤੋਂ ਬਾਅਦ ਜਿਆਦਾਤਰ ਔਰਤਾਂ ਦੇ ਵਾਲ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਹੋਣ ਨਾਲ ਔਰਤਾਂ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਨਾਲ-ਨਾਲ ਤਣਾਅ ਵੀ ਵੱਧਣ ਲੱਗਦਾ ਹੈ।

ਡਿਲੀਵਰੀ ਤੋਂ ਬਾਅਦ ਵਾਲਾਂ ਦੇ ਝੜਨ ਨੂੰ ਕਿਵੇਂ ਰੋਕਿਆ ਜਾਵੇ

ਸਾਡੇ ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਕਾਰਗਰ ਹੈ ਮੇਥੀ।

Follow Us On

ਹਰ ਔਰਤ ਦੀ ਸੁੰਦਰਤਾ ਵਿਚ ਚਾਰ ਚੰਨ੍ਹ ਲਗਾਉਣ ਲਈ ਵਾਲ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲੇ, ਲੰਬੇ ਅਤੇ ਸੰਘਣੇ ਵਾਲਾਂ ਦਾ ਸੁਪਨਾ ਹਰ ਔਰਤ ਦਾ ਹੁੰਦਾ ਹੈ। ਇਸ ਦੇ ਲਈ ਉਹ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ। ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਦੇ ਵਾਲ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਹੋਣ ਨਾਲ ਔਰਤਾਂ ਲਈ ਪਰੇਸ਼ਾਨੀਆਂ ਦੇ ਨਾਲ-ਨਾਲ ਤਣਾਅ ਵੀ ਪੈਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਂ ਬਣਨ ਤੋਂ ਬਾਅਦ ਅਕਸਰ ਵਾਲ ਕਿਉਂ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਝੜਣ ਤੋਂ ਕਿਵੇਂ ਬਚਾ ਸਕਦੇ ਹਾਂ?

ਇਸ ਲਈ ਝੜਦੇ ਹਨ ਵਾਲ

ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਦੇ ਸਰੀਰ ‘ਚ ਕੁਝ ਬਦਲਾਅ ਹੁੰਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਕਾਰਣ ਜ਼ਿਆਦਾਤਰ ਔਰਤਾਂ ਵਿੱਚ ਹਾਰਮੋਨਲ ਅਸੰਤੁਲਨ ਹੋ ਜਾਂਦਾ ਹੈ। ਜਿਸ ਕਰਕੇ ਉਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਕੁਝ ਔਰਤਾਂ ਵਿੱਚ, ਇਹ ਸਮੱਸਿਆ ਗਰਭ ਧਾਰਣ ਦੇ ਤੁਰੰਤ ਬਾਅਦ ਸ਼ੁਰੂ ਹੋ ਜਾਂਦੀ ਹੈ। ਜਦੋਂ ਕਿ ਕੁਝ ਔਰਤਾਂ ਵਿੱਚ ਇਹ ਡਿਲੀਵਰੀ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ।

ਇਸ ਤਰ੍ਹਾਂ ਬਚੋ ਵਾਲ ਝੜ੍ਹਨ ਦੀ ਸਮੱਸਿਆ ਤੋਂ

ਡਾਕਟਰਾਂ ਦਾ ਮੰਨਣਾ ਹੈ ਕਿ ਡਿਲੀਵਰੀ ਤੋਂ ਬਾਅਦ ਅਕਸਰ ਔਰਤਾਂ ਵਿੱਚ ਵਾਲ ਝੜਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਤੋਂ ਬਚਣ ਲਈ ਜਰੂਰੀ ਹੈ ਕਿ ਔਰਤਾਂ ਗਰਭ ਅਵਸਥਾ ਦੌਰਾਨ ਪੂਰੀ ਤਰ੍ਹਾਂ ਪੌਸ਼ਟਿਕ ਆਹਾਰ ਲੈਣ। ਤਾਂ ਜੋ ਉਨ੍ਹਾਂ ਦੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨਾ ਹੋਵੇ ਅਤੇ ਜਣੇਪੇ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਕੋਈ ਅਸੰਤੁਲਨ ਨਾ ਹੋਵੇ। ਇਸਦੇ ਲਈ, ਔਰਤਾਂ ਲਈ ਜਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਪੌਸ਼ਟਿਕ ਆਹਾਰ ਲੈਣਾ ਜਰੂਰੀ ਹੈ।

ਹਾਰਮੋਨਲ ਅਸੰਤੁਲਨ ਨੂੰ ਵਧਾਉਂਦਾ ਹੈ ਤਣਾਅ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਅਤੇ ਜਣੇਪੇ ਤੋਂ ਬਾਅਦ ਜਿੰਨਾ ਹੋ ਸਕੇ ਤਣਾਅ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਹਾਰਮੋਨਲ ਅਸੰਤੁਲਨ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਵੀ ਬਚ ਸਕੋਗੇ।

ਵਾਲਾਂ ਨੂੰ ਘਟੋ-ਘੱਟ ਸ਼ੈਂਪੂ ਕਰੋ

ਮਾਹਿਰਾਂ ਦਾ ਮੰਨਣਾ ਹੈ ਕਿ ਵਾਲਾਂ ਨੂੰ ਜ਼ਿਆਦਾ ਸ਼ੈਂਪੂ ਕਰਨਾ ਵੀ ਇਨ੍ਹਾਂ ਨੂੰ ਬਿਮਾਰ ਬਣਾਉਂਦਾ ਹੈ। ਜਿਸ ਕਰਕੇ ਇਹ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਜ਼ਿਆਦਾ ਸ਼ੈਂਪੂ ਕਰਨ ਤੋਂ ਬਚਣਾ ਚਾਹੀਦਾ ਹੈ। ਲੋੜ ਪੈਣ ‘ਤੇ ਹੀ ਵਾਲਾਂ ਨੂੰ ਸ਼ੈਂਪੂ ਕਰੋ ਅਤੇ ਇਨ੍ਹਾਂ ਦੀਆਂ ਉਲਝਣਾਂ ਨੂੰ ਘੱਟ ਕਰਨ ਲਈ ਵਾਲਾਂ ‘ਤੇ ਕੰਡੀਸ਼ਨਰ ਲਗਾਓ।