ਸਰਦੀਆਂ ਵਿੱਚ ਵੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ

Updated On: 

11 Jan 2023 14:47 PM

ਸਰਦੀਆਂ ਵਿੱਚ ਪਿਆਸ ਘੱਟ ਲੱਗਣ ਕਾਰਨ ਲੋਕ ਘੱਟ ਪਾਣੀ ਪੀਂਦੇ ਹਨ। ਇਸ ਕਾਰਨ ਉਹ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।

ਸਰਦੀਆਂ ਵਿੱਚ ਵੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ

concept image

Follow Us On

ਸਾਡੇ ਸਰੀਰ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਖਾਸ ਕਰਕੇ ਗਰਮੀਆਂ ਦੇ ਮੌਸਮ ‘ਚ ਅਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹਾਂ। ਇਸ ਦੌਰਾਨ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਜਿਸ ਕਾਰਨ ਅਸੀਂ ਪਾਣੀ ਪੀਂਦੇ ਰਹਿੰਦੇ ਹਾਂ। ਗਰਮੀਆਂ ਵਿੱਚ ਤਾਂ ਡਾਕਟਰ ਵੀ ਸਾਨੂੰ ਬਾਰ-ਬਾਰ ਪਾਣੀ ਪੀਣ ਦੀ ਹਦਾਇਤ ਕਰਦੇ ਰਹਿੰਦੇ ਹਨ। ਇੱਕ ਅਧਿਐਨ ਦੇ ਅਨੁਸਾਰ, ਹਰ ਸਿਹਤਮੰਦ ਆਦਮੀ ਨੂੰ ਪ੍ਰਤੀ ਦਿਨ ਘੱਟੋ ਘੱਟ 3.7 ਲੀਟਰ ਅਤੇ ਔਰਤਾਂ ਨੂੰ ਪ੍ਰਤੀ ਦਿਨ 2.7 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇੰਨਾ ਪਾਣੀ ਪੀਣਾ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਹਾਲਾਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਜੋ ਲੋਕ ਸਖਤ ਮਿਹਨਤ ਕਰਦੇ ਹਨ ਅਤੇ ਧੁੱਪ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਇਸ ਦੌਰਾਨ ਇਹ ਲਗਾਤਾਰ ਤੁਹਾਡੇ ਸਰੀਰ ਤੋਂ ਪਸੀਨੇ ਦੇ ਰੂਪ ‘ਚ ਬਾਹਰ ਨਿਕਲਦਾ ਹੈ। ਜੇਕਰ ਤੁਸੀਂ ਵਾਧੂ ਪਾਣੀ ਨਹੀਂ ਪੀ ਰਹੇ ਹੋ, ਤਾਂ ਤੁਹਾਡੇ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਵੇਗਾ।

ਸਰਦੀਆਂ ਵਿੱਚ ਸਰੀਰ ਨੂੰ ਪਾਣੀ ਦੀ ਲੋੜ ਮਹਿਸੂਸ ਨਹੀਂ ਹੁੰਦੀ

ਜਿੱਥੇ ਅਸੀਂ ਗਰਮੀਆਂ ਵਿੱਚ ਪਾਣੀ ਦਾ ਲਗਾਤਾਰ ਸੇਵਨ ਕਰਦੇ ਰਹਿੰਦੇ ਹਾਂ ਉੱਥੇ ਸਰਦੀਆਂ ਵਿੱਚ ਪਾਣੀ ਪੀਣ ਵਿੱਚ ਲਾਪਰਵਾਹੀ ਕਰਦੇ ਹਾਂ। ਅਸੀਂ ਰੋਜ਼ਾਨਾ ਓਨਾ ਪਾਣੀ ਨਹੀਂ ਪੀਂਦੇ ਜਿੰਨਾ ਸਾਨੂੰ ਚਾਹੀਦਾ ਹੈ। ਠੰਡ ਦੇ ਕਾਰਨ ਨਾ ਤਾਂ ਸਾਨੂੰ ਪਸੀਨਾ ਆਉਂਦਾ ਹੈ ਅਤੇ ਨਾ ਹੀ ਸਾਡਾ ਮੂੰਹ ਸੁੱਕਦਾ ਹੈ, ਇਸ ਲਈ ਸਾਨੂੰ ਪਾਣੀ ਪੀਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿੱਚ ਘੱਟ ਪਾਣੀ ਪੀਣਾ ਵੀ ਸਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਡੀਹਾਈਡਰੇਸ਼ਨ ਕਾਰਨ ਕਬਜ਼ ਹੁੰਦੀ ਹੈ

ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਸਰੀਰ ਵਿੱਚ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ, ਜਿਸ ਨਾਲ ਕਬਜ਼ ਵਰਗੀ ਗੰਭੀਰ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਪਾਣੀ ਦੀ ਕਮੀ ਨਾਲ ਸਿਰਦਰਦ, ਥਕਾਵਟ, ਚੱਕਰ ਆਉਣਾ, ਕਮਜ਼ੋਰੀ, ਸੁੱਕਾ ਮੂੰਹ, ਘੱਟ ਬਲੱਡ ਪ੍ਰੈਸ਼ਰ, ਲੱਤਾਂ ਵਿੱਚ ਸੋਜ ਆਦਿ ਵੀ ਹੋ ਜਾਂਦੇ ਹਨ।

ਪਾਚਨ ਤੰਤਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ

ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਸਾਡੇ ਸਰੀਰ ਉੱਤੇ ਇੱਕ ਹੋਰ ਮਾੜਾ ਅਸਰ ਪੈਂਦਾ ਹੈ, ਉਹ ਹੈ ਤੁਹਾਡੀ ਪਾਚਨ ਪ੍ਰਣਾਲੀ ਉੱਤੇ। ਘੱਟ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਸਾਨੂੰ ਭੁੱਖ ਘੱਟ ਲੱਗ ਸਕਦੀ ਹੈ ਅਤੇ ਖਾਧਾ ਭੋਜਨ ਹਜ਼ਮ ਨਾ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਜੇਕਰ ਹੋ ਰਹੀ ਹੈ ਇਹ ਸਮੱਸਿਆ ਤਾਂ ਸਮਝ ਲਓ ਕਿ ਸਰੀਰ ‘ਚ ਪਾਣੀ ਦੀ ਕਮੀ ਹੈ. ਜੇਕਰ ਸਰਦੀਆਂ ਵਿੱਚ ਤੁਹਾਡੇ ਸਰੀਰ ਵਿੱਚ ਅਜਿਹੇ ਲੱਛਣ ਦਿਖਾਈ ਦੇਣ ਲੱਗਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਵਿੱਚ ਪਾਣੀ ਦੀ ਕਮੀ ਹੈ। ਇਸ ਲਈ ਜੇਕਰ ਤੁਸੀਂ ਲੋਅ ਬਲੱਡ ਪ੍ਰੈਸ਼ਰ, ਥਕਾਵਟ, ਸਿਰਦਰਦ, ਘਬਰਾਹਟ ਤੋਂ ਪੀੜਤ ਹੋ ਤਾਂ ਸਮਝ ਲਓ ਕਿ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਹੈ।

ਇਸ ਤਰ੍ਹਾਂ ਖੁਦ ਨੂੰ ਪਾਣੀ ਦੀ ਕਮੀ ਤੋਂ ਬਚਾਓ

ਸਰਦੀਆਂ ਵਿੱਚ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਣ ਲਈ ਸਾਨੂੰ ਸਿਹਤ ਮਾਹਿਰਾਂ ਵੱਲੋਂ ਦੱਸੀ ਗਈ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਹਾਨੂੰ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਨਿਯਮਿਤ ਤੌਰ ‘ਤੇ ਪਾਣੀ ਪੀਂਦੇ ਰਹੋ। ਜੇਕਰ ਠੰਡੇ ਪਾਣੀ ਦੀ ਸਮੱਸਿਆ ਹੈ ਤਾਂ ਇਸ ਪਾਣੀ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਪੀਤਾ ਜਾ ਸਕਦਾ ਹੈ। ਇਸ ਨਾਲ ਜਿੱਥੇ ਸਰੀਰ ਨੂੰ ਪਾਣੀ ਦੀ ਕਮੀ ਮਹਿਸੂਸ ਨਹੀਂ ਹੋਵੇਗੀ, ਉੱਥੇ ਹੀ ਤੁਸੀਂ ਸਰਦੀ ਦੇ ਮੌਸਮ ‘ਚ ਕਈ ਬੀਮਾਰੀਆਂ ਤੋਂ ਵੀ ਬਚੋਗੇ।