Health Tips: ਡਾਇਬਟੀਜ਼ ਅਤੇ ਕੋਲੈਸਟ੍ਰਾਲ ‘ਚ ਬਹੁਤ ਫਾਇਦੇਮੰਦ ਹੈ ਕਰੀ ਪੱਤਾ, ਜਾਣੋ ਕਿਵੇਂ ਕਰੀਏ ਇਸਦਾ ਇਸਤੇਮਾਲ

Updated On: 

29 Oct 2023 22:43 PM

Curry Leaves: ਦੱਖਣ ਤੋਂ ਉੱਤਰ ਤੱਕ, ਭਾਰਤੀ ਘਰਾਂ ਦੀਆਂ ਰਸੋਈਆਂ ਵਿੱਚ ਕਰੀ ਪੱਤੇ ਤੋਂ ਬਿਨਾਂ ਪਕਵਾਨ ਤਿਆਰ ਨਹੀਂ ਕੀਤੇ ਜਾ ਸਕਦੇ ਹਨ। ਕਰੀ ਪੱਤੇ ਖੁਸ਼ਬੂ ਅਤੇ ਸੁਆਦ ਦੋਵਾਂ ਨੂੰ ਵਧਾਉਂਦੇ ਹਨ। ਸਿਹਤ ਮਾਹਿਰਾਂ ਅਨੁਸਾਰ ਕੜੀ ਪੱਤਾ ਸਿਹਤ ਦੇ ਨਜ਼ਰੀਏ ਤੋਂ ਵੀ ਬਹੁਤ ਫਾਇਦੇਮੰਦ ਹੈ। ਇਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਕਾਪਰ, ਫਾਸਫੋਰਸ, ਆਇਰਨ ਅਤੇ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਸ ਦੇ ਮੈਡੀਕਲ ਗੁਣਾਂ ਦੇ ਕਾਰਨ, ਇਸਦੀ ਵਰਤੋਂ ਨਾ ਸਿਰਫ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ।

Health Tips: ਡਾਇਬਟੀਜ਼ ਅਤੇ ਕੋਲੈਸਟ੍ਰਾਲ ਚ ਬਹੁਤ ਫਾਇਦੇਮੰਦ ਹੈ ਕਰੀ ਪੱਤਾ, ਜਾਣੋ ਕਿਵੇਂ ਕਰੀਏ ਇਸਦਾ ਇਸਤੇਮਾਲ

(Photo Credit: tv9hindi.com)

Follow Us On

ਲਾਈਫ ਸਟਾਈਲ ਨਿਊਜ। ਰਸੋਈ ਵਿੱਚ ਹੋਰ ਮਸਾਲਿਆਂ ਵਾਂਗ, ਕਰੀ ਪੱਤੇ (Curry leaves) ਵੀ ਬਰਾਬਰ ਮਹੱਤਵਪੂਰਨ ਹਨ। ਭਾਰਤੀ ਰਸੋਈ ਵਿੱਚ, ਕਰੀ ਪੱਤੇ ਦੇ ਨਾਲ ਸੁਆਦ ਜੋੜਿਆ ਜਾਂਦਾ ਹੈ। ਸ਼ਾਇਦ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਇਸ ਨੂੰ ਮਿੱਠੇ ਨਿੰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਪੋਹਾ, ਦਾਲਾਂ, ਸਬਜ਼ੀਆਂ ਅਤੇ ਹੋਰ ਕਈ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਸਵਾਦ ਵਧਾਉਣ ਦੇ ਨਾਲ-ਨਾਲ ਕੜੀ ਪੱਤਾ ਮਹਿਕ ਵੀ ਵਧਾਉਂਦਾ ਹੈ। ਸਵਾਦ ਦੇ ਨਾਲ-ਨਾਲ ਕੜੀ ਪੱਤਾ ਸਿਹਤ ਦਾ ਵੀ ਖਜ਼ਾਨਾ ਹੈ।

ਇਸ ਵਿੱਚ ਕੈਲਸ਼ੀਅਮ,(Calcium) ਮੈਗਨੀਸ਼ੀਅਮ, ਕਾਪਰ, ਫਾਸਫੋਰਸ, ਆਇਰਨ ਅਤੇ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਸ ਦੇ ਮੈਡੀਕਲ ਗੁਣਾਂ ਦੇ ਕਾਰਨ, ਇਸਦੀ ਵਰਤੋਂ ਨਾ ਸਿਰਫ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ ਬਲਕਿ ਹੋਰ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਕੀਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦੇ।

ਖਾਲੀ ਪੇਟ 5 ਤੋਂ 6 ਕਰੀ ਪੱਤੇ ਦਾ ਸੇਵਨ ਕਰੋ

ਬਹੁਤ ਸਾਰੇ ਲੋਕ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਉਹ ਡਾਈਟ ‘ਤੇ ਜਾਂਦੇ ਹਨ। ਜੇਕਰ ਤੁਸੀਂ ਰੋਜ਼ ਸਵੇਰੇ ਖਾਲੀ ਪੇਟ 5 ਤੋਂ 6 ਕਰੀ ਪੱਤੇ ਦਾ ਸੇਵਨ ਕਰਦੇ ਹੋ, ਤਾਂ ਤੁਹਾਡਾ ਮੈਟਾਬੋਲਿਜ਼ਮ ਬਿਹਤਰ ਹੁੰਦਾ ਹੈ। ਇਸ ਨਾਲ ਤੁਹਾਡਾ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਡਾਇਕਲੋਰੋਮੇਥੇਨ ਅਤੇ ਈਥਾਈਲ ਐਸੀਟੇਟ ਵਰਗੇ ਵਿਸ਼ੇਸ਼ ਤੱਤ ਪਾਏ ਜਾਂਦੇ ਹਨ, ਜੋ ਭਾਰ ਘਟਾਉਣ ਲਈ ਜਾਣੇ ਜਾਂਦੇ ਹਨ।

ਅਨੀਮੀਆ ‘ਤੇ ਫਾਇਦੇਮੰਦ ਹੁੰਦਾ ਹੈ ਕਰੀ ਪੱਤਾ

ਅਨੀਮੀਆ ਵਿਰੋਧੀ ਗੁਣਾਂ ਦੇ ਕਾਰਨ, ਕਰੀ ਪੱਤਾ ਅਨੀਮੀਆ ਤੋਂ ਪੀੜਤ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਇਸ ‘ਚ ਕੈਲਸ਼ੀਅਮ, ਆਇਰਨ ਅਤੇ ਜ਼ਿੰਕ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਕਿਉਂਕਿ ਕਰੀ ਪੱਤੇ ਦੇ ਅੰਦਰ ਫੋਲਿਕ ਐਸਿਡ ਅਤੇ ਆਇਰਨ ਦੋਵੇਂ ਖੂਨ ਸੋਖਣ ਵਾਲੇ ਤੱਤ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਇਹ ਅਨੀਮੀਆ ਵਿੱਚ ਲਾਭਕਾਰੀ ਹੈ।

ਸ਼ੂਗਰ ਹੈ ਤਾਂ ਤਰੁੰਤ ਕਰੀ ਪੱਤੇ ਦਾ ਸੇਵਨ ਕਰੋ ਸ਼ੁਰੂ

ਜੇਕਰ ਤੁਹਾਨੂੰ ਸ਼ੂਗਰ (Sugar) ਦੀ ਸਮੱਸਿਆ ਹੈ ਤਾਂ ਤੁਹਾਨੂੰ ਤੁਰੰਤ ਕJR ਪੱਤੇ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਰੀ ਪੱਤੇ ਵਿੱਚ ਹਾਈਪੋਗਲਾਈਸੀਮਿਕ ਗੁਣ ਹੁੰਦੇ ਹਨ ਯਾਨੀ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੇ ਹਨ। ਇਸ ਨਾਲ ਬਲੱਡ ਸ਼ੂਗਰ ਨਹੀਂ ਵਧਦੀ ਅਤੇ ਇੰਸੁਲਿਨ ਠੀਕ ਤਰ੍ਹਾਂ ਪੈਦਾ ਹੁੰਦਾ ਹੈ। ਸਵੇਰੇ ਖਾਲੀ ਪੇਟ ਕੜੀ ਪੱਤਾ ਚਬਾਉਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਇੰਨਾ ਹੀ ਨਹੀਂ, ਕੜ੍ਹੀ ਪੱਤਾ ਦਿਲ ਲਈ ਵੀ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਕਰੀ ਪੱਤਾ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ।

Exit mobile version