ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਸਰਕਾਰੀ ਕੋਠੀ ਖਾਲੀ ਕਰਵਾਉਣ ਗਈ ਟੀਮ ਬੇਰੰਗ ਪਰਤੀ

Published: 

08 Feb 2023 17:09 PM

ਕੋਠੀ 1995 ਵਿਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਹੋਈ ਸੀ। ਮੌਜੂਦਾ ਸਮੇਂ ਇਸ ਕੋਠੀ ਵਿੱਚ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਤੇਜ ਪ੍ਰਕਾਸ਼ ਸਿੰਘ ਰਹਿੰਦਾ ਹੈ। ਮਿਆਦ ਪੁੱਗਣ ਤੋਂ ਬਾਅਦ ਕੋਠੀ ਖਾਲੀ ਕਰਵਾਉਣ ਦੇ ਨੋਟਿਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਕੋਠੀ ਵਾਸੀਆਂ ਨੇ ਕੋਠੀ ਖਾਲੀ ਨਹੀਂ ਕੀਤੀ ਤਾਂ ਇਨਫੋਰਸਮੈਂਟ ਟੀਮ ਮੌਕੇ 'ਤੇ ਪਹੁੰਚ ਗਕੋਠੀ 1995 ਵਿਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਹੋਈ ਸੀ। ਮੌਜੂਦਾ ਸਮੇਂ ਇਸ ਕੋਠੀ ਵਿੱਚ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਤੇਜ ਪ੍ਰਕਾਸ਼ ਸਿੰਘ ਰਹਿੰਦਾ ਹੈ। ਮਿਆਦ ਪੁੱਗਣ ਤੋਂ ਬਾਅਦ ਕੋਠੀ ਖਾਲੀ ਕਰਵਾਉਣ ਦੇ ਨੋਟਿਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਕੋਠੀ ਵਾਸੀਆਂ ਨੇ ਕੋਠੀ ਖਾਲੀ ਨਹੀਂ ਕੀਤੀ ਤਾਂ ਇਨਫੋਰਸਮੈਂਟ ਟੀਮ ਮੌਕੇ 'ਤੇ ਪਹੁੰਚ ਗ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਸਰਕਾਰੀ ਕੋਠੀ ਖਾਲੀ ਕਰਵਾਉਣ ਗਈ ਟੀਮ ਬੇਰੰਗ ਪਰਤੀ
Follow Us On

ਚੰਡੀਗੜ੍ਹ: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਇਥੇ ਸੈਕਟਰ ਪੰਜ ਵਿਚ ਅਲਾਟ ਕੋਠੀ ਨੰਬਰ 33 ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਵਿਚਕਾਰ ਰੇੜਕਾ ਹਾਲੇ ਤੱਕ ਨਹੀਂ ਨਿਬੜਿਆ। ਇਹ ਕੋਠੀ 1995 ਵਿਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਹੋਈ ਸੀ। ਮੌਜੂਦਾ ਸਮੇਂ ਇਸ ਕੋਠੀ ਵਿੱਚ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਤੇਜ ਪ੍ਰਕਾਸ਼ ਸਿੰਘ ਰਹਿੰਦਾ ਹੈ। ਮਿਆਦ ਪੁੱਗਣ ਤੋਂ ਬਾਅਦ ਕੋਠੀ ਖਾਲੀ ਕਰਵਾਉਣ ਦੇ ਨੋਟਿਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਕੋਠੀ ਵਾਸੀਆਂ ਨੇ ਕੋਠੀ ਖਾਲੀ ਨਹੀਂ ਕੀਤੀ ਤਾਂ ਇਨਫੋਰਸਮੈਂਟ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਕੋਠੀ ਵਿੱਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧ ਕੀਤਾ, ਜਿਸ ਕਾਰਨ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਹੁਣ ਇਨਫੋਰਸਮੈਂਟ ਪੁਲਿਸ ਸੁਰੱਖਿਆ ਦੀ ਮੰਗ ਕਰੇਗੀ ਤਾਂ ਜੋ ਐਸਡੀਐਮ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ।

ਸਾਲ 2010 ਵਿਚ ਅਲਾਟ ਹੋਈ ਸੀ ਸਰਕਾਰੀ ਕੋਠੀ

ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਇਹ ਕੋਠੀ ਨਵੰਬਰ 2010 ਵਿੱਚ ਅਲਾਟ ਹੋਈ ਸੀ। ਪਿਛਲੇ ਸਾਲ ਵੱਖ-ਵੱਖ ਕਾਰਨਾਂ ਕਰਕੇ ਐਸਡੀਐਮ ਸੈਂਟਰਲ ਸੰਯਮ ਗਰਗ ਵੱਲੋਂ ਕੋਠੀ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ। ਇਹ ਨੋਟਿਸ ਐਸਡੀਐਮ ਦੁਆਰਾ ਪਬਲਿਕ ਪਰਿਸਿਸ (ਅਣਅਧਿਕਾਰਤ ਕਬਜ਼ਾਧਾਰੀਆਂ ਨੂੰ ਬੇਦਖ਼ਲ ਕਰਨ) ਐਕਟ, 1971 ਦੀ ਧਾਰਾ 5 ਦੀ ਉਪ ਧਾਰਾ 1 ਦੇ ਤਹਿਤ ਜਾਰੀ ਕੀਤਾ ਗਿਆ ਸੀ। ਇਸ ਦੇ ਲਈ ਕੋਠੀ ‘ਚ ਰਹਿੰਦੇ ਲੋਕਾਂ ਨੂੰ ਸਮਾਂ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਮਿੱਥੇ ਸਮੇਂ ‘ਚ ਕੋਠੀ ਖਾਲੀ ਨਹੀਂ ਕੀਤੀ, ਜਿਸ ਤੋਂ ਬਾਅਦ 23 ਜਨਵਰੀ ਨੂੰ ਐਸ.ਡੀ.ਐਮ ਵੱਲੋਂ ਦੁਬਾਰਾ ਨੋਟਿਸ ਜਾਰੀ ਕਰਕੇ ਅਸਟੇਟ ਦਫ਼ਤਰ ਦੇ ਇਕ ਸਬ-ਇੰਸਪੈਕਟਰ ਨੂੰ ਨੋਟਿਸ ਦਿੱਤਾ ਗਿਆ।

ਸਰਕਾਰੀ ਰਿਹਾਇਸ ਨੂੰ ਚੰਡੀਗੜ੍ਹ ਤੋਂ ਪੰਜਾਬ ਕੋਟੇ ਚ ਤਬਦੀਲ ਕਰਨ ਦਾ ਮਾਮਲਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਕੋਠੀ ਦੀ ਅਲਾਟਮੈਂਟ ਨੂੰ ਪੰਜਾਬ ਕੋਟੇ ਵਿਚ ਤਬਦੀਲ ਕਰ ਲਿਆ ਜਾਵੇ ਪਰ ਹਾਲੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਅਜਿਹਾ ਨਹੀਂ ਕੀਤਾ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਤੇ ਕੋਠੀ ਖਾਲੀ ਕਰਨ ਦੇ ਨੋਟਿਸ ਜਾਰੀ ਕਰਨ ਨਾਲ ਮਾਮਲਾ ਮੁੜ ਉਠਾ ਖੜ੍ਹਾ ਹੁੰਦਾ ਹੈ।

ਇਸ ਮਾਮਲੇ ਵਿਚ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਦੱਸਿਆ ਕਿ ਸਾਨੂੰ ਤਾਂ ਕੋਠੀ ਪੰਜਾਬ ਸਰਕਾਰ ਨੇ ਬਕਾਇਦਾ ਅਲਾਟ ਕੀਤੀ ਹੋਈ ਹੈ। ਉਨਾਂ ਕਿਹਾ ਕਿ ਕੋਠੀ ਦਾ ਕੋਟਾ ਪੰਜਾਬ ਵਿਚ ਤਬਦੀਲ ਕਰਨ ਦਾ ਮਾਮਲਾ ਪੰਜਾਬ ਅਤੇ ਚੰਡੀਗੜ੍ਹ ਦਾ ਆਪਸੀ ਮਾਮਲਾ ਹੈ ਜਿਸ ਨਾਲ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਕਾਨੂੰਨੀ ਤੌਰ ਤੇ ਅਲਾਟ ਕੋਠੀ ਵਿਚ ਹੀ ਰਹਿ ਰਹੇ ਹਾਂ।