Wrestlers Protest: ਮਹਿਲਾ ਪਹਿਲਵਾਨਾਂ ਨੂੰ ਵੱਡਾ ਝਟਕਾ! ਬ੍ਰਿਜ ਭੂਸ਼ਣ ਖਿਲਾਫ ਪੁਲਿਸ ਨੂੰ ਨਹੀਂ ਮਿਲੇ ਸਬੂਤ, ਚਾਰਜਸ਼ੀਟ ‘ਚੋਂ ਹਟਿਆ POCSO

tv9-punjabi
Updated On: 

15 Jun 2023 12:49 PM

Wrestlers Protest Latest Updates: ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪਹਿਲਵਾਨ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਤੇ ਅੜੇ ਹੋਏ ਹਨ।

Wrestlers Protest: ਮਹਿਲਾ ਪਹਿਲਵਾਨਾਂ ਨੂੰ ਵੱਡਾ ਝਟਕਾ! ਬ੍ਰਿਜ ਭੂਸ਼ਣ ਖਿਲਾਫ ਪੁਲਿਸ ਨੂੰ ਨਹੀਂ ਮਿਲੇ ਸਬੂਤ, ਚਾਰਜਸ਼ੀਟ ਚੋਂ ਹਟਿਆ POCSO

ਬ੍ਰਿਜਭੂਸ਼ਣ ਸਿੰਘ

Follow Us On
Wrestlers Protest: ਮਹਿਲਾ ਪਹਿਲਵਾਨਾਂ ਨਾਲ ਛੇੜਛਾੜ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਅੱਜ ਯਾਨੀ ਵੀਰਵਾਰ ਨੂੰ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੂਤਰਾਂ ਮੁਤਾਬਕ 1100 ਤੋਂ 1200 ਪੰਨਿਆਂ ਦੀ ਚਾਰਜਸ਼ੀਟ ‘ਚ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਮਹਿਲਾ ਪਹਿਲਵਾਨ (Wrestlers Protest) ਮਾਮਲੇ ‘ਚ ਪੁਖਤਾ ਸਬੂਤ ਦੇਣ ‘ਚ ਅਸਫਲ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਰਜ ਪੋਕਸੋ ਕੇਸ ਨੂੰ ਵਾਪਸ ਲੈਣ ਲਈ 550 ਪੰਨਿਆਂ ਦੀ ਕੈਂਸਲੇਸ਼ਨ ਰਿਪੋਰਟ ਵੀ ਦਾਖ਼ਲ ਕੀਤੀ ਹੈ। ਚਾਰਜਸ਼ੀਟ ‘ਚ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਬ੍ਰਿਜ ਭੂਸ਼ਣ ਸਿੰਘ ਖਿਲਾਫ ਕੋਈ ਤਕਨੀਕੀ ਸਬੂਤ ਨਹੀਂ ਮਿਲਿਆ ਹੈ। ਜਾਂਚ ਵਿੱਚ ਪੁਲਿਸ ਨੂੰ ਕੋਈ ਵੀ ਸ਼ੱਕੀ ਤਸਵੀਰ, ਵੀਡੀਓ ਜਾਂ ਫੁਟੇਜ ਜਾਂ ਕੋਈ ਫੋਰੈਂਸਿਕ ਸਬੂਤ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਮਹਿਲਾ ਪਹਿਲਵਾਨਾਂ ਤੋਂ ਵੀ ਸਬੂਤ ਮੰਗੇ ਗਏ ਸਨ ਪਰ ਉਹ ਦੇਣ ਵਿੱਚ ਅਸਫਲ ਰਹੇ। ਸੂਤਰਾਂ ਮੁਤਾਬਕ ਪੁਲਿਸ ਨੇ ਚਾਰਜਸ਼ੀਟ ‘ਚ ਦੱਸਿਆ ਹੈ ਕਿ ਮਹਿਲਾ ਪਹਿਲਵਾਨਾਂ ਵੱਲੋਂ ਦਿੱਤੀਆਂ ਗਈਆਂ ਤਸਵੀਰਾਂ ਤੋਂ ਸਥਿਤੀ ਸਪੱਸ਼ਟ ਨਹੀਂ ਹੁੰਦੀ। ਸਿਰਫ਼ ਇੱਕ ਅਖਾੜੇ ਦੇ ਸਾਰੇ ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ। ਅਜਿਹੇ ‘ਚ ਦੋਸ਼ੀ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ।

28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਦਰਜ ਕੀਤਾ ਸੀ ਮਾਮਲਾ

ਪਹਿਲਵਾਨਾਂ ਦੇ ਵਿਰੋਧ ਅਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ, ਦਿੱਲੀ ਪੁਲਿਸ ਨੇ 28 ਅਪ੍ਰੈਲ ਨੂੰ ਦੋ ਐਫਆਈਆਰ ਦਰਜ ਕੀਤੀਆਂ ਸਨ, ਇਨ੍ਹਾਂ ਚੋਂ ਇੱਕ ਐਫਆਈਆਰ ਜਿਨਸੀ ਸ਼ੋਸ਼ਣ ਦੀ ਸੀ ਅਤੇ ਇੱਕ ਨਾਬਾਲਿਗ ਨਾਲ ਜਿਨਸੀ ਛੇੜਛਾੜ ਦੀ ਸੀ, ਜਿਸ ਲਈ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਖੇਡ ਮੰਤਰੀ ਨਾਲ ਪਹਿਲਵਾਨਾਂ ਦੀ ਹੋਈ ਸੀ ਮੀਟਿੰਗ

ਪ੍ਰਦਰਸ਼ਨਕਾਰੀ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਤੇ ਅੜੇ ਹੋਏ ਹਨ। ਪਹਿਲਵਾਨਾਂ ਨੇ ਪਿਛਲੇ ਹਫਤੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਵੀ ਉਨ੍ਹਾਂ ਸਿੰਘ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮੀਟਿੰਗ ਵਿੱਚ ਖਿਡਾਰੀਆਂ ਵੱਲੋਂ 15 ਜੂਨ ਤੱਕ ਚਾਰਜਸ਼ੀਟ ਪੇਸ਼ ਕਰਨ ਦੀ ਮੰਗ ਰੱਖੀ ਗਈ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ