ਸਿੱਖ ਆਗੂ ‘ਤੇ ‘ਚੱਪਲਾਂ ਸੁੱਟਣ’ ਦਾ ਇਲਜ਼ਾਮ, ਬੰਗਾਲ ਬੀਜੇਪੀ ਮੁਖੀ ਸੁਕਾਂਤ ਮਜੁਮਦਾਰ ਖਿਲਾਫ FIR ਦਰਜ
ਕੇਂਦਰੀ ਮੰਤਰੀ 'ਤੇ ਜਾਣਬੁੱਝ ਕੇ ਕੀਤੇ ਗਏ ਇਸ ਕੰਮ ਦਾ ਇਲਜ਼ਾਮ ਲਗਾਉਂਦੇ ਹੋਏ, ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਜਪਾ ਆਗੂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਅਤੇ ਨਿਰਾਸ਼ ਹਨ।
Photo Credit: TV9 Bangla
ਕੇਂਦਰੀ ਮੰਤਰੀ ਅਤੇ ਪੱਛਮੀ ਬੰਗਾਲ ਭਾਜਪਾ ਪ੍ਰਧਾਨ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਉਨ੍ਹਾਂ ਵਿਰੁੱਧ ਕੋਲਕਾਤਾ ਦੇ ਕਾਲੀਘਾਟ ਪੁਲਿਸ ਸਟੇਸ਼ਨ ਵਿੱਚ ਇੱਕ ਸਿੱਖ ਅਧਿਕਾਰੀ ‘ਤੇ ਚੱਪਲ ਸੁੱਟਣ ਦੇ ਇਲਾਜ਼ ਵਿੱਚ ਦਰਜ ਕੀਤੀ ਗਈ ਹੈ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਇਸ ਮਾਮਲੇ ਵਿੱਚ ਭਾਜਪਾ ਆਗੂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਅਤੇ ਨਿਰਾਸ਼ ਹਨ।
ਕੇਂਦਰੀ ਮੰਤਰੀ ‘ਤੇ ਜਾਣਬੁੱਝ ਕੇ ਕੀਤੇ ਗਏ ਇਸ ਕੰਮ ਦਾ ਇਲਜ਼ਾਮ ਲਗਾਉਂਦੇ ਹੋਏ, ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਜਪਾ ਆਗੂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਅਤੇ ਨਿਰਾਸ਼ ਹਨ।
ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ, ਬੀਐਨਐਸ ਧਾਰਾ 208 (ਜਨਤਕ ਸੇਵਕ ਦੇ ਹੁਕਮ ਦੀ ਉਲੰਘਣਾ ਦਾ ਅਪਰਾਧ), 302 (ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਪਰਾਧ), 115(2) (ਸਵੈ-ਇੱਛਾ ਨਾਲ ਨੁਕਸਾਨ ਪਹੁੰਚਾਉਣ ਦੇ ਅਪਰਾਧ ਨਾਲ ਸਬੰਧਤ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
MoS Sukanta Majumdar is making it tough for BJP to survive in West Bengal. This act will be avenged in the coming year.
pic.twitter.com/qioq2dfkmt— Saradsree Ghosh (@TheSavvySapien) June 13, 2025
ਚੱਪਲ ਦੇ ਆਕਾਰ ਦਾ ਕਾਗਜ਼ ਦਾ ਟੁਕੜਾ ਸੀ- ਸੁਕਾਂਤ ਮਜੂਮਦਾਰ
ਸੁਕਾਂਤ ਮਜੂਮਦਾਰ ਨੇ ਹਾਲਾਂਕਿ, ਇਲਜ਼ਾਮ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਚੱਪਲ ਨਹੀਂ ਸੀ, ਸਗੋਂ ਸਿਰਫ਼ ਚੱਪਲ ਦੇ ਆਕਾਰ ਦਾ ਕਾਗਜ਼ ਦਾ ਟੁਕੜਾ ਸੀ ਜਿਸ ਦੀ ਵਰਤੋਂ ਪੁਲਿਸ ਨੂੰ ਮਾਰਨ ਲਈ ਕੀਤੀ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਿੱਖ ਭਾਈਚਾਰੇ ਦੇ ਆਗੂਆਂ ਦੇ ਵਿਰੋਧ ਪ੍ਰਦਰਸ਼ਨਾਂ ਪਿੱਛੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹੱਥ ਸੀ। ਇਸ ਘਟਨਾ ਨੂੰ ਹਾਦਸਾ ਦੱਸਦਿਆਂ, ਮਜੂਮਦਾਰ ਨੇ ਕਿਹਾ ਕਿ ਜਿਸ ਵਿਅਕਤੀ ਦੇ ਸਿਰ ‘ਤੇ ‘ਕਾਗਜ਼ ਦਾ ਟੁਕੜਾ’ ਡਿੱਗਿਆ ਸੀ, ਉਹ ਉਨ੍ਹਾਂ ਦੀ ਸੁਰੱਖਿਆ ਟੀਮ ਦਾ ਹਿੱਸਾ ਸੀ ਅਤੇ ਉਸ ਦਾ ਇਰਾਦਾ ਪੁਲਿਸ ‘ਤੇ ਕਾਗਜ਼ ਸੁੱਟਣਾ ਸੀ।
ਇਹ ਘਟਨਾ 12 ਜੂਨ ਨੂੰ ਵਾਪਰੀ ਸੀ, ਜਦੋਂ ਮਜੂਮਦਾਰ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੂੰ ਦੱਖਣੀ 24 ਪਰਗਨਾ ਦੇ ਹਿੰਸਾ ਪ੍ਰਭਾਵਿਤ ਮਹੇਸਤਾਲਾ ਜਾਣ ਤੋਂ ਰੋਕਣ ਤੋਂ ਬਾਅਦ ਕਾਲੀਘਾਟ ਇਲਾਕੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।
ਸਿੱਖ ਭਾਈਚਾਰੇ ਨੇ ਸੁਕਾਂਤਾ ਮਜੂਮਦਾਰ ਤੋਂ ਮੁਆਫ਼ੀ ਮੰਗੀ
ਐਤਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ, ਗੁਰਦੁਆਰਾ ਵੱਡਾ ਸਿੱਖ ਸੰਗਠਨ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ, “ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਦੁੱਖ ਹੋਇਆ ਹੈ। ਸਾਨੂੰ ਉਮੀਦ ਸੀ ਕਿ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਮੀਦ ਸੀ ਕਿ ਸੁਕਾਂਤਾ ਮਜੂਮਦਾਰ ਮੁਆਫ਼ੀ ਮੰਗਣਗੇ ਅਤੇ ਸਪੱਸ਼ਟੀਕਰਨ ਦੇਣਗੇ ਪਰ ਅਜਿਹਾ ਕੁਝ ਨਹੀਂ ਹੋਇਆ।”
ਭਾਜਪਾ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਪਿਛਲੇ ਸਾਲ ਇੱਕ ਸਿੱਖ ਅਧਿਕਾਰੀ ਵਿਰੁੱਧ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ, ਸਿੰਘ ਨੇ ਕਿਹਾ, “ਹੁਣ ਸਾਨੂੰ ਲੱਗਦਾ ਹੈ ਕਿ ਸੁਕਾਂਤ ਮਜੂਮਦਾਰ ਨੇ ਇਹ ਜਾਣਬੁੱਝ ਕੇ ਕੀਤਾ ਹੈ। ਜੇਕਰ ਉਹ ਮੁਆਫ਼ੀ ਨਹੀਂ ਮੰਗਦੇ, ਤਾਂ ਅਸੀਂ ਭਾਜਪਾ ਅਤੇ ਮਜੂਮਦਾਰ ਵਿਰੁੱਧ ਵੱਡਾ ਵਿਰੋਧ ਪ੍ਰਦਰਸ਼ਨ ਕਰਾਂਗੇ।” ਸਿੱਖ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਦੇ ਭਾਈਚਾਰੇ ਨੂੰ ਚੋਣਵੇਂ ਤੌਰ ‘ਤੇ ਨਿਸ਼ਾਨਾ ਬਣਾ ਰਹੀ ਹੈ।
ਸਿੱਖ ਆਗੂਆਂ ਦਾ ਇਲਜ਼ਾਮ ਭਾਜਪਾ ਆਗੂ ਕਰ ਰਹੇ ਦਸਤਾਰ ਦਾ ਨਿਰਾਦਰ
ਇੱਕ ਹੋਰ ਸਿੱਖ ਆਗੂ ਤੇਜੇਂਦਰ ਸਿੰਘ ਨੇ ਭਾਜਪਾ ‘ਤੇ ਦੋਸ਼ ਲਗਾਇਆ ਕਿ ਉਹ ਹਮੇਸ਼ਾ ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। “ਉਹ (ਭਾਜਪਾ) ਪਾੜੋ ਅਤੇ ਰਾਜ ਕਰੋ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਉਹ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਕਰ ਰਹੇ ਸਨ, ਹੁਣ ਉਹ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ਪੱਛਮੀ ਬੰਗਾਲ ਵਿੱਚ ਘੱਟ ਗਿਣਤੀ ਭਾਈਚਾਰੇ ਬਹੁਤ ਖੁਸ਼ੀ ਨਾਲ ਰਹਿੰਦੇ ਹਨ। ਅਸੀਂ ਵਿਕਾਸ ਦਾ ਹਿੱਸਾ ਹਾਂ। ਜੇਕਰ ਭਾਜਪਾ ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਅਸੀਂ ਸਪੱਸ਼ਟ ਤੌਰ ‘ਤੇ ਭਾਜਪਾ ਨੂੰ ਵੋਟ ਨਾ ਦੇਣ ਦਾ ਸੱਦਾ ਦੇਵਾਂਗੇ,” ਸਥਾਨਕ ਸਿੱਖ ਆਗੂ ਨੇ ਕਿਹਾ। ਸਿੱਖ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਵਾਰ-ਵਾਰ ਪੱਗੜੀ ਦਾ ਨਿਰਾਦਰ ਕਰ ਰਹੇ ਹਨ।