OMG! ਯੂਪੀ ਨਗਰ ਨਿਗਮ ਚੋਣਾਂ ਦੀ ਅਨੋਖੀ ਲਿਸਟ ਆਈ ਸਾਹਮਣੇ, 48 ਵੋਟਰਾਂ ਦਾ ਨਿਕਲਿਆ ਇੱਕੋ ਹੀ ਬਾਪ

Published: 

04 May 2023 19:23 PM

ਵਾਰਾਣਸੀ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਭੇਲੂਪੁਰ ਦੇ ਸ਼ੰਕੁਲਧਾਰਾ ਸਥਿਤ ਵਾਰਡ ਤੋਂ ਵੋਟਰ ਸੂਚੀ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਪਿਤਾ ਦੇ 48 ਪੁੱਤਰ ਦੱਸੇ ਗਏ ਹਨ।

OMG! ਯੂਪੀ ਨਗਰ ਨਿਗਮ ਚੋਣਾਂ ਦੀ ਅਨੋਖੀ ਲਿਸਟ ਆਈ ਸਾਹਮਣੇ, 48 ਵੋਟਰਾਂ ਦਾ ਨਿਕਲਿਆ ਇੱਕੋ ਹੀ ਬਾਪ
Follow Us On

One Father of 48 Children: ਉੱਤਰ ਪ੍ਰਦੇਸ਼ ਵਿੱਚ ਨਾਗਰਿਕ ਚੋਣਾਂ ਦਾ ਪਹਿਲਾ ਪੜਾਅ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇੱਥੇ ਵਾਰਾਣਸੀ ਮੰਡਲ ਵਿੱਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਕੌਂਸਲਰ ਚੁਣ ਰਹੇ ਹਨ। ਵਾਰਾਣਸੀ, ਚੰਦੌਲੀ, ਗਾਜ਼ੀਪੁਰ ਅਤੇ ਜੌਨਪੁਰ ਵਰਗੇ ਜ਼ਿਲ੍ਹੇ ਇਸ ਦਾਇਰੇ ਵਿੱਚ ਸ਼ਾਮਲ ਹਨ। ਪੋਲਿੰਗ ਬੂਥ ‘ਤੇ ਸਵੇਰੇ ਸੱਤ ਵਜੇ ਤੋਂ ਹੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਸਭ ਦੇ ਵਿਚਕਾਰ ਇਨ੍ਹੀਂ ਦਿਨੀਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇੱਥੇ ਚੋਣ ਦੌਰਾਨ ਭੇਲੂਪੁਰ ਦੇ ਸ਼ੰਕੁਲਧਾਰਾ ਸਥਿਤ ਵਾਰਡ ਨੰਬਰ 51 ਦੀ ਵੋਟਰ ਸੂਚੀ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਗਈ। ਇਸ ਸੂਚੀ ਦੀ ਮੰਨੀਏ ਤਾਂ 48 ਲੋਕਾਂ ਦਾ ਇੱਕ ਹੀ ਘਰ ਹੈ ਅਤੇ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਲੋਕਾਂ ਦਾ ਪਿਤਾ ਵੀ ਇੱਕ ਹੀ ਹੈ। ਜਿਸ ਦਾ ਨਾਂ ਸਵਾਮੀ ਰਾਮਕਮਲ ਦਾਸ ਦੱਸਿਆ ਜਾ ਰਿਹਾ ਹੈ। ਇਸ ਸੂਚੀ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ‘ਤੇ ਕਈ ਤਰ੍ਹਾਂ ਨਾਲ ਟਿੱਪਣੀਆਂ ਕੀਤੀਆਂ ਅਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਜਿੱਥੇ ਕੁਝ ਲੋਕਾਂ ਨੇ ਕਿਹਾ ਕਿ ਇਹ ਬੀ.ਐਲ.ਓ ਦੇ ਨਾਲ-ਨਾਲ ਹੋਰ ਅਧਿਕਾਰੀਆਂ ਦੀ ਵੀ ਵੱਡੀ ਗਲਤੀ ਹੈ।

ਹੁਣ ਕੋਈ ਨਹੀਂ ਰਹਿੰਦਾ ਇੱਥੇ …

ਇਸ ਇੱਕ ਗਲਤੀ ਕਾਰਨ ਇੱਕ ਵਿਅਕਤੀ ਅਚਾਨਕ 48 ਬੱਚਿਆਂ ਦਾ ਪਿਤਾ ਬਣ ਗਿਆ। ਇਸ ਸੂਚੀ ਨੂੰ ਜੇਕਰ ਤੁਸੀਂ ਦੇਖੋ ਤਾਂ 10 ਅਜਿਹੇ ਲੋਕ ਹਨ ਜਿਨ੍ਹਾਂ ਦੀ ਉਮਰ 37 ਸਾਲ ਤੋਂ ਵੱਧ ਦੱਸੀ ਜਾਂਦੀ ਹੈ, ਜਦਕਿ ਪੰਜ ਬੱਚੇ ਅਜਿਹੇ ਹਨ ਜਿਨ੍ਹਾਂ ਦੀ ਉਮਰ 39 ਸਾਲ ਦੱਸੀ ਜਾਂਦੀ ਹੈ। ਇਸ ਉਮਰ ਨੂੰ ਦੇਖਦਿਆਂ ਪਤਾ ਲੱਗਦਾ ਹੈ ਕਿ ਇਸ ਵਿੱਚ ਬਹੁਤ ਸਾਰੇ ਬੱਚੇ ਹਨਜਿਨ੍ਹਾਂ ਦੀ ਉਮਰ ਬਾਪ ਦੇ ਬਰਾਬਰ ਹੋਵੇਗੀ। ਭੇਲੂਪੁਰ ਵਾਰਡ ਦੀ ਸੂਚੀ ਵਿੱਚ ਗੜਬੜ ਦਿਖਣ ਤੇ ਅਧਿਕਾਰੀਆਂ ਨੇ ਨੋਟਿਸ ਲਿਆ ਅਤੇ ਦੇਖਿਆ ਕਿ ਇਸ ਸੂਚੀ ਵਿੱਚ ਸ਼ਾਮਲ ਸਾਰੇ ਲੋਕਾਂ ਅੱਜ ਵਾਰਾਣਸੀ ਵਿੱਚ ਮੌਜੂਦ ਹੀ ਨਹੀਂ ਹਨ।

48 ਵੋਟਰਾਂ ਦਾ ਸਿਰਫ਼ ਇੱਕ ਪਿਤਾ

ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੂਚੀ ਕਿਸੇ ਆਸ਼ਰਮ ਦੀ ਹੈ ਜਿਸ ਵਿੱਚ ਇਹ ਸਾਰੇ ਲੋਕ ਜਰੂਰ ਬਟੁਕ ਰਹੇ ਹੋਣਗੇ ਕਿਉਂਕਿ ਮੱਠ ਹੀ ਅਜਿਹੀ ਥਾਂ ਹੈ ਜਿੱਥੇ ਲੋਕ ਆਪਣੇ ਪਿਤਾਵਾਂ ਦੀ ਬਜਾਏ ਆਪਣੇ ਗੁਰੂਆਂ ਦੇ ਨਾਮ ਲਿਖਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version