ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

LIVE UPDATE: ਰਾਏਪੁਰ ‘ਚ ਇੱਕ ਆਟੋਮੋਬਾਈਲ ਸਰਵਿਸ ਸੈਂਟਰ ‘ਚ ਲੱਗੀ ਅੱਗ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

abhishek-thakur
| Updated On: 05 Jul 2024 22:39 PM
LIVE UPDATE: ਰਾਏਪੁਰ ‘ਚ ਇੱਕ ਆਟੋਮੋਬਾਈਲ ਸਰਵਿਸ ਸੈਂਟਰ ‘ਚ ਲੱਗੀ ਅੱਗ
ਅੱਜ ਦੀਆਂ ਤਾਜ਼ਾ ਖ਼ਬਰਾਂ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 05 Jul 2024 08:07 PM (IST)

    ਰਾਏਪੁਰ ‘ਚ ਇੱਕ ਆਟੋਮੋਬਾਈਲ ਸਰਵਿਸ ਸੈਂਟਰ ‘ਚ ਲੱਗੀ ਅੱਗ

    ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਆਟੋਮੋਬਾਈਲ ਸਰਵਿਸ ਸੈਂਟਰ ‘ਚ ਅੱਗ ਲੱਗ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਰਹੀਆਂ ਹਨ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

  • 05 Jul 2024 08:05 PM (IST)

    ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਦੀ ਹੱਤਿਆ ਦੇ ਦੋਸ਼ੀ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ

    ਸੁਪਰੀਮ ਕੋਰਟ ਨੇ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਹਰੇਨ ਪੰਡਯਾ ਦੇ ਕਤਲ ਕੇਸ ਦੇ ਦੋਸ਼ੀ ਦੀ ਸਜ਼ਾ ਮੁਆਫ਼ ਕਰਨ ਦੀ ਪਟੀਸ਼ਨ ‘ਤੇ ਫ਼ੈਸਲਾ ਲੈਣ ਲਈ ਸੂਬਾ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਜੇ.ਬੀ ਪਾਰਦੀਵਾਲਾ ਅਤੇ ਉਜਵਲ ਭੂਯਨ ਦੇ ਬੈਂਚ ਨੇ ਇਸ ਤੱਥ ਦਾ ਨੋਟਿਸ ਲਿਆ ਕਿ ਉਸ ਦੀ ਪਟੀਸ਼ਨ 3 ਸਤੰਬਰ 2024 ਨੂੰ ਗੁਜਰਾਤ ਹਾਈ ਕੋਰਟ ਵਿੱਚ ਸੁਣਵਾਈ ਲਈ ਆ ਰਹੀ ਹੈ ਅਤੇ ਉਹ ਪਹਿਲਾਂ ਹੀ ਪੈਰੋਲ ‘ਤੇ ਰਿਹਾਅ ਹੋ ਚੁੱਕਾ ਹੈ।

  • 05 Jul 2024 07:10 PM (IST)

    NEET ਪ੍ਰੀਖਿਆ ਰੱਦ ਕਰਨਾ ਸਹੀ ਨਹੀਂ, NTA ਦਾ ਸੁਪਰੀਮ ਕੋਰਟ ‘ਚ ਹਲਫਨਾਮਾ

    ਕੇਂਦਰ ਤੋਂ ਬਾਅਦ NTA ਨੇ ਵੀ NEET-UG ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਦੇ ਖਿਲਾਫ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕੀਤਾ ਹੈ। NTA ਦਾ ਕਹਿਣਾ ਹੈ ਕਿ ਕਥਿਤ ਪੇਪਰ ਲੀਕ ਸਿਰਫ ਪਟਨਾ ਅਤੇ ਗੋਧਰਾ ਕੇਂਦਰਾਂ ‘ਚ ਹੋਇਆ ਹੈ ਅਤੇ ਵਿਅਕਤੀਗਤ ਮਾਮਲਿਆਂ ਦੇ ਆਧਾਰ ‘ਤੇ ਪੂਰੀ ਪ੍ਰੀਖਿਆ ਨੂੰ ਰੱਦ ਨਹੀਂ ਕੀਤਾ ਜਾਣਾ ਚਾਹੀਦਾ ਹੈ।

  • 05 Jul 2024 05:25 PM (IST)

    ਭਾਜਪਾ ਨੇ ਸੂਬਿਆਂ ਦੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਸੂਚੀ ਜਾਰੀ ਕੀਤੀ

    ਭਾਜਪਾ ਨੇ ਸੂਬਿਆਂ ਦੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬਿਹਾਰ ‘ਚ ਵਿਨੋਦ ਤਾਵੜੇ ਨੂੰ ਇੰਚਾਰਜ ਅਤੇ ਦੀਪਕ ਪ੍ਰਕਾਸ਼ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਮਹਿੰਦਰ ਸਿੰਘ ਨੂੰ ਇੰਚਾਰਜ ਅਤੇ ਸਤੀਸ਼ ਉਪਾਧਿਆਏ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ।

    ਪੰਜਾਬ-

    ਵਿਜੇ ਰੁਪਾਣੀ- ਇੰਚਾਰਜ ਡਾ: ਨਰਿੰਦਰ ਸਿੰਘ- ਸਹਿ-ਇੰਚਾਰਜ

    ਕਰਨਾਟਕ-

    ਰੰਧਾਮੋਹਨਦਾਸ ਅਗਰਵਾਲ- ਇੰਚਾਰਜ ਸੁਧਾਕਰ ਰੈਡੀ- ਸਹਿ-ਇੰਚਾਰਜ

    ਹਰਿਆਣਾ-

    ਸਤੀਸ਼ ਪੂਨੀਆ- ਇੰਚਾਰਜ (ਵਿਪਲਵ ਦੇਵ ਪਹਿਲਾਂ ਇੰਚਾਰਜ ਸਨ) ਸੁਰਿੰਦਰ ਨਗਰ- ਸਹਿ-ਇੰਚਾਰਜ

  • 05 Jul 2024 05:24 PM (IST)

    ਆਗਰਾ ‘ਚ ਅਗਨੀਵੀਰ ਦੀ ਮੌਤ ਮਾਮਲੇ ‘ਚ ਕੋਰਟ ਆਫ ਇਨਕੁਆਰੀ ਦੇ ਹੁਕਮ

    ਆਗਰਾ ਦੇ ਏਅਰਫੋਰਸ ਕੈਂਪਸ ਵਿੱਚ ਇੱਕ ਫਾਇਰਮੈਨ ਦੀ ਮੌਤ ਹੋ ਗਈ ਸੀ। ਅਗਨੀਵੀਰ ਦਾ ਨਾਂ ਸ਼੍ਰੀਕਾਂਤ ਚੌਧਰੀ ਹੈ। ਹੁਣ ਇਸ ਘਟਨਾ ਨੂੰ ਲੈ ਕੇ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ। ਬਲੀਆ ਦਾ ਰਹਿਣ ਵਾਲਾ ਸ੍ਰੀਕਾਂਤ ਦੋ ਸਾਲ ਪਹਿਲਾਂ ਅਗਨੀਵੀਰ ਨਾਲ ਭਰਤੀ ਹੋਇਆ ਸੀ। 6 ਮਹੀਨੇ ਪਹਿਲਾਂ ਆਗਰਾ ਦੇ ਏਅਰ ਫੋਰਸ ਸਟੇਸ਼ਨ ‘ਤੇ ਤਾਇਨਾਤ ਸੀ। ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿਜਾਇਆ ਗਿਆ ਹੈ।

  • 05 Jul 2024 05:23 PM (IST)

    ਟੀਮ ਇੰਡੀਆ ਦੇ ਚਾਰ ਖਿਡਾਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ

    ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਦੇ 4 ਖਿਡਾਰੀਆਂ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਵਰਸ਼ਾ’ ‘ਤੇ ਬੁਲਾਇਆ ਹੈ। ਚਾਰ ਖਿਡਾਰੀਆਂ ਵਿੱਚ ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਸ਼ਿਵਮ ਦੂਬੇ ਅਤੇ ਸੂਰਿਆ ਯਾਦਵ ਸ਼ਾਮਲ ਹਨ। ਇਹ ਸਾਰੇ ਖਿਡਾਰੀ ਮੁੰਬਈ ਤੋਂ ਹੀ ਆਉਂਦੇ ਹਨ। ਸੀਐਮ ਨੂੰ ਮਿਲਣ ਤੋਂ ਬਾਅਦ ਇਹ ਚਾਰੇ ਖਿਡਾਰੀ ਵਿਧਾਨ ਭਵਨ ਵੀ ਜਾਣਗੇ। ਜਿੱਥੇ ਉਸ ਦਾ ਸਨਮਾਨ ਕੀਤਾ ਜਾਵੇਗਾ।

  • 05 Jul 2024 04:32 PM (IST)

    ਪੀਐਮ ਮੋਦੀ ਲਈ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ ਰੂਸ ਦੇ ਰਾਸ਼ਟਰਪਤੀ ਪੁਤਿਨ

    ਪ੍ਰਧਾਨ ਮੰਤਰੀ ਮੋਦੀ ਦੀ ਰੂਸ ਦੀ ਆਗਾਮੀ ਯਾਤਰਾ ਬਾਰੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ 8-9 ਜੁਲਾਈ ਨੂੰ 22ਵੇਂ ਸਾਲਾਨਾ ਸਿਖਰ ਸੰਮੇਲਨ ਲਈ ਰੂਸੀ ਸੰਘ ਦੇ ਪ੍ਰਧਾਨ ਦੇ ਸੱਦੇ ‘ਤੇ ਮਾਸਕੋ ਦਾ ਅਧਿਕਾਰਤ ਦੌਰਾ ਕਰਨਗੇ। ਫਿਲਹਾਲ ਪ੍ਰਧਾਨ ਮੰਤਰੀ 8 ਜੁਲਾਈ ਨੂੰ ਦੁਪਹਿਰ ਨੂੰ ਮਾਸਕੋ ਪਹੁੰਚਣ ਵਾਲੇ ਹਨ। ਰਾਸ਼ਟਰਪਤੀ ਪੁਤਿਨ ਆਪਣੇ ਆਉਣ ਵਾਲੇ ਦਿਨ ਪ੍ਰਧਾਨ ਮੰਤਰੀ ਲਈ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ।

  • 05 Jul 2024 11:52 AM (IST)

    ਅੰਮ੍ਰਿਤਪਾਲ ਦੇ ਸਹੁੰ ਚੁੱਕਣ ਨੂੰ ਲੈ ਕੇ ਪਰਿਵਰ ਕੋਲ ਜਾਣਕਾਰੀ ਨਹੀਂ

    ਅੰਮ੍ਰਿਤਪਾਲ ਸਿੰਘ ਸਹੁੰ ਚੁਕਣ ਲਈ ਪੁਖਤਾ ਸੁਰੱਖਿਆ ਪ੍ਰਬੰਧਾਂ ਵਿਚਾਲੇ ਸੰਸਦ ਭਵਨ ਪਹੁੰਚ ਚੁੱਕੇ ਹਨ। ਜਦਕਿ ਉਨ੍ਹਾਂ ਦਾ ਪਰਿਵਾਰ ਗੁਰਦੁਆਰਾ ਸ੍ਰੀ ਰਕਾਬਗੰਜ ਵਿੱਚ ਮੌਜੂਦ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਦੇ ਸਹੁੰ ਚੁੱਕਣ ਦੇ ਸਮੇਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।

Follow Us
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ...
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?...
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ...
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ...
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...