Live Update: ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ, ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਜਾਣਕਾਰੀ

Updated On: 

05 Nov 2024 17:04 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ, ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਜਾਣਕਾਰੀ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 02 Nov 2024 08:30 PM (IST)

    ਕੇਰਲ ਦੇ ਪਲੱਕੜ ‘ਚ ਹਾਦਸਾ, ਟ੍ਰੇਨ ਦੀ ਲਪੇਟ ‘ਚ ਆਉਣ ਨਾਲ 4 ਸਫਾਈ ਕਰਮਚਾਰੀਆਂ ਦੀ ਮੌਤ

    ਕੇਰਲ ਦੇ ਪਲੱਕੜ ਜ਼ਿਲੇ ਦੇ ਸ਼ੋਰਾਨੂਰ ਰੇਲਵੇ ਸਟੇਸ਼ਨ ਨੇੜੇ ਸ਼ਨੀਵਾਰ ਨੂੰ ਤਿਰੂਵਨੰਤਪੁਰਮ ਜਾ ਰਹੀ ਕੇਰਲ ਐਕਸਪ੍ਰੈਸ ਦੀ ਲਪੇਟ ‘ਚ ਆਉਣ ਨਾਲ ਤਾਮਿਲਨਾਡੂ ਦੀਆਂ ਦੋ ਔਰਤਾਂ ਸਮੇਤ ਚਾਰ ਸਫਾਈ ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਰੇਲਵੇ ਪੁਲਿਸ ਨੇ ਦਿੱਤੀ ਹੈ।

  • 02 Nov 2024 08:14 PM (IST)

    ਗੁਰਪ੍ਰੀਤ ਸਿੰਘ ਤੇ ਚੱਬੇਵਾਲ ਕਾਂਗਰਸ ਦੇ ਹਲਕਾ ਇੰਚਾਰਜ AAP ‘ਚ ਸ਼ਾਮਲ

    ਗੁਰਪ੍ਰੀਤ ਸਿੰਘ ਅਤੇ ਚੱਬੇਵਾਲ ਕਾਂਗਰਸ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਆਪ ਵਿੱਚ ਸ਼ਾਮਲ ਹੋ ਗਏ। ਚੌਧਰੀ ਗੁਰਪ੍ਰੀਤ ਸਿੰਘ ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਰਾਮ ਰਤਨ ਦੇ ਪੋਤਰੇ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਚੱਬੇਵਾਲ ‘ਚ ਜ਼ਿਮਨੀ ਚੋਣ ਹੋਵੇਗੀ।

  • 02 Nov 2024 01:55 PM (IST)

    ਅੰਮ੍ਰਿਤਸਰ ਚ ਪ੍ਰਦੂਸ਼ਣ ਕਾਰਨ 2 ਫਲਾਈਟਾਂ ਨਹੀਂ ਕਰ ਸਕੀਆਂ ਲੈਂਡ

    ਅੰਮ੍ਰਿਤਸਰ ਦੇ ਕੌਮਾਂਤਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੇ ਧੁੰਦ ਅਤੇ ਪ੍ਰਦੂਸ਼ਣ ਹੋ ਕਾਰਨ ਦੁਬਈ ਅਤੇ ਮੁੰਬਈ ਤੋਂ ਆਈ ਫਲਾਈਟ ਲੈਂਡ ਨਹੀਂ ਕਰ ਸਕੀ। ਜਿਸ ਕਾਰਨ ਉਹਨਾਂ ਨੂੰ ਵਾਪਿਸ ਦਿੱਲੀ ਹਵਾਈ ਅੱਡੇ ਤੇ ਭੇਜਣਾ ਪਿਆ।

  • 02 Nov 2024 12:51 PM (IST)

    ਜੰਮੂ-ਕਸ਼ਮੀਰ: ਅਨੰਤਨਾਗ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ।

    ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਅਨੰਤਨਾਗ ਦੇ ਹਲਕਾਨ ਗਲੀ ਇਲਾਕੇ ‘ਚ ਮੁੱਠਭੇੜ ਚੱਲ ਰਹੀ ਹੈ। ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

  • 02 Nov 2024 12:28 PM (IST)

    ਜਿੱਥੇ ਕਾਂਗਰਸ ਹੈ ਉੱਥੇ ਆਰਥਿਕ ਸੰਕਟ ਹੈ-ਭਾਜਪਾ

    ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਸੱਤਾ ਵਿੱਚ ਆਉਂਦੇ ਹੀ ਖ਼ਜ਼ਾਨਾ ਖਾਲੀ ਕਰ ਦਿੰਦੀ ਹੈ। ਕਾਂਗਰਸ ਕੋਲ ਜਨਤਾ ਨੂੰ ਦੇਣ ਲਈ ਕੁਝ ਨਹੀਂ ਹੈ। ਜਿੱਥੇ ਵੀ ਕਾਂਗਰਸ ਹੈ, ਉੱਥੇ ਆਰਥਿਕ ਸੰਕਟ ਹੈ। ਕਾਂਗਰਸ ਆਰਥਿਕ ਚੁਣੌਤੀਆਂ ਲਿਆਉਂਦੀ ਹੈ। ਕਾਂਗਰਸ ਸ਼ਾਸਤ ਹਿਮਾਚਲ ਅਤੇ ਕਰਨਾਟਕ ਵਿੱਚ ਆਰਥਿਕ ਸੰਕਟ ਹੈ। ਕਾਂਗਰਸ ਨੇ ਹਿਮਾਚਲ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਖੜਗੇ ਨੇ ਕਾਂਗਰਸ ਦੀ ਅਸਲ ਸੱਚਾਈ ਦੱਸੀ।

  • 02 Nov 2024 12:16 PM (IST)

    BJP ਲਈ ਮੋਦੀ ਦੀ ‘ਗਾਰੰਟੀ’ ਗਾਰੰਟੀ, ਵਿਰੋਧੀਧਿਰਾਂ ਦੀ ਗਾਰੰਟੀ ਫਰਜ਼ੀ -ਤਿਵਾੜੀ

    ਕਾਂਗਰਸ ਪ੍ਰਧਾਨ ਖੜਗੇ ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ।

    It is ironic that @PMOIndia has a problem with the Guarantees that @INCIndia or @kharge announces.

    What about @BJP4India Manifesto for the 2024 Lok Sabha elections entitled MODI KI GUARANTEE .

    It is FULL OF with with Freebies

    Dont those have a cost to the exchequer.

    — Manish Tewari (@ManishTewari) November 2, 2024

Exit mobile version