Live Update: ਨਸਰੱਲਾ ਦੀ ਮੌਤ ‘ਤੇ ਮਹਿਬੂਬਾ ਮੁਫਤੀ ਨੇ ਜਤਾਇਆ ਦੁੱਖ, ਕੱਲ੍ਹ ਨਹੀਂ ਕਰੇਗੀ ਚੋਣ ਪ੍ਰਚਾਰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES
-
ਨਸਰੱਲਾ ਦੀ ਮੌਤ ‘ਤੇ ਮਹਿਬੂਬਾ ਮੁਫਤੀ ਨੇ ਜਤਾਇਆ ਦੁੱਖ, ਕੱਲ੍ਹ ਨਹੀਂ ਕਰੇਗੀ ਚੋਣ ਪ੍ਰਚਾਰ
ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਐਕਸ ਪੋਸਟ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਹ ਲੇਬਨਾਨ ਅਤੇ ਗਾਜ਼ਾ ਵਿੱਚ ਹੋਏ ਹਮਲਿਆਂ ਅਤੇ ਖਾਸ ਤੌਰ ‘ਤੇ ਹਸਨ ਨਸਰੁੱਲਾ ਦੀ ਮੌਤ ‘ਤੇ ਸੋਗ ਪ੍ਰਗਟ ਕਰੇਗੀ। ਇਕਜੁੱਟਤਾ ਦਿਖਾਉਣ ਲਈ ਉਨ੍ਹਾਂ ਨੇ ਭਲਕੇ ਆਪਣੀ ਚੋਣ ਮੁਹਿੰਮ ਰੱਦ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਫਲਸਤੀਨ ਅਤੇ ਲੇਬਨਾਨ ਦੇ ਲੋਕਾਂ ਦੇ ਨਾਲ ਖੜੇ ਹਾਂ।
-
J&K ਨੂੰ ਰਾਜ ਦਾ ਦਰਜਾ ਨਾ ਮਿਲਿਆ ਤਾਂ SC ਜਾਣਗੇ ਉਮਰ ਅਬਦੁੱਲਾ
ਕੁਪਵਾੜਾ ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਜੰਮੂ-ਕਸ਼ਮੀਰ ਨੂੰ ਉਸ ਦਾ ਰਾਜ ਦਾ ਦਰਜਾ ਵਾਪਸ ਮਿਲੇਗਾ। ਪਰ ਅੱਜ ਤੱਕ ਭਾਜਪਾ ਦਾ ਕੋਈ ਵੀ ਆਗੂ ਸਾਨੂੰ ਇਹ ਨਹੀਂ ਸਮਝਾ ਸਕਿਆ ਕਿ ਸਾਡੇ ਕੋਲੋਂ ਰਾਜ ਦਾ ਦਰਜਾ ਕਿਉਂ ਖੋਹਿਆ ਗਿਆ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਤੋਂ ਬਾਅਦ ਰਾਜ ਦਾ ਦਰਜਾ ਵਾਪਸ ਲੈਣ ਦਾ ਇੰਤਜ਼ਾਰ ਕਰਾਂਗੇ। ਪਰ ਜੇਕਰ ਇਸ ਵਿੱਚ ਦੇਰੀ ਹੋਈ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ। ਸਾਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ ਕਿ ਅਸੀਂ ਰਾਜ ਦਾ ਦਰਜਾ ਜ਼ਰੂਰ ਹਾਸਲ ਕਰਾਂਗੇ।