Live Updates: ਹਰ ਨਾਗਰਿਕ ਦਾ ਸੁਪਨਾ ਵਿਕਸਤ ਭਾਰਤ-ਮੋਦੀ

Updated On: 

27 Nov 2024 06:21 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਹਰ ਨਾਗਰਿਕ ਦਾ ਸੁਪਨਾ ਵਿਕਸਤ ਭਾਰਤ-ਮੋਦੀ

Live Update

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 26 Nov 2024 06:31 PM (IST)

    ਹਰ ਨਾਗਰਿਕ ਦਾ ਸੁਪਨਾ ਵਿਕਸਤ ਭਾਰਤ-ਮੋਦੀ

    ਸੰਵਿਧਾਨ ਦਿਵਸ ਮੌਕੇ ਸੁਪਰੀਮ ਕੋਰਟ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਦੇਖਣਾ ਹਰ ਇੱਕ ਨਾਗਰਿਕ ਦਾ ਸੁਪਨਾ ਹੈ।

  • 26 Nov 2024 03:48 PM (IST)

    ਗੈਂਗਸਟਰ ਗੋਲਡੀ ਬਰਾੜ ਨੇ ਲਈ ਚੰਡੀਗੜ੍ਹ ਹਮਲੇ ਦੀ ਜ਼ਿੰਮੇਵਾਰੀ

    ਗੈਂਗਸਟਰ ਗੋਲਡੀ ਬਰਾੜ ਨੇ ਚੰਡੀਗੜ੍ਹ ਵਿੱਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਅੱਜ ਸਵੇਰੇ ਸੈਕਟਰ 26 ਵਿੱਚ ਗਾਇਕ ਬਾਦਸ਼ਾਹ ਦੇ ਕਲੱਬ ਦੇ ਬਾਹਰ ਧਮਾਕੇ ਹੋਈ ਸੀ। ਜਿਸ ਲਈ ਗੋਲਡੀ ਨੇ ਇੱਕ ਪੋਸਟ ਪਾਕੇ ਜਿੰਮੇਵਾਰੀ ਲ਼ਈ ਹੈ।

  • 26 Nov 2024 01:50 PM (IST)

    ‘ਆਪ’ ਨੇ ਦੇਸ਼ ਦੀ ਰਾਜਨੀਤੀ ‘ਚ ਕੀਤਾ ਚਮਤਕਾਰ- ਆਤਿਸ਼ੀ

    ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ‘ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ‘ਆਪ’ ਨੇ ਦੇਸ਼ ਦੀ ਰਾਜਨੀਤੀ ‘ਚ ਚਮਤਕਾਰ ਕੀਤੇ ਹਨ। ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ ਬਦਲਾਅ ਦਾ ਸੁਪਨਾ ਪੂਰਾ ਕੀਤਾ।

  • 26 Nov 2024 12:32 PM (IST)

    ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਕੋਲ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਮੁਠਭੇੜ

    ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਕੋਲ ਗੈਂਗਸਟਰਾਂ ਦੀ ਪੁਲਿਸ ਨਾਲ ਮੁਠਭੇੜ ਹੋ ਗਈ। ਜਾਣਕਾਰੀ ਅਨੁਸਾਰਰਾਤ ਸਮੇਂ ਪੁਲਿਸ ਮੁਲਾਜ਼ਮਾਂ ਕੋਲੋਂ ਗੈਂਗਸਟਰਾਂ ਨੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਸੈਲਫ ਡਿਫੈਂਸ ਦੇ ਵਿੱਚ ਪੁਲਿਸ ਦੁਆਰਾ ਗੈਂਗਸਟਰਾਂ ਤੇ ਗੋਲੀਬਾਰੀ ਕੀਤੀ ਗਈ।

  • 26 Nov 2024 12:14 PM (IST)

    ਪਟਿਆਲਾ ਰੇਂਜ ਦੇ DIG ਮਨਦੀਪ ਸਿੰਘ ਨੇ ਡੱਲੇਵਾਲ ਹਿਰਾਸਤ ਮਾਮਲੇ ਦੀ ਦਿੱਤੀ ਜਾਣਕਾਰੀ

    ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਡੱਲੇਵਾਲ ਨੇ ਮਰਨ ਵਰਤ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਦੀ ਉਮਰ ਤੇ ਸਿਹਤ ਦੀ ਵਜ੍ਹਾ ਨਾਲ ਪ੍ਰਸ਼ਾਸਨ ਚਿੰਤਾ ਚ ਸੀ। ਮਰਨ ਵਰਤ ਐਲਾਨ ਤੋਂ ਬਾਅਦ ਭੀੜ ਹੋ ਜਾਂਦੀ, ਜਿਸ ਨਾਲ ਸਿਹਤ ਸੁਵਿਧਾਵਾਂ ਉਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੀਆਂ। ਇਸ ਵਜ੍ਹਾ ਨਾਲ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ। ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਲੁਧਿਆਣਾ

  • 26 Nov 2024 11:26 AM (IST)

    ਰਾਹੁਲ ਗਾਂਧੀ ਕੱਲ੍ਹ ਜਾਂ ਪਰਸੋਂ ਜਾਣਗੇ ਸੰਭਲ

    ਸਹਾਰਨਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕੱਲ੍ਹ ਜਾਂ ਪਰਸੋਂ ਸੰਭਲ ਜਾਣਗੇ।

  • 26 Nov 2024 10:47 AM (IST)

    ਚੰਡੀਗੜ੍ਹ ਦੇ ਸੈਕਟਰ 26 ਵਿੱਚ ਦੋ ਨਾਈਟ ਕਲੱਬਾਂ ਬਾਹਰ ਧਮਾਕੇ

    ਮੰਗਲਵਾਰ ਤੜਕੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਦੋ ਨਾਈਟ ਕਲੱਬਾਂ ਨੇੜੇ ਧਮਾਕੇ ਹੋਏ, ਜਿਸ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਮੁਤਾਬਕ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਦੇਸੀ ਬੰਬ ਨਾਲ ਇਹ ਧਮਾਕੇ ਕੀਤੇ। ਧਮਾਕੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਘਟਨਾ ਦੌਰਾਨ ਨਾਈਟ ਕਲੱਬ ਦੇ ਸ਼ੀਸ਼ੇ ਵੀ ਟੁੱਟ ਗਏ।