Live Updates: ਦਿੱਲੀ ਚੋਣਾਂ ਲਈ ਮੈਨੀਫੈਸਟੋ ਤੇ ਵਿਚਾਰ ਵਟਾਂਦਰਾ ਕਰ ਰਹੀ ਹੈ BJP

Updated On: 

25 Nov 2024 22:40 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਦਿੱਲੀ ਚੋਣਾਂ ਲਈ ਮੈਨੀਫੈਸਟੋ ਤੇ ਵਿਚਾਰ ਵਟਾਂਦਰਾ ਕਰ ਰਹੀ ਹੈ BJP
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 25 Nov 2024 08:10 PM (IST)

    ਦਿੱਲੀ ਚੋਣਾਂ ਲਈ ਮੈਨੀਫੈਸਟੋ ਤੇ ਵਿਚਾਰ ਵਟਾਂਦਰਾ ਕਰ ਰਹੀ ਹੈ BJP

    ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦਿੱਲੀ ਭਾਜਪਾ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਪਾਰਟੀ ਆਗੂ ਰਾਮਵੀਰ ਸਿੰਘ ਬਿਧੂੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਮੁੱਦਿਆਂ ਤੇ ਚਰਚਾ ਕੀਤੀ ਗਈ।

  • 25 Nov 2024 03:17 PM (IST)

    ਬਲਵੰਤ ਮੁਲਤਾਨੀ ਮਾਮਲੇ ਚ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਰਾਹਤ

    ਪੰਜਾਬ ਹਰਿਆਣਾ ਹਾਈਕੋਰਟ ਤੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਾਹਤ ਮਿਲੀ ਹੈ। ਕੋਰਟ ਨੇ ਬਲਵੰਤ ਮੁਲਤਾਨੀ ਕਤਲ ਮਾਮਲੇ ਵਿੱਚ ਚਾਰਜ ਫ੍ਰੇਮ ਕਰਨ ਤੇ ਰੋਕ ਲਗਾ ਦਿੱਤਾ ਗਿਆ।

  • 25 Nov 2024 03:05 PM (IST)

    ਸੰਸਦ ਸਰਦ ਰੁੱਤ ਸੈਸ਼ਨ ਲਈ ਅੱਜ ਸ਼ਾਮ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ

    ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਰਣਨੀਤੀ ਤਿਆਰ ਕਰਨ ਲਈ ਕਾਂਗਰਸ ਦੀ ਸੰਸਦੀ ਰਣਨੀਤੀ ਕਮੇਟੀ ਦੀ ਮੀਟਿੰਗ ਅੱਜ ਸ਼ਾਮ 6 ਵਜੇ 10 ਰਾਜਾਜੀ ਮਾਰਗ ‘ਤੇ ਹੋਵੇਗੀ।

  • 25 Nov 2024 01:36 PM (IST)

    ਪਰਥ ਟੈਸਟ ‘ਚ ਭਾਰਤ ਨੇ ਰਚਿਆ ਇਤਿਹਾਸ

    ਬਾਰਡਰ ਗਾਵਸਕ ਟ੍ਰਾਫੀ ਦਾ ਪਹਿਲਾ ਟੈਸਟ ਭਾਰਤ ਨੇ 295 ਦੌੜਾਂ ਨਾਲ ਜਿੱਤ ਲਿਆ ਹੈ। ਭਾਰਤ ਖਿਲਾਫ ਪਰਥ ਦੀ ਹਾਰ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਹਾਰ ਹੈ।

  • 25 Nov 2024 12:51 PM (IST)

    ਸੰਭਲ ਕਾਂਡ ਲੋਕਤੰਤਰ ‘ਤੇ ਕਲੰਕ, ਵਿਰੋਧੀ ਧਿਰ ਜ਼ਿੰਮੇਵਾਰ – ਗਿਰੀਰਾਜ ਸਿੰਘ

    ਸੰਭਲ ਕਾਂਡ ‘ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਸੰਭਲ ਕਾਂਡ ਲੋਕਤੰਤਰ ‘ਤੇ ਕਲੰਕ ਹੈ। ਇਸ ਲਈ ਵਿਰੋਧੀ ਧਿਰ ਜ਼ਿੰਮੇਵਾਰ ਹੈ। ਉਸ ਦਹਿਸ਼ਤ ਫੈਲਾਉਣ ਵਾਲੇ ਜ਼ਿਆਉਰ ਰਹਿਮਾਨ ਬਰਕ ਅਤੇ ਉਥੋਂ ਦੇ ਵਿਧਾਇਕਾਂ ਖ਼ਿਲਾਫ਼ ਕਤਲ ਦਾ ਕੇਸ ਹੋਣਾ ਚਾਹੀਦਾ ਹੈ। ਇਹ ਲੋਕ ਅਜਿਹਾ ਕਰ ਰਹੇ ਹਨ, ਜਿਵੇਂ ਕਿ ਵੰਡ ਤੋਂ ਬਾਅਦ ਪਾਕਿਸਤਾਨ ਅਤੇ ਫਿਰ ਬੰਗਲਾਦੇਸ਼ ਵਿੱਚ ਹੋਇਆ ਸੀ। ਭਾਰਤ ਦੀ ਪਛਾਣ ਖ਼ਤਰੇ ਵਿੱਚ ਹੈ।

  • 25 Nov 2024 11:44 AM (IST)

    ਨਿੱਝਰ ਕਤਲ ਕਾਂਡ ‘ਚ 4 ਮੁਲਜ਼ਮਾਂ ਖਿਲਾਫ਼ ਕੈਨੇਡਾ ਦੇ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ

    ਨਿੱਝਰ ਕਤਲ ਕਾਂਡ ‘ਚ 4 ਮੁਲਜ਼ਮਾਂ ਖਿਲਾਫ਼ ਕੈਨੇਡਾ ਦੇ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਉਨ੍ਹਾਂ ਦੀ ਸੁਣਵਾਈ ਕਿਸੇ ਮੁੱਢਲੀ ਕੋਰਟ ‘ਚ ਨਹੀਂ ਬਲਕਿ ਸਿੱਧੇ ਕੈਨੇਡਾ ਦੀ ਸੁਪਰੀਮ ਕੋਰਟ ‘ਚ ਹੋਵੇਗੀ। ਦੱਸ ਦੇਈਏ ਕਿ ਇਹ 4 ਮੁਲਜ਼ਮ ਮੂਲ ਰੂਪ ਤੋਂ ਭਾਰਤੀ ਹਨ।

  • 25 Nov 2024 10:57 AM (IST)

    ਸੰਭਲ ਦੀ ਘਟਨਾ ਬਹੁਤ ਦੁਖਦ ਹੈ, ਕਰਵਾਈ ਜਾਵੇਗੀ ਜਾਂਚ- ਬ੍ਰਜੇਸ਼ ਪਾਠਕ

    ਉੱਤਰ ਪ੍ਰਦੇਸ਼ ਦੇ ਸੰਭਲ ‘ਚ ਪਥਰਾਅ ਦੀ ਘਟਨਾ ‘ਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ, ‘ਅਦਾਲਤ ਦੇ ਹੁਕਮਾਂ ‘ਤੇ ਉੱਥੇ (ਸੰਭਲ) ਸਰਵੇਖਣ ਕਰਵਾਇਆ ਜਾ ਰਿਹਾ ਹੈ, ਜੋ ਵੀ ਘਟਨਾ ਵਾਪਰੀ ਹੈ, ਉਹ ਬਹੁਤ ਦੁਖਦਾਈ ਹੈ। ਘਟਨਾ ਦੀ ਜਾਂਚ ਕੀਤੀ ਜਾਵੇਗੀ।

  • 25 Nov 2024 09:53 AM (IST)

    ਕਾਂਗਰਸ ਦੇ ਸੰਸਦ ਮੈਂਬਰਾਂ ਦੀ ਅੱਜ ਬੈਠਕ, ਸਰਦ ਰੁੱਤ ਸੈਸ਼ਨ ਦੀ ਰਣਨੀਤੀ ‘ਤੇ ਚਰਚਾ

    ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰਾਂ ਦੀ ਅੱਜ ਸਵੇਰੇ 10.30 ਵਜੇ ਕਾਂਗਰਸ ਸੰਸਦੀ ਪਾਰਟੀ ਦੇ ਦਫ਼ਤਰ ਵਿੱਚ ਮੀਟਿੰਗ ਹੋਵੇਗੀ, ਜਿਸ ਵਿੱਚ ਸਦਨ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

  • 25 Nov 2024 09:30 AM (IST)

    ਰਾਹੁਲ ਗਾਂਧੀ ਦੀ ਨਾਗਰਿਕਤਾ ਮਾਮਲੇ ‘ਤੇ ਅੱਜ ਲਖਨਊ ਹਾਈਕੋਰਟ ‘ਚ ਸੁਣਵਾਈ

    ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਨਾਗਰਿਕਤਾ ਮਾਮਲੇ ‘ਤੇ ਅੱਜ ਹਾਈ ਕੋਰਟ ਦੀ ਲਖਨਊ ਬੈਂਚ ‘ਚ ਸੁਣਵਾਈ ਹੋਵੇਗੀ। ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਦਾਖ਼ਲ ਕਰਨ ਲਈ ਅੱਜ ਤੱਕ ਦਾ ਸਮਾਂ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੀ ਸੁਣਵਾਈ ਦੌਰਾਨ ਸਮਾਂ ਮੰਗਿਆ ਸੀ। ਅਦਾਲਤ ਨੇ ਸੁਣਵਾਈ ਦੀ ਤਰੀਕ 25 ਨਵੰਬਰ ਤੈਅ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਜਨਹਿਤ ਪਟੀਸ਼ਨ ‘ਤੇ ਚੱਲ ਰਹੀ ਹੈ।