Live Updates: ਸੀਐਮ ਯੋਗੀ ਪਹੁੰਚੇ ਦਿੱਲੀ, ਭਾਜਪਾ ਮੁਖੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਸੀਐਮ ਯੋਗੀ ਪਹੁੰਚੇ ਦਿੱਲੀ, ਭਾਜਪਾ ਮੁਖੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੀਐਮ ਯੋਗੀ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਹਨ।
-
ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣਾ ਪਵੇਗਾ: ਫਾਰੂਕ ਅਬਦੁੱਲਾ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਜੰਮੂ ਵਿੱਚ ਕਿਹਾ ਕਿ ਸੂਬੇ ਦਾ ਦਰਜਾ ਦਿੱਤਾ ਜਾਵੇਗਾ। ਭਾਰਤ ਸਰਕਾਰ ਨੂੰ ਸਾਨੂੰ ਰਾਜ ਦਾ ਦਰਜਾ ਦੇਣਾ ਪਵੇਗਾ। ਉਹ ਸੰਸਦ ਵਿੱਚ ਕੀਤੇ ਵਾਅਦੇ ਨਾਲ ਬੱਝੇ ਹੋਏ ਹਨ, ਮੈਂ ਵੀ ਉਸ ਸਮੇਂ ਸੰਸਦ ਮੈਂਬਰ ਸੀ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣਾ ਪਵੇਗਾ।
-
ਜੰਮੂ-ਕਸ਼ਮੀਰ ਦੇ ਕਠੂਆ ਤੋਂ ਤਿੰਨ ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲੀਆਂ
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਿੱਲਾਵਰ ਤੋਂ ਲਾਪਤਾ ਹੋਏ ਇੱਕ ਕਿਸ਼ੋਰ ਸਮੇਤ ਤਿੰਨ ਲੋਕਾਂ ਦੀਆਂ ਲਾਸ਼ਾਂ ਅੱਜ ਮਿਲ ਗਈਆਂ ਹਨ। ਭਾਰਤੀ ਫੌਜ, ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ ਦੇ ਕਰਮਚਾਰੀ ਤਿੰਨ ਲਾਪਤਾ ਲੋਕਾਂ ਦੀ ਭਾਲ ਵਿੱਚ ਲੱਗੇ ਹੋਏ ਸਨ। ਪੁਲਿਸ ਇਸ ਮਾਮਲੇ ਦੀ ਅੱਤਵਾਦੀ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਨ੍ਹਾਂ ਤਿੰਨਾਂ ਦੀ ਮੌਤ ਕਿਵੇਂ ਹੋਈ।
-
ਨਵੀਂ ਹੱਦਬੰਦੀ ਦਾ ਵਿਰੋਧ ਕਰੇਗਾ ਪੰਜਾਬ, ਅਮਨ ਅਰੋੜਾ ਦਾ ਬਿਆਨ
ਸੰਸਦੀ ਹਲਕਿਆਂ ਦੀ ਹੱਦਬੰਦੀ ਦਾ ਮੁੱਦਾ — ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਅਤੇ ਕੇਂਦਰ ਸਰਕਾਰ ਇਸ ਨੂੰ ਸ਼ੁਰੂ ਕਰ ਰਹੇ ਹਨ। ਇਸ ਨਾਲ ਹਿੰਦੀ ਭਾਸ਼ੀ ਇਲਾਕਿਆਂ ਵਿੱਚ ਸੀਟਾਂ ਵਧਣਗੀਆਂ ਅਤੇ ਹੋਰ ਰਾਜ ਪ੍ਰਭਾਵਿਤ ਹੋਣਗੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਸਾਰਥਕਤਾ ਖਤਮ ਨਾ ਹੋਵੇ।
-
ਜਲਦ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ, ਫਤਿਹਜੰਗ ਬਾਜਵਾ ਦਾ ਵੱਡਾ ਦਾਅਵਾ
ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਜਲਦ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਹ ਦਾਅਵਾ ਕੀਤਾ ਹੈ ਭਾਜਪਾ ਲੀਡਰ ਫਤਿਹਜੰਗ ਸਿੰਘ ਬਾਜਵਾ ਨੇ, ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੀਕ੍ਰਿਆ ਸ਼ੁਰੂ ਹੋ ਗਈ ਹੈ। ਜਲਦ ਹੀ ਪ੍ਰਧਾਨ ਮੰਤਰੀ ਵੱਡਾ ਐਲਾਨ ਕਰਨਗੇ।
-
ਕਾਂਗਰਸ ਕੋਲ ਬੱਬਰ ਸ਼ੇਰ ਹੈ ਪਰ ਉਹ ਬੰਨ੍ਹਿਆ ਹੋਇਆ ਹੈ- ਰਾਹੁਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਆਗੂਆਂ ਦੀ ਕੋਈ ਘਾਟ ਨਹੀਂ ਹੈ। ਕਾਂਗਰਸ ਵਿੱਚ ਸ਼ੇਰ ਹਨ ਪਰ ਉਹ ਬੰਨ੍ਹੇ ਹੋਏ ਹਨ।
-
ਦੇਸ਼ ਦੇ ਹਰ ਖੇਤਰ ਵਿੱਚ ਔਰਤਾਂ ਦਾ ਝੰਡਾ ਬੁਲੰਦ ਹੈ – ਪ੍ਰਧਾਨ ਮੰਤਰੀ ਮੋਦੀ
ਗੁਜਰਾਤ ਦੇ ਨਵਸਾਰੀ ਵਿੱਚ ਔਰਤਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਔਰਤਾਂ ਦਾ ਸਨਮਾਨ ਅਤੇ ਸੁਰੱਖਿਆ ਸਾਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮਾਵਾਂ ਅਤੇ ਭੈਣਾਂ ਦਾ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਸੰਪਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿੱਚ ਔਰਤਾਂ ਦਾ ਝੰਡਾ ਬੁਲੰਦ ਹੈ।
-
ਕੱਲ੍ਹ ਮੁਫ਼ਤ ਸਿਲੰਡਰ ਸਬੰਧੀ ਵੱਡਾ ਐਲਾਨ ਕਰੇਗੀ ਦਿੱਲੀ ਸਰਕਾਰ
ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਉਹ ਹੋਲੀ ਅਤੇ ਦੀਵਾਲੀ ‘ਤੇ ਲੋਕਾਂ ਨੂੰ ਮੁਫ਼ਤ ਸਿਲੰਡਰ ਦੇਵੇਗੀ। ਹੁਣ ਦੀਵਾਲੀ ਦੇ ਮੌਕੇ ‘ਤੇ, ਭਾਜਪਾ ਆਪਣਾ ਐਲਾਨ ਕੱਲ੍ਹ ਯਾਨੀ 9 ਮਾਰਚ ਨੂੰ ਸਮੁਦਯ ਭਵਨ, ਪ੍ਰਮਾਣੀ ਚੌਕ, ਸੈਕਟਰ 7, ਰੋਹਿਣੀ ਵਿਖੇ ਕਰੇਗੀ। ਇਹ ਲਾਭ ਉੱਜਵਲ ਯੋਜਨਾ ਤਹਿਤ ਗੈਸ ਕਨੈਕਸ਼ਨ ਰੱਖਣ ਵਾਲੇ ਖਪਤਕਾਰਾਂ ਨੂੰ ਦਿੱਤਾ ਜਾਵੇਗਾ। ਦਿੱਲੀ ਵਿੱਚ ਲਗਭਗ 2.59 ਲੱਖ ਉੱਜਵਲ ਗੈਸ ਕਨੈਕਸ਼ਨ ਹਨ।
-
ਸਿਆਸਤ ਧਰਮ ਨੂੰ ਸਿੱਖਿਆ ਦੇਣ ਲੱਗੀ, ਜੱਥੇਦਾਰ ਨੂੰ ਹਟਾਏ ਜਾਣ ਤੇ ਬੋਲੇ ਮੁੱਖ ਮੰਤਰੀ
ਜੱਥੇਦਾਰ ਨੂੰ ਅਹੁਦੇ ਤੋਂ ਹਟਾਏ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।ਉਹਨਾਂ ਕਿਹਾ ਕਿ ਪਹਿਲਾਂ ਸਿਆਸਤ ਧਰਮ ਤੋਂ ਸਿੱਖਿਆ ਲੈਂਦੀ ਸੀ ਪਰ ਹੁਣ ਸਿਆਸਤ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਹੈ।