Live Updates: ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਅਟੈਕ ਹੋਣਾ ਨਿੰਦਣਯੋਗ : ਨਾਇਬ ਸੈਣੀ

tv9-punjabi
Updated On: 

09 Apr 2025 02:46 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਅਟੈਕ ਹੋਣਾ ਨਿੰਦਣਯੋਗ : ਨਾਇਬ ਸੈਣੀ

ਅੱਜ ਦੀਆਂ ਖ਼ਬਰਾਂ

Follow Us On

News Live Updates: ਜਲੰਧਰ ਵਿੱਚ ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ ਹੋਇਆ ਹੈ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਧਮਾਕਾ ਰਾਤ 1 ਵਜੇ ਦੇ ਕਰੀਬ ਹੋਇਆ। ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਬਦਮਾਸ਼ ਗ੍ਰਿਫ਼ਤਾਰ। 2023 ਤੋਂ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਪਿਸਤੌਲ ਅਤੇ ਸੱਤ ਕਾਰਤੂਸ ਬਰਾਮਦ।

LIVE NEWS & UPDATES

The liveblog has ended.
  • 08 Apr 2025 06:38 PM (IST)

    ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਅਟੈਕ ਹੋਣਾ ਨਿੰਦਣਯੋਗ : ਨਾਇਬ ਸੈਣੀ

    ਨਾਇਬ ਸੈਣੀ ਸੀਐਮ ਹਰਿਆਣਾ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਅਟੈਕ ਹੋਣ ਨੂੰ ਨਿੰਦਣਯੋਗ ਗੱਲ ਦੱਸਿਆ ਹੈ।

  • 08 Apr 2025 12:57 PM (IST)

    ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ‘ਚ ਤਾਪਮਾਨ 45 ਤੋਂ 47 ਡਿਗਰੀ ਦਰਜ

    ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ‘ਚ ਤਾਪਮਾਨ 45 ਤੋਂ 47 ਡਿਗਰੀ ਰਿਕਾਰਡ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ 11 ਅਪ੍ਰੈਲ ਨੂੰ ਪੱਛਮੀ ਗੜਬੜੀ ਸਰਗਰੱਮ ਹੋਵੇਗੀ। ਪਰ ਇਹ ਸਿਰਫ਼ ਇੱਕ ਜਾਂ ਦੋ ਦਿਨ ਹੀ ਰਹੇਗੀ। ਉਸ ਤੋਂ ਬਾਅਦ ਗਰਮੀ ਦੀ ਪ੍ਰਕੋਪ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਤਿੰਨ ਦਿਨਾਂ ਲਈ ਹਿੱਟ ਵੇਵ ਲਈ ਅਲਰਟ ਜਾਰੀ ਕੀਤਾ ਗਿਆ ਹੈ।

  • 08 Apr 2025 12:49 PM (IST)

    ਪ੍ਰਯਾਗਰਾਜ ‘ਚ ਦਰਗਾਹ ‘ਤੇ ਭਗਵਾਂ ਝੰਡਾ ਲਹਿਰਾਉਣ ਦਾ ਮਾਮਲਾ, 3 ਪੁਲਿਸ ਮੁਲਾਜ਼ਮ ਮੁਅੱਤਲ

    ਯੂਪੀ ਦੇ ਪ੍ਰਯਾਗਰਾਜ ਵਿੱਚ ਇੱਕ ਦਰਗਾਹ ‘ਤੇ ਭਗਵਾਂ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਰਾਮ ਨੌਮੀ ‘ਤੇ, ਮਹਾਰਾਜਾ ਸੁਹੇਲਦੇਵ ਸਨਮਾਨ ਸੁਰੱਖਿਆ ਮੰਚ ਨਾਲ ਜੁੜੇ ਵਰਕਰਾਂ ਨੇ ਸਲਾਰ ਮਸੂਦ ਗਾਜ਼ੀ ਦੀ ਦਰਗਾਹ ‘ਤੇ ਭਗਵੇਂ ਝੰਡੇ ਲਹਿਰਾਏ ਸਨ।

  • 08 Apr 2025 12:14 PM (IST)

    ਬੰਬੇ ਹਾਈ ਕੋਰਟ ਨੇ ਕੁਨਾਲ ਕਾਮਰਾ ਨੂੰ ਰਾਹਤ, 16 ਅਪ੍ਰੈਲ ਤੱਕ ਗ੍ਰਿਫ਼ਤਾਰੀ ‘ਤੇ ਰੋਕ

    ਬੰਬੇ ਹਾਈ ਕੋਰਟ ਨੇ ਕੁਨਾਲ ਕਾਮਰਾ ਨੂੰ 16 ਅਪ੍ਰੈਲ ਤੱਕ ਸੁਰੱਖਿਆ ਦਿੱਤੀ ਹੈ ਅਤੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਕੁਨਾਲ ਕਾਮਰਾ ਸ਼ਿਵ ਸੈਨਾ ਵੱਲੋਂ ਆਪਣੇ ਖਿਲਾਫ਼ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕਰ ਰਿਹਾ ਸੀ।

  • 08 Apr 2025 10:57 AM (IST)

    ਭਲਕੇ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਮੀਟਿੰਗ

    ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਕੱਲ੍ਹ ਯਾਨੀ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ।

  • 08 Apr 2025 09:20 AM (IST)

    ਜਲੰਧਰ ਵਿੱਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ

    ਜਲੰਧਰ ਵਿੱਚ ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ ਹੋਇਆ ਹੈ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਧਮਾਕਾ ਰਾਤ 1 ਵਜੇ ਦੇ ਕਰੀਬ ਹੋਇਆ। ਮੈਂ ਸੁੱਤਾ ਪਿਆ ਸੀ, ਮੈਨੂੰ ਲੱਗਿਆ ਕਿ ਇਹ ਗਰਜ ਦੀ ਆਵਾਜ਼ ਹੈ। ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਇੱਕ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਮੈਂ ਆਪਣੇ ਗੰਨਮੈਨ ਨੂੰ ਪੁਲਿਸ ਸਟੇਸ਼ਨ ਭੇਜਿਆ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ, ਫੋਰੈਂਸਿਕ ਮਾਹਿਰ ਵੀ ਇੱਥੇ ਮੌਜੂਦ ਹਨ।

  • 08 Apr 2025 09:11 AM (IST)

    ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕੀਤਾ ਸ਼੍ਰੀਨਗਰ ਦਾ ਦੌਰਾ

    ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼੍ਰੀਨਗਰ ਦਾ ਦੌਰਾ ਕੀਤਾ। ਇਸ ਦੌਰਾਨ ਚਿਨਾਰ ਕੋਰ ਕਮਾਂਡਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਫੌਜ ਮੁਖੀ ਨੇ ਫਾਰਮੇਸ਼ਨ ਕਮਾਂਡਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਮੌਜੂਦਾ ਸੁਰੱਖਿਆ ਦ੍ਰਿਸ਼ ‘ਤੇ ਕਈ ਮੁੱਦਿਆਂ ‘ਤੇ ਚਰਚਾ ਕੀਤੀ: ਭਾਰਤੀ ਫੌਜ

    (ਚਿੱਤਰ ਸਰੋਤ: ਭਾਰਤੀ ਫੌਜ)