ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Live Updates: ਲੁਧਿਆਣਾ ‘ਚ ਭਲਕੇ ਹੋਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਬੈਠਕ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

jarnail-singhtv9-com
| Updated On: 07 Apr 2025 00:05 AM
Live Updates:  ਲੁਧਿਆਣਾ ‘ਚ ਭਲਕੇ ਹੋਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਬੈਠਕ
ਅੱਜ ਦੀਆਂ ਖ਼ਬਰਾਂ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 06 Apr 2025 09:09 PM (IST)

    ਲੁਧਿਆਣਾ ‘ਚ ਭਲਕੇ ਹੋਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਬੈਠਕ

    ਭਲਕੇ ਲੁਧਿਆਣਾ ਵਿੱਚ ਕਿਸਾਲ ਮਜ਼ਦੂਰ ਸੰਘਰਸ਼ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਨੂੰ ਕਿਸ ਰਣਨੀਤੀ ਵਿੱਚ ਲੈ ਕੇ ਜਾਣਾ ਹੈ ਇਹ ਤੈਅ ਕੀਤਾ ਜਾਵੇਗਾ। ਇਹ ਬੈਠਕ ਸਵੇਰੇ 10 ਵਜੇ ਗੁਰੂਦੁਆਰਾ ਸਿੰਘ ਸਭਾ, ਫਿਰੋਜਪੁਰ ਰੋਡ , ਲੁਧਿਆਣਾ ਵਿਖੇ ਹੋਵੇਗੀ।

  • 06 Apr 2025 07:35 PM (IST)

    ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਜੰਮੂ ਕਸ਼ਮੀਰ ਪਹੁੰਚੇ IB ਡਾਇਰੈਕਟਰ ਅਤੇ BSF ਦੇ DIG

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਆਪਣੇ ਤਿੰਨ ਦਿਨਾਂ ਦੌਰੇ ‘ਤੇ ਜੰਮੂ-ਕਸ਼ਮੀਰ ਜਾਣਗੇ। ਇਸ ਦੌਰਾਨ ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਆਈਬੀ ਦੇ ਡਾਇਰੈਕਟਰ ਤਪਨ ਡੇਕਾ, ਡਾਇਰੈਕਟਰ ਜਨਰਲ ਬੀਐਸਐਫ ਦਲਜੀਤ ਸਿੰਘ ਚੌਧਰੀ, ਵਿਸ਼ੇਸ਼ ਡਾਇਰੈਕਟਰ ਆਈਬੀ ਮਹੇਸ਼ ਦੀਕਸ਼ਿਤ ਅਤੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ ਜੰਮੂ ਪਹੁੰਚ ਚੁੱਕੇ ਹਨ। ਅਮਿਤ ਸ਼ਾਹ ਐਤਵਾਰ ਨੂੰ ਜੰਮੂ ‘ਚ ਭਾਜਪਾ ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਨਾਲ ਰਾਮ ਨੌਮੀ ਮਨਾਉਣਗੇ।

  • 06 Apr 2025 06:42 PM (IST)

    ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਹੰਸ ਰਾਜ ਹੰਸ ਦੇ ਘਰ ਪੁੱਜੇ

    ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਤੇ ਬਾਬਾ ਜਸਦੀਪ ਸਿੰਘ ਹੰਸ ਰਾਜ ਹੰਸ ਦੇ ਘਰ ਪੁੱਜੇ।

  • 06 Apr 2025 03:39 PM (IST)

    ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤੋੜੀਆ ਮਰਨ ਵਰਤ

    ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 131 ਦਿਨਾਂ ਬਾਅਦ ਮਰਨ ਵਰਤ ਤੋੜ ਦਿੱਤਾ ਹੈ। ਦੱਸ ਦਈਏ ਕਿ ਡੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ‘ਤੇ ਸਨ। ਡੱਲੇਵਾਲ ਨੇ ਕਿਹਾ ਕਿ ਐਮਐਸਪੀ ਦੀ ਜੰਗ ਜਾਰੀ ਰਹੇਗੀ।

  • 06 Apr 2025 03:15 PM (IST)

    ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 97 ਅਧਿਕਾਰੀਆਂ ਦੇ ਤਬਾਦਲਾ

    ਪੰਜਾਬ ਪੁਲਿਸ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਪੁਲਿਸ ਵਿੱਚ 97 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਹ ਹੁਕਮ ਪ੍ਰਸ਼ਾਸਨਿਕ ਆਧਾਰ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

  • 06 Apr 2025 12:56 PM (IST)

    ਅਸੀਂ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਕੀਤਾ… ਨੱਡਾ ਨੇ ਭਾਜਪਾ ਸਥਾਪਨਾ ਦਿਵਸ ‘ਤੇ ਕਿਹਾ

    ਭਾਜਪਾ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਦੇ ਰਾਸ਼ਟਰੀ ਹੈੱਡਕੁਆਰਟਰ ‘ਤੇ ਝੰਡਾ ਲਹਿਰਾਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਦੀਨ ਦਿਆਲ ਉਪਾਧਿਆਏ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਬਾਅਦ ਵਿੱਚ ਰਾਸ਼ਟਰੀ ਹੈੱਡਕੁਆਰਟਰ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਵੋਟਾਂ ਦੀ ਖ਼ਾਤਰ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਗਏ, ਅਸੀਂ ਸੱਤਾ ਹਾਸਲ ਕਰਨ ਲਈ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ। ਭਾਜਪਾ ਇਕਲੌਤੀ ਰਾਜਨੀਤਿਕ ਪਾਰਟੀ ਹੈ ਜਿਸਨੇ ਆਪਣੀ ਵਿਚਾਰਧਾਰਕ ਨੀਂਹ ਨੂੰ ਬਰਕਰਾਰ ਰੱਖਿਆ ਹੈ ਅਤੇ ਆਪਣੀ ਤਾਕਤ ਨਾਲ ਅੱਗੇ ਵਧ ਰਹੀ ਹੈ।

  • 06 Apr 2025 12:24 PM (IST)

    ਰਾਮ ਨੌਮੀ ‘ਤੇ, ਰਾਮਲਲਾ ਦਾ ਹੋਇਆ ਸੂਰਜ ਤਿਲਕ

    ਰਾਮ ਨੌਮੀ ‘ਤੇ, ਅਯੁੱਧਿਆ ਸ਼ਹਿਰ ਰਾਮ ਦੀ ਭਾਵਨਾ ਨਾਲ ਭਰ ਗਿਆ ਹੈ। ਇਸ ਦੌਰਾਨ, ਦੁਪਹਿਰ 12 ਵਜੇ ਰਾਮਲਲਾ ਦਾ ਸੂਰਿਆ ਤਿਲਕ ਕੀਤਾ ਗਿਆ। ਸੂਰਜ ਦੀਆਂ ਕਿਰਨਾਂ ਨਾਲ ਤਿਲਕ ਲਗਾਇਆ ਗਿਆ ਹੈ।

  • 06 Apr 2025 09:26 AM (IST)

    ਅੰਮ੍ਰਿਤਸਰ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਨਸ਼ਿਆਂ ਵਿਰੁੱਧ ਪੈਦਲ ਮਾਰਚ

    ਅੰਮ੍ਰਿਤਸਰ ਵਿੱਚ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦੇ ਹਿੱਸੇ ਵਜੋਂ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇੱਕ ਮਾਰਚ ਕੱਢਿਆ। ਉਨ੍ਹਾਂ ਕਿਹਾ, “ਅੱਜ (ਮੁਹਿੰਮ ਦਾ) ਚੌਥਾ ਦਿਨ ਹੈ ਅਤੇ ਇਹ ਇੱਕ ‘ਜਨ ਯਾਤਰਾ’ ਬਣ ਗਈ ਹੈ। ਸਥਾਨਕ ਲੋਕ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ। ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ… ਮੈਂ ਇਸਨੂੰ ‘ਜਨ ਯਾਤਰਾ’ ਬਣਾਉਣਾ ਚਾਹੁੰਦਾ ਸੀ ਅਤੇ ਇਸਨੂੰ ਸਿਰਫ਼ ‘ਰਾਜਪਾਲ ਯਾਤਰਾ’ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ ਸੀ… ਇਹ ਸਿਰਫ਼ ਇੱਕ ਸ਼ੁਰੂਆਤ ਹੈ, ਹੁਣ ਲੋਕਾਂ ਨੂੰ ਇਸਨੂੰ ਆਪਣੇ ਪਿੰਡਾਂ ਵਿੱਚ ਅੱਗੇ ਵਧਾਉਣਾ ਪਵੇਗਾ।”

Follow Us
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ...
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?...
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ...
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?...
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ...
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼...
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video...
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ...