Live Update: ਚੰਡੀਗੜ੍ਹ ‘ਚ 3 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਹਾਈ ਕੋਰਟ ਨੇ ਜਾਰੀ ਕੀਤੇ ਹੁਕਮ

tv9-punjabi
Updated On: 

27 Mar 2025 02:10 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਚੰਡੀਗੜ੍ਹ ਚ 3 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਹਾਈ ਕੋਰਟ ਨੇ ਜਾਰੀ ਕੀਤੇ ਹੁਕਮ

ਅੱਜ ਦੀਆਂ ਖ਼ਬਰਾਂ

Follow Us On

ਅੱਜ AAP ਦੀ ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼ ਹੋਵੇਗਾ। ਵਿੱਤੀ ਸਾਲ 2025-26 ਲਈ ਲਗਭਗ 2.15 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ। ਪੰਜਾਬ, ਦੇਸ਼, ਵਿਦੇਸ਼ ਦੀਆਂ ਖ਼ਬਰਾਂ ਲਈ ਪੇਜ ਨਾਲ ਜੁੜੇ ਰਹੋ…

LIVE NEWS & UPDATES

The liveblog has ended.
  • 26 Mar 2025 06:18 PM (IST)

    ਨਰਾਇਣ ਸਿੰਘ ਚੌੜਾ ਜੇਲ੍ਹ ਤੋਂ ਬਾਹਰ

    ਸੁਖਬੀਰ ਬਾਦਲ ਖਿਲਾਫ਼ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਜੇਲ੍ਹ ਤੋਂ ਬਾਹਰ ਆ ਗਏ ਹਨ। ਕੱਲ੍ਹ ਉਸ ਨੂੰ ਜਮਾਨਤ ਮਿਲੀ ਸੀ।

  • 26 Mar 2025 03:01 PM (IST)

    ਛੱਤੀਸਗੜ੍ਹ ਦੇ ਸੁਕਮਾ ਵਿੱਚ 9 ਨਕਸਲੀਆਂ ਨੇ ਕੀਤਾ ਸਰੰਡਰ

    ਛੱਤੀਸਗੜ੍ਹ ਦੇ ਸੁਕਮਾ ਦੇ ਐਸਪੀ ਕਿਰਨ ਗੰਗਾਰਾਮ ਚਵਾਨ ਸਾਹਮਣੇ 9 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸੁਕਮਾ ਦੇ ਐਸਪੀ ਕਿਰਨ ਗੰਗਾਰਾਮ ਚਵਾਨ ਨੇ ਕਿਹਾ, “9 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਹ ਨਕਸਲੀ ਕੁਝ ਵੱਡੀਆਂ ਘਟਨਾਵਾਂ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਅੱਜ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੀ ਆਤਮ ਸਮਰਪਣ ਨੀਤੀ ਦੇ ਤਹਿਤ ਲਾਭ ਦਿੱਤੇ ਜਾਣਗੇ।”

  • 26 Mar 2025 02:43 PM (IST)

    ਕਾਮੇਡੀਅਨ ਕੁਨਾਲ ਕਾਮਰਾ ਨੂੰ ਮੁੰਬਈ ਪੁਲਿਸ ਨੇ ਭੇਜਿਆ ਦੂਜਾ ਨੋਟਿਸ

    ਮੁੰਬਈ ਪੁਲਿਸ ਨੇ ਕਾਮੇਡੀਅਨ ਕੁਨਾਲ ਕਾਮਰਾ ਨੂੰ ਦੂਜਾ ਸੰਮਨ ਭੇਜਿਆ ਹੈ। ਮੁੰਬਈ ਪੁਲਿਸ ਨੇ ਕਾਮਰਾ ਨੂੰ ਜਲਦੀ ਤੋਂ ਜਲਦੀ ਖਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋਣ ਲਈ ਕਿਹਾ ਹੈ।

  • 26 Mar 2025 12:21 PM (IST)

    ਮੁੱਖ ਮੰਤਰੀ ਰੇਖਾ ਦਿੱਲੀ ਮੈਟਰੋ ਦੇ ਖੰਭਿਆਂ ਤੇ ਸੜਕਾਂ ਤੋਂ ਪੋਸਟਰ ਹਟਵਾ ਰਹੇ

    ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਮੈਟਰੋ ਦੇ ਖੰਭਿਆਂ ਅਤੇ ਸੜਕਾਂ ਤੋਂ ਪੋਸਟਰ ਹਟਵਾ ਰਹੇ ਹਨ। ਉਨ੍ਹਾਂ ਕਿਹਾ, ‘ਕਿਸੇ ਨੂੰ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ।’ ਮੁੱਖ ਮੰਤਰੀ ਤੋਂ ਲੈ ਕੇ ਕਿਸੇ ਹੋਰ ਵਿਅਕਤੀ ਤੱਕ, ਕਿਸੇ ਕੋਲ ਵੀ ਇਹ ਅਧਿਕਾਰ ਨਹੀਂ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਦਿੱਲੀ ਨੂੰ ਗੰਦਾ ਨਾ ਕਰੋ। ਮੈਟਰੋ ਦੇ ਪਿਲਰ ਸਾਡੀ ਦਿੱਲੀ ਦੀ ਸੁੰਦਰਤਾ ਹਨ। ਇੱਥੇ ਹੋਰਡਿੰਗ, ਪੋਸਟਰ, ਬੈਨਰ ਨਹੀਂ ਲਗਾਉਣੇ ਚਾਹੀਦੇ।

  • 26 Mar 2025 10:44 AM (IST)

    ਵਕਫ਼ ਬਿੱਲ ਵਿਰੁੱਧ ਪਟਨਾ ਵਿੱਚ ਵਿਰੋਧ ਪ੍ਰਦਰਸ਼ਨ, ਵੱਡੀ ਗਿਣਤੀ ‘ਚ ਇਕੱਠੇ ਹੋਏ ਮੁਸਲਮਾਨ

    ਵਕਫ਼ ਸੋਧ ਬਿੱਲ ਦੇ ਖਿਲਾਫ ਪਟਨਾ ਦੇ ਗਰਦਾਨੀਬਾਗ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿੱਲ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਮੁਸਲਮਾਨ ਵਿਰੋਧ ਸਥਾਨ ‘ਤੇ ਪਹੁੰਚੇ ਹਨ।

  • 26 Mar 2025 08:42 AM (IST)

    ਭੁਪੇਸ਼ ਬਘੇਲ ਦੇ ਕਰੀਬੀ ਸਾਥੀ ਦੇ ਘਰ CBI ਦੀ ਛਾਪੇਮਾਰੀ

    ਸੀਬੀਆਈ ਛੱਤੀਸਗੜ੍ਹ ਵਿੱਚ ਛਾਪੇਮਾਰੀ ਕਰ ਰਹੀ ਹੈ। ਇਹ ਰਾਏਪੁਰ ਤੇ ਭਿਲਾਈ ਵਿੱਚ ਭੁਪੇਸ਼ ਬਘੇਲ ਦੇ ਇੱਕ ਕਰੀਬੀ ਸਹਿਯੋਗੀ ਅਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੇ ਠਿਕਾਨਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

  • 26 Mar 2025 08:01 AM (IST)

    ਟ੍ਰੇਡ ਦੇ ਮਾਮਲੇ ਵਿੱਚ ਯੂਰਪੀ ਯੂਨੀਅਨ ਸਾਡੇ ਲਈ ਬਹੁਤ ਭਿਆਨਕ: ਟਰੰਪ

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਯੂਰਪੀ ਲੋਕ ਅਮਰੀਕਾ ਤੋਂ ‘ਮੁਫ਼ਤ ਲਾਭ’ ਲੈ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ, “ਯੂਰਪੀਅਨ ਯੂਨੀਅਨ ਵਪਾਰ ਦੇ ਮਾਮਲੇ ਵਿੱਚ ਸਾਡੇ ਨਾਲ ਬਿਲਕੁਲ ਭਿਆਨਕ ਰਿਹਾ ਹੈ।”