Live Updates: ਭੀਮਤਾਲ ਬੱਸ ਹਾਦਸੇ ‘ਚ 24 ਯਾਤਰੀਆਂ ਦਾ ਰੈਸਕਿਉ, 3 ਦੀ ਮੌਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਭੀਮਤਾਲ ਬੱਸ ਹਾਦਸੇ ‘ਚ 24 ਯਾਤਰੀਆਂ ਦਾ ਰੈਸਕਿਉ, 3 ਦੀ ਮੌਤ
ਪਿਥੌਰਾਗੜ੍ਹ ਤੋਂ ਹਲਦਵਾਨੀ ਜਾ ਰਹੀ ਇੱਕ ਰੋਡਵੇਜ਼ ਦੀ ਬੱਸ ਭੀਮਤਾਲ ਨੇੜੇ ਅਮਲਾਲੀ ਵਿਖੇ ਡੂੰਘੀ ਖਾਈ ਵਿੱਚ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਨੈਨੀਤਾਲ ਪੁਲਿਸ ਅਤੇ ਰਾਹਤ ਬਚਾਅ ਦਲ ਨੇ ਹੁਣ ਤੱਕ 24 ਜ਼ਖਮੀਆਂ ਨੂੰ ਬਚਾਇਆ ਹੈ। ਫਿਲਹਾਲ ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ।
-
ਪ੍ਰਧਾਨ ਮੰਤਰੀ ਨੇ MP ਨੂੰ ਦਿੱਤਾ ਵੱਡਾ ਤੋਹਫਾ, ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਪੀਐਮ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜਯੰਤੀ ‘ਤੇ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ।
-
ਕਜ਼ਾਕਿਸਤਾਨ ‘ਚ ਜਹਾਜ਼ ਕਰੈਸ਼, ਬਚਾਅ ਕਾਰਜ ਜਾਰੀ
ਕਜ਼ਾਕਿਸਤਾਨ ਦੇ ਅਕਤਾਉ ਸ਼ਹਿਰ ਨੇੜੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਬਚਾਅ ਕਾਰਜ ਕੀਤਾ ਜਾ ਰਿਹਾ ਹੈ।
-
ਸੀਐਮ ਆਤਿਸ਼ੀ ਨੇ ਭਾਜਪਾ ਨੇਤਾਵਾਂ ‘ਤੇ ਵੋਟਰਾਂ ਨੂੰ ਪੈਸੇ ਵੰਡਣ ਦਾ ਦੋਸ਼ ਲਗਾਇਆ
ਸੀਐਮ ਆਤਿਸ਼ੀ ਨੇ ਭਾਜਪਾ ‘ਤੇ ਗੰਭੀਰ ਦੋਸ਼ ਲਗਾਏ ਹਨ। ਮੁੱਖ ਮੰਤਰੀ ਨੇ ਭਾਜਪਾ ਨੇਤਾਵਾਂ ‘ਤੇ ਵੋਟਰਾਂ ਨੂੰ ਪੈਸੇ ਵੰਡਣ ਦਾ ਦੋਸ਼ ਲਗਾਇਆ ਹੈ ਅਤੇ ਈਡੀ ਤੋਂ ਜਾਂਚ ਦੀ ਮੰਗ ਕੀਤੀ ਹੈ।
-
ਜਾਪਾਨ ਦੇ ਗਵਰਨਰ ਨੇ ਤਾਜ ਮਹਿਲ ਦਾ ਦੌਰਾ ਕੀਤਾ
ਜਾਪਾਨ ਦੇ ਯਾਮਾਨਸ਼ੀ ਪ੍ਰੀਫੈਕਚਰ ਦੇ ਗਵਰਨਰ ਕੋਟਾਰੋ ਨਾਗਾਸਾਕੀ ਅਤੇ ਉਨ੍ਹਾਂ ਦੇ ਵਫ਼ਦ ਨੇ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਤਾਜ ਮਹਿਲ ਦਾ ਦੌਰਾ ਕੀਤਾ।
-
ਕਾਂਗਰਸ ਦਾ AAP ‘ਤੇ ਹਮਲਾ, ਅਜੇ ਮਾਕਨ ਨੇ ਕੇਜਰੀਵਾਲ ਨੂੰ ਕਿਹਾ ਫਰਜ਼ੀ
ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਿਆ ਹੈ। ਅਜੈ ਮਾਕਨ ਨੇ ਕੇਜਰੀਵਾਲ ਨੂੰ ਫਰਜ਼ੀ ਕਿਹਾ ਹੈ। ਦਿੱਲੀ ‘ਚ ਕਾਂਗਰਸ ਪਾਰਟੀ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਖਿਲਾਫ ਸ਼ਵੇਤ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ‘ਚ ਕਾਂਗਰਸ ਨੇ ਸਰਕਾਰ ਦੀ ਅਣਗਹਿਲੀ ਤੇ ਕੇਂਦਰੀ ਵਿਸਤਾਰ, ਕੋਰੋਨਾ ਦੌਰਾਨ ਹੋਈਆਂ ਮੌਤਾਂ ‘ਤੇ ਕੇਜਰੀਵਾਲ ਦੇ ਸ਼ੀਸ਼ ਮਹਿਲ ‘ਤੇ ਸਵਾਲ ਚੁੱਕੇ ਹਨ। ਕਾਂਗਰਸ ਨੇ AAP’ਤੇ ਕਈ ਇਲਜ਼ਾਮ ਲਗਾਏ ਹਨ। ਬਜ਼ੁਰਗਾਂ ਦੀ 1780 ਕਰੋੜ ਦੀ ਪੈਨਸ਼ਨ ਵਿੱਚ ਚੋਰੀ ਦਾ ਇਲਜ਼ਾਮ, ਝੁੱਗੀਆਂ-ਝੌਂਪੜੀਆਂ ‘ਤੇ ਬੁਲਡੋਜ਼ਰ, ਹਸਪਤਾਲਾਂ ‘ਚ 30 ਫੀਸਦੀ ਡਾਕਟਰਾਂ ਦੀ ਕਮੀ, 40 ਫੀਸਦੀ ਬਿਜਲੀ ਦੇ ਬਿੱਲਾਂ ‘ਚ ਵਾਧਾ, 44 ਫੀਸਦੀ ਘਰਾਂ ‘ਚ ਗੰਦਾ ਪਾਣੀ, ਯਮੁਨਾ ਦੀ ਸਫਾਈ, ਜਨਲੋਕਪਾਲ, ਪ੍ਰਦੂਸ਼ਣ ‘ਚ ਦਿੱਲੀ ਨੰਬਰ ਇਕ।
-
ਭਾਜਪਾ ਦੇਸ਼ ਭਰ ‘ਚ ਮਨਾਏਗੀ ਅਟਲ ਜਨਮ ਸ਼ਤਾਬਦੀ ਸਮਾਗਮ
ਭਾਜਪਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਪੂਰੇ ਦੇਸ਼ ਵਿੱਚ ਮਨਾਏਗੀ। ਅੱਜ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਕਾਰਗਿਲ ਯੁੱਧ, ਪੇਂਡੂ ਸੜਕਾਂ, ਕਿਸਾਨ ਕ੍ਰੈਡਿਟ ਕਾਰਡ ਆਦਿ ਵਰਗੇ ਵਾਜਪਾਈ ਸਰਕਾਰ ਦੇ ਕੰਮਾਂ ‘ਤੇ ਦੇਸ਼ ਭਰ ਵਿੱਚ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।