Live Updates: ਡੱਲੇਵਾਲ ਦੇ ਨਾਲ 111 ਕਿਸਾਨ ਬੈਠਣਗੇ ਮਰਨ ਵਰਤ, ਖਨੌਰੀ ਮੋਰਚੇ ਦਾ ਐਲਾਨ

Updated On: 

14 Jan 2025 23:57 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਡੱਲੇਵਾਲ ਦੇ ਨਾਲ 111 ਕਿਸਾਨ ਬੈਠਣਗੇ ਮਰਨ ਵਰਤ, ਖਨੌਰੀ ਮੋਰਚੇ ਦਾ ਐਲਾਨ
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 14 Jan 2025 06:07 PM (IST)

    ਡੱਲੇਵਾਲ ਦੇ ਨਾਲ 111 ਕਿਸਾਨ ਬੈਠਣਗੇ ਮਰਨ ਵਰਤ, ਖਨੌਰੀ ਮੋਰਚੇ ਦਾ ਐਲਾਨ

    ਖਨੌਰੀ ਬਾਰਡਰ ਤੇ ਧਰਨਾ ਲਗਾਕੇ ਬੈਠੇ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ। ਮੋਰਚੇ ਅਨੁਸਾਰ ਡੱਲੇਵਾਲ ਦੇ ਹੱਕ ਵਿੱਚ ਹੁਣ 111 ਕਿਸਾਨ ਅਣ ਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣਗੇ।

  • 14 Jan 2025 03:55 PM (IST)

    ਮਾਰਕ ਜ਼ੁਕਰਬਰਗ ਦੇ ਬਿਆਨ ‘ਤੇ ਸੰਸਦੀ ਕਮੇਟੀ ਨੇ ਮੈਟਾ ਨੂੰ ਕੀਤਾ ਤਲਬ

    ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਕਮੇਟੀ ਨੇ ਮੈਟਾ ਨੂੰ ਤਲਬ ਕੀਤਾ ਹੈ। ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਦੇ ਬਿਆਨ ‘ਤੇ, ਮੈਟਾ ਨੂੰ 20 ਤੋਂ 24 ਜਨਵਰੀ ਦੇ ਵਿਚਕਾਰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਅਤੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ।

  • 14 Jan 2025 01:36 PM (IST)

    ਕੇਜਰੀਵਾਲ ਨੇ ਸਹੁੰ ਚੁੱਕੀ ਸੀ ਕਿ ਉਹ ਕਿਸੇ ਵੀ ਪਾਰਟੀ ਨਾਲ ਹੱਥ ਨਹੀਂ ਮਿਲਾਉਣਗੇ – ਮਨੋਜ ਤਿਵਾਰੀ

    ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਦਿੱਲੀ ਨੇ ਅਰਵਿੰਦ ਕੇਜਰੀਵਾਲ ਨੂੰ ਤਿੰਨ ਵਾਰ ਵੋਟ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਸਹੁੰ ਖਾਧੀ ਸੀ ਕਿ ਉਹ ਕਿਸੇ ਪਾਰਟੀ ਨਾਲ ਹੱਥ ਨਹੀਂ ਮਿਲਾਉਣਗੇ, ਪਰ ਦੁਨੀਆ ਨੇ ਦੇਖਿਆ ਕਿ ਅਰਵਿੰਦ ਕੇਜਰੀਵਾਲ ਆਪਣੇ ਸਾਰੇ ਵਾਅਦੇ ਭੁੱਲ ਕੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ।

  • 14 Jan 2025 11:52 AM (IST)

    IMD 150th Foundation Day: PM ਮੋਦੀ ਨੇ ਯਾਦਗਾਰੀ ਸਿੱਕਾ ਕੀਤਾ ਜਾਰੀ

    ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੌਸਮ ਵਿਭਾਗ ਦੇ 150ਵੇਂ ਸਥਾਪਨਾ ਦਿਵਸ ‘ਤੇ ਯਾਦਗਾਰੀ ਸਿੱਕਾ ਅਤੇ ਵਿਜ਼ਨ ਦਸਤਾਵੇਜ਼ ‘ਵਿਜ਼ਨ 2047’ ਜਾਰੀ ਕੀਤਾ।

  • 14 Jan 2025 07:06 AM (IST)

    ਅੰਮ੍ਰਿਤ ਸਨਾਨ ਲਈ 40 ਮਿੰਟ ਦਾ ਸਮਾਂ ਦਿੱਤਾ ਗਿਆ

    ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਪੁਰੀ ਦਾ ਕਹਿਣਾ ਹੈ ਕਿ ਸਾਰੇ ਅਖਾੜਿਆਂ ਨੂੰ ਅੰਮ੍ਰਿਤ ਸੰਚਾਰ ਲਈ 40 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਸਾਰੇ ਅਖਾੜੇ ਇੱਕ ਇੱਕ ਕਰਕੇ ਪਵਿੱਤਰ ਇਸ਼ਨਾਨ ਕਰਨਗੇ।