ਹਿਮਾਚਲ ਦੇ 7 ਸ਼ਹਿਰ ਦਾ ਪਾਰਾ ਜੀਰੋ ਤੋਂ ਹੇਠਾਂ, ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਡ
ਮੌਸਮ ਵਿਭਾਗ ਨੇ ਭਵਿੱਖਬਾਣੀ ਵਿੱਚ ਕਿਹਾ ਹੈ ਕਿ 17 ਜਨਵਰੀ ਨੂੰ ਮੌਸਮ ਸਾਫ਼ ਰਹੇਗਾ ਪਰ 18 ਅਤੇ 19 ਜਨਵਰੀ ਨੂੰ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਸਭ ਤੋਂ ਠੰਡਾ ਲਾਹੌਲ ਸਪੀਤੀ
ਲਾਹੌਲ-ਸਪੀਤੀ ਜ਼ਿਲੇ ਦਾ ਕੁਕੁਮਸੇਰੀ ਸੋਮਵਾਰ ਸਵੇਰੇ -8.4 ਡਿਗਰੀ ਸੈਲਸੀਅਸ ਦੇ ਘੱਟੋ-ਘੱਟ ਤਾਪਮਾਨ ਦੇ ਨਾਲ ਰਾਜ ਦਾ ਸਭ ਤੋਂ ਠੰਡਾ ਰਿਹਾ। ਇਸ ਤੋਂ ਇਲਾਵਾ ਕੇਲੌਂਗ ਵਿੱਚ -7.8 ਡਿਗਰੀ, ਕਲਪਾ ਵਿੱਚ -4.8 ਡਿਗਰੀ, ਮਨਾਲੀ ਵਿੱਚ -3 ਡਿਗਰੀ, ਰੇਕਾਂਗ ਪੀਓ ਵਿੱਚ -2.1 ਡਿਗਰੀ, ਸਿਓਬਾਗ ਵਿੱਚ -1 ਡਿਗਰੀ, ਨਾਰਕੰਡਾ ਵਿੱਚ -0.9 ਡਿਗਰੀ, ਸਰਹਾਨ ਵਿੱਚ ਘੱਟੋ-ਘੱਟ ਤਾਪਮਾਨ -0.9 ਡਿਗਰੀ, ਭੂੰਤਰ ‘ਚ 0.2 ਡਿਗਰੀ, ਕੁਫਰੀ ‘ਚ 0.6 ਡਿਗਰੀ ਸੈਲਸੀਅਸ, ਡਲਹੌਜ਼ੀ ‘ਚ 0.8 ਡਿਗਰੀ, ਸ਼ਿਮਲਾ ਸ਼ਹਿਰ ‘ਚ 1.2 ਡਿਗਰੀ, ਸੋਲਨ ‘ਚ 2, ਪਾਲਮਪੁਰ ‘ਚ 2.5, ਜੁਬਾਰਹੱਟੀ ‘ਚ 3, ਮੰਡੀ ‘ਚ 3.4, ਊਨਾ ‘ਚ 3.7, ਸੁੰਦਰਨਗਰ ‘ਚ 3.8 ਅਤੇ ਦਹਰਸ਼ਾਲਾ ‘ਚ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਂਗੜਾ ਵਿੱਚ 5.7 ਰਿਕਾਰਡ ਕੀਤਾ ਗਿਆ ਹੈ।ਮੌਸਮ ਵਿਭਾਗ ਦੀ ਭਵਿੱਖਵਾਣੀ
ਮੌਸਮ ਵਿਭਾਗ ਨੇ ਭਵਿੱਖਬਾਣੀ ਵਿੱਚ ਕਿਹਾ ਹੈ ਕਿ 17 ਜਨਵਰੀ ਨੂੰ ਮੌਸਮ ਸਾਫ਼ ਰਹੇਗਾ ਪਰ 18 ਅਤੇ 19 ਜਨਵਰੀ ਨੂੰ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। 20 ਜਨਵਰੀ ਨੂੰ ਮੁੜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਿਕ, ਅਗਲੇ ਦੋ ਦਿਨਾਂ ਤੱਕ ਸੂਬੇ ਤ ਸ਼ੀਤ ਲਹਿਰ ਜਾਰੀ ਰਹੇਗੀ, ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਲੀਹਾਂ ਤੋਂ ਲੱਥੀ ਜਿੰਦਗੀ
ਰਾਜ ਦੇ ਪਹਾੜੀ ਖੇਤਰਾਂ ਵਿੱਚ 13 ਅਤੇ 14 ਜਨਵਰੀ ਨੂੰ ਬਰਫਬਾਰੀ ਹੋਈ ਸੀ। ਕੁੱਲੂ, ਸ਼ਿਮਲਾ, ਚੰਬਾ, ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹੇ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਹੋਏ ਹਨ। ਇਨ੍ਹਾਂ ਇਲਾਕਿਆਂ ਵਿਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਬਰਫਬਾਰੀ ਕਾਰਨ ਸੈਂਕੜੇ ਸੜਕਾਂ ਅਤੇ ਟਰਾਂਸਫਾਰਮਰ ਬੰਦ ਹੋ ਗਏ ਹਨ, ਟਰਾਂਸਪੋਰਟ ਸਿਸਟਮ ਠੱਪ ਹੋ ਗਿਆ ਹੈ ਅਤੇ ਬਿਜਲੀ ਬੰਦ ਹੋ ਗਈ ਹੈ। ਪ੍ਰਸ਼ਾਸਨ ਸੜਕਾਂ ਦੀ ਮੁਰੰਮਤ ਅਤੇ ਟਰਾਂਸਫਾਰਮਰਾਂ ਦੀ ਮੁਰੰਮਤ ਵਿੱਚ ਲੱਗਾ ਹੋਇਆ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਸੋਮਵਾਰ ਸਵੇਰ ਤੱਕ ਸੂਬੇ ‘ਚ 178 ਸੜਕਾਂ ਅਤੇ 05 ਟਰਾਂਸਫਾਰਮਰ ਬੰਦ ਹਨ। ਇਕੱਲੇ ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਹੀ 132 ਸੜਕਾਂ ਬੰਦ ਹਨ। ਲੋਕ ਨਿਰਮਾਣ ਵਿਭਾਗ ਨੇ ਅੱਜ ਸ਼ਾਮ ਤੱਕ ਜ਼ਿਆਦਾਤਰ ਸੜਕਾਂ ਨੂੰ ਬਹਾਲ ਕਰਨ ਦਾ ਦਾਅਵਾ ਕੀਤਾ ਹੈ।Loading...
Unable to load recommendations.
Follow Us
