ਆਂਧਰਾ ਪ੍ਰਦੇਸ਼ ‘ਚ ਟਾਟਾ-ਏਰਨਾਕੁਲਮ ਐਕਸਪ੍ਰੈਸ ਟ੍ਰੇਨ ‘ਚ ਭਿਆਨਕ ਅੱਗ, 2 ਡੱਬੇ ਸੜੇ… ਇੱਕ ਦੀ ਮੌਤ, ਕਈ ਜ਼ਖਮੀ

Published: 

29 Dec 2025 08:19 AM IST

ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ 'ਚ ਟਾਟਾ-ਏਰਨਾਕੁਲਮ ਐਕਸਪ੍ਰੈਸ (18189) ਦੇ ਬੀ-1 ਤੇ ਐਮ-2 ਏਸੀ ਕੋਚਾਂ 'ਚ ਬੀਤੀ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ 'ਚ ਇੱਕ ਯਾਤਰੀ ਦੀ ਮੌਤ ਹੋ ਗਈ, ਜਦੋਂ ਕਿ ਕਰੀਬ ਦੋ ਦਰਜਨ ਜ਼ਖਮੀ ਹੋ ਗਏ। ਰੇਲਵੇ ਤੇ ਪ੍ਰਸ਼ਾਸਨਿਕ ਟੀਮਾਂ ਵਿਸਥਾਰਤ ਜਾਂਚ ਕਰ ਰਹੀਆਂ ਹਨ।

ਆਂਧਰਾ ਪ੍ਰਦੇਸ਼ ਚ ਟਾਟਾ-ਏਰਨਾਕੁਲਮ ਐਕਸਪ੍ਰੈਸ ਟ੍ਰੇਨ ਚ ਭਿਆਨਕ ਅੱਗ, 2 ਡੱਬੇ ਸੜੇ... ਇੱਕ ਦੀ ਮੌਤ, ਕਈ ਜ਼ਖਮੀ

ਆਂਧਰਾ ਪ੍ਰਦੇਸ਼ 'ਚ ਟਾਟਾ-ਏਰਨਾਕੁਲਮ ਐਕਸਪ੍ਰੈਸ ਟ੍ਰੇਨ 'ਚ ਭਿਆਨਕ ਅੱਗ

Follow Us On

ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ ਚ ਐਤਵਾਰ ਦੇਰ ਰਾਤ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਵਿਸ਼ਾਖਾਪਟਨਮਦੁਵਾੜਾ ਰਾਹੀਂ ਏਰਨਾਕੁਲਮ ਜਾ ਰਹੀ ਟਾਟਾ-ਏਰਨਾਕੁਲਮ ਸੁਪਰਫਾਸਟ ਐਕਸਪ੍ਰੈਸ (ਟ੍ਰੇਨ ਨੰਬਰ 18189) ਦੇ ਦੋ ਏਸੀ ਡੱਬਿਆਂ ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਸੋਮਵਾਰ ਸਵੇਰੇ 1:30 ਵਜੇ ਦੇ ਕਰੀਬ ਏਲਾਮਾਂਚਿਲੀ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ, ਜਦੋਂ ਜ਼ਿਆਦਾਤਰ ਯਾਤਰੀ ਗੂੜ੍ਹੀ ਨੀਂਦ ਸੌਂ ਰਹੇ ਸਨ।

ਰਿਪੋਰਟਾਂ ਅਨੁਸਾਰ, ਪੈਂਟਰੀ ਕਾਰ ਦੇ ਨੇੜੇ ਸਥਿਤ ਬੀ-1 ਤੇ ਐਮ-2 ਏਸੀ ਡੱਬਿਆਂ ਚ ਅੱਗ ਲੱਗ ਗਈ। ਅੱਗ ਲੱਗਦੇ ਹੀ, ਲੋਕੋ ਪਾਇਲਟ ਨੇ ਸਮਝਦਾਰੀ ਨਾਲ ਕੰਮ ਕਰਦਿਆਂ ਏਲਾਮਾਂਚਿਲੀ ਸਟੇਸ਼ਨ ਦੇ ਨੇੜੇ ਟ੍ਰੇਨ ਨੂੰ ਰੋਕ ਦਿੱਤਾ। ਫਾਇਰ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਗਿਆ। ਹਾਲਾਂਕਿ, ਜਦੋਂ ਤੱਕ ਫਾਇਰਫਾਈਟਰ ਮੌਕੇ ‘ਤੇ ਪਹੁੰਚੇ, ਦੋਵੇਂ ਡੱਬੇ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਚ ਘਿਰ ਗਏ ਸਨ।

ਟ੍ਰੇਨ ਚ ਹਫੜਾ-ਦਫੜੀ

ਅੱਗ ਲੱਗਦੇ ਹੀ ਟ੍ਰੇਨ ਚ ਹਫੜਾ-ਦਫੜੀ ਮੱਚ ਗਈ। ਘਬਰਾਏ ਹੋਏ ਯਾਤਰੀ ਆਪਣੀ ਜਾਨ ਬਚਾਉਣ ਲਈ ਸਟੇਸ਼ਨ ਕੰਪਲੈਕਸ ਵੱਲ ਭੱਜੇ। ਪੂਰਾ ਰੇਲਵੇ ਸਟੇਸ਼ਨ ਧੂੰਏਂ ਚ ਘਿਰ ਗਿਆ। ਅਨਾਕਾਪੱਲੀ, ਏਲਾਮੰਚਿਲੀ ਤੇ ਨੱਕਾਪੱਲੇ ਤੋਂ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਜਾਂਚ ਤੋਂ ਕੀ ਪਤਾ ਲੱਗਾ?

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਬੀ-1 ਏਸੀ ਕੋਚ ਦੇ ਬ੍ਰੇਕ ਜਾਮ ਹੋਣ ਕਾਰਨ ਲੱਗੀ। ਇਸ ਹਾਦਸੇ ਚ ਵਿਸ਼ਾਖਾਪਟਨਮ ਦੇ ਰਹਿਣ ਵਾਲੇ 70 ਸਾਲਾ ਚੰਦਰਸ਼ੇਖਰ ਸੁੰਦਰ, ਜੋ ਕੋਚ ਬੀ-1 ਚ ਯਾਤਰਾ ਕਰ ਰਹੇ ਸਨ, ਉਹ ਜ਼ਿੰਦਾ ਸੜ ਗਏ। ਲਗਭਗ ਦੋ ਦਰਜਨ ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਚ ਉਨ੍ਹਾਂ ਦਾ ਸਾਰਾ ਸਾਮਾਨ ਵੀ ਤਬਾਹ ਹੋ ਗਿਆ।

ਹਾਦਸੇ ਕਾਰਨ ਵਿਸ਼ਾਖਾਪਟਨਮ-ਵਿਜੇਵਾੜਾ ਰੇਲ ਮਾਰਗ ‘ਤੇ ਚੱਲਣ ਵਾਲੀਆਂ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਨੂੰ ਸਵੇਰੇ 3:30 ਵਜੇ ਤੋਂ ਬਾਅਦ ਬਦਲਵੀਆਂ ਰੇਲਗੱਡੀਆਂ ਤੇ ਬੱਸਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਗ੍ਰਹਿ ਮੰਤਰੀ ਅਨੀਤਾ ਦੀ ਪ੍ਰਤੀਕਿਰਿਆ

ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਵੰਗਾਲਪੁਦੀ ਅਨੀਤਾ ਨੇ ਏਰਨਾਕੁਲਮ ਐਕਸਪ੍ਰੈਸ ਚ ਅੱਗ ਲੱਗਣ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਫ਼ੋਨ ‘ਤੇ ਗੱਲ ਕੀਤੀ, ਪੂਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਜ਼ਖਮੀਆਂ ਨੂੰ ਸਭ ਤੋਂ ਵਧੀਆ ਸੰਭਵ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰੇਲ ਸੇਵਾਵਾਂ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।

ਰੇਲਵੇ ਅਧਿਕਾਰੀਆਂ ਦਾ ਬਿਆਨ

ਟੀਵੀ9 ਭਾਰਤਵਰਸ਼ ਨਾਲ ਗੱਲ ਕਰਦੇ ਹੋਏ, ਸਹਾਇਕ ਲੋਕੋ ਪਾਇਲਟ ਸ਼੍ਰੀਨਿਵਾਸ ਨੇ ਕਿਹਾ ਕਿ ਏਲਾਮਾਂਚਿਲੀ ਦੇ ਨੇੜੇ ਟ੍ਰੇਨ ਦੇ ਬ੍ਰੇਕ ਜਾਮ ਹੋ ਗਏ ਸਨ। ਨਿਰੀਖਣ ਕਰਨ ‘ਤੇ, ਕੋਚ ਚ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ, ਜਿਸ ਤੋਂ ਬਾਅਦ ਟ੍ਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ। ਇਸ ਦੌਰਾਨ, ਡੀਆਰਐਮ ਮੋਹਿਤ ਨੇ ਦੱਸਿਆ ਕਿ ਦੋਵੇਂ ਪ੍ਰਭਾਵਿਤ ਕੋਚਾਂ ਦੇ ਯਾਤਰੀਆਂ ਨੂੰ ਬੱਸਾਂ ਰਾਹੀਂ ਅਨਾਕਾਪੱਲੀ ਲਿਜਾਇਆ ਜਾ ਰਿਹਾ ਹੈ। ਵਾਧੂ ਕੋਚ ਜੋੜ ਕੇ ਟ੍ਰੇਨ ਨੂੰ ਅੱਗੇ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵਰਤਮਾਨ ਚ ਰੇਲਵੇ ਤੇ ਪ੍ਰਸ਼ਾਸਨਿਕ ਟੀਮਾਂ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਹੀਆਂ ਹਨ।