ਬੈਟਿੰਗ ਐਪ ਮਾਮਲਾ: ED ਦੇ ਦਫ਼ਤਰ ਵਿੱਚ ਸੁਰੇਸ਼ ਰੈਨਾ, PMLA ਤਹਿਤ ਹੋ ਰਹੀ ਪੁੱਛਗਿੱਛ

Updated On: 

13 Aug 2025 13:23 PM IST

Suresh Raina in ED Office : ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਏਜੰਸੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ 1xBet ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਨ ਲਈ ਦਿੱਲੀ ਸਥਿਤ ਈਡੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਚੱਲ ਰਹੀ ਹੈ।

ਬੈਟਿੰਗ ਐਪ ਮਾਮਲਾ: ED ਦੇ ਦਫ਼ਤਰ ਵਿੱਚ ਸੁਰੇਸ਼ ਰੈਨਾ, PMLA ਤਹਿਤ ਹੋ ਰਹੀ ਪੁੱਛਗਿੱਛ

ED ਦੇ ਦਫ਼ਤਰ 'ਚ ਸੁਰੇਸ਼ ਰੈਨਾ

Follow Us On

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਬੁੱਧਵਾਰ ਨੂੰ ਇੱਕ ਮਸ਼ਹੂਰ ਔਨਲਾਈਨ ਸੱਟੇਬਾਜ਼ੀ ਐਪ 1xBet ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਸੂਤਰਾਂ ਅਨੁਸਾਰ, ਏਜੰਸੀ ਨੇ ਰੈਨਾ ਨੂੰ ਸੰਮਨ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਸੁਰੇਸ਼ ਰੈਨਾ ਆਪਣਾ ਬਿਆਨ ਦਰਜ ਕਰਨ ਲਈ ਦਿੱਲੀ ਸਥਿਤ ਈਡੀ ਹੈੱਡਕੁਆਰਟਰ ਪਹੁੰਚੇ।

ਏਜੰਸੀ ਅਨੁਸਾਰ, ਸੁਰੇਸ਼ ਰੈਨਾ ਦਾ ਨਾਮ ਉਨ੍ਹਾਂ ਦੇ ਕੁਝ ਵਿਗਿਆਪਨਾਂ ਅਤੇ ਐਂਡੋਰਸਮੈਂਟਸ ਕਾਰਨ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਈਡੀ ਟੀਮ ਨੇ ਰੈਨਾ ਤੋਂ 1xBet ਐਪ ਨਾਲ ਉਨ੍ਹਾਂ ਦੇ ਸਬੰਧਾਂ, ਐਂਡੋਰਸਮੈਂਟਸ ਡੀਲਸ ਅਤੇ ਕਿਸੇ ਵੀ ਵਿੱਤੀ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਮੰਗੀ। ਇਹ ਪੁੱਛਗਿੱਛ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਅਧੀਨ ਹੋਈ।

ਈਡੀ ਦਫਤਰ ਜਾਂਦੇ ਸੁਰੇਸ਼ ਰੈਨਾ:

ਰਿਸੀਵਰ ਦਾ ਨਾਮ ਅਤੇ ਵੇਰਵੇ ਰੋਜ਼ਾਨਾ ਬਦਲ ਜਾਂਦੇ ਸਨ

ਜਾਂਚ ਵਿੱਚ ਖੁਲਾਸਾ ਹੋਇਆ ਕਿ ਜਦੋਂ ਐਪ ਯੂਜਰ ਦੁਆਰਾ ਭੁਗਤਾਨ ਕੀਤਾ ਜਾਂਦਾ ਸੀ, ਤਾਂ ਰਿਸੀਵਰ ਦਾ ਨਾਮ ਅਤੇ ਡਿਟੇਲ ਰੋਜ਼ਾਨਾ ਬਦਲ ਜਾਂਦੇ ਸਨ, ਪਰ ਬਾਅਦ ਵਿੱਚ ਪੈਸੇ ਰੂਟ ਕਰਕੇ ਇਸੇ 1xBet ਦੇ ਖਾਤੇ ਵਿੱਚ ਪਹੁੰਚ ਜਾਂਦੇ ਸਨ, ਜਿਸ ਤੋਂ ਬਾਅਦ ਈਡੀ ਨੂੰ ਸ਼ੱਕ ਹੋਇਆ। ਇਸ ਤੋਂ ਇਲਾਵਾ, ਪੈਸਾ ਇਸ ਬੈਟਿੰਗ ਐਪ ਰਾਹੀਂ ਵਿਦੇਸ਼ ਵਿੱਚ ਰੂਟ ਹੋ ਰਿਹਾ ਸੀ।

ਸੁਰੇਸ਼ ਰੈਨਾ ਤੋਂ ਇਲਾਵਾ, ਇਸ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਐਪਸ ਦੇ ਪ੍ਰਚਾਰ ਨਾਲ ਸਬੰਧਤ ਮਾਮਲਿਆਂ ਵਿੱਚ ਕਈ ਹੋਰ ਮਸ਼ਹੂਰ ਹਸਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਈਡੀ ਦੀ ਜਾਂਚ ਦਾ ਦਾਇਰਾ ਕਈ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਤੱਕ ਫੈਲਿਆ ਹੋਇਆ ਹੈ। ਜਾਂਚ ਏਜੰਸੀ ਇਨ੍ਹਾਂ ਪਲੇਟਫਾਰਮਾਂ ਦੇ ਪ੍ਰਮੋਟਰਾਂ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਸੁਰੇਸ਼ ਰੈਨਾ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। ਹਾਲਾਂਕਿ, ਈਡੀ ਦੁਆਰਾ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਰੈਨਾ ਵਿਰੁੱਧ ਕੋਈ ਸਿੱਧਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਉਨ੍ਹਾਂ ਤੋਂ ਇਸ ਸਮੇਂ ਸਿਰਫ ਜਾਣਕਾਰੀ ਲਈ ਪੁੱਛਗਿੱਛ ਕੀਤੀ ਗਈ ਹੈ।