ਹਿਰਾਸਤ ‘ਚ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ, ਲੇਹ ਤੋਂ ਪੈਦਲ ਪਹੁੰਚੇ ਹਨ ਦਿੱਲੀ

Updated On: 

01 Oct 2024 13:18 PM

Sonam Wangchuk: ਲੇਹ ਤੋਂ ਦਿੱਲੀ ਪਹੁੰਚੇ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਕਰੀਬ 150 ਸਾਥੀਆਂ ਨੂੰ ਦਿੱਲੀ ਪੁਲਿਸ ਨੇ ਸੋਮਵਾਰ ਰਾਤ ਸਿੰਘੂ ਬਾਰਡਰ 'ਤੇ ਹਿਰਾਸਤ 'ਚ ਲੈ ਲਿਆ। ਹੁਣ ਖਬਰ ਆ ਰਹੀ ਹੈ ਕਿ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਦੋਸਤ ਥਾਣੇ ਦੇ ਅੰਦਰ ਹੀ ਅਨਸਨ 'ਤੇ ਬੈਠ ਗਏ ਹਨ। ਸੋਨਮ ਵਾਂਗਚੁਕ ਦੀ ਨਜ਼ਰਬੰਦੀ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।

ਹਿਰਾਸਤ ਚ ਹੜਤਾਲ ਤੇ ਬੈਠੇ ਸੋਨਮ ਵਾਂਗਚੁਕ, ਲੇਹ ਤੋਂ ਪੈਦਲ ਪਹੁੰਚੇ ਹਨ ਦਿੱਲੀ

ਹਿਰਾਸਤ 'ਚ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ

Follow Us On

ਲੱਦਾਖ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਤੋਂ ਦਿੱਲੀ ਤੱਕ ਮਾਰਚ ਕਰ ਰਹੇ ਸਿੱਖਿਆ ਸ਼ਾਸਤਰੀ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਾਰਕੁਨ ਵਾਂਗਚੁਕ ਅਤੇ ਉਨ੍ਹਾਂ ਦੇ ਕਰੀਬ 150 ਸਾਥੀ, ਜੋ ਕਿ ਲੇਹ ਤੋਂ ਦਿੱਲੀ ਪੁੱਜੇ ਸਨ, ਨੂੰ ਦਿੱਲੀ ਪੁਲਿਸ ਨੇ ਸੋਮਵਾਰ ਰਾਤ ਸਿੰਘੂ ਬਾਰਡਰ’ਤੇ ਹਿਰਾਸਤ ‘ਚ ਲੈ ਲਿਆ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਕਰੀਬ 30 ਸਾਥੀਆਂ ਨੂੰ ਬਵਾਨਾ ਥਾਣੇ ‘ਚ ਹਿਰਾਸਤ ‘ਚ ਰੱਖਿਆ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਸਾਥੀ ਥਾਣੇ ਦੇ ਅੰਦਰ ਹੀ ਮਰਨ ਵਰਤ ‘ਤੇ ਚਲੇ ਗਏ ਹਨ। ਥਾਣੇ ਦੇ ਬਾਹਰ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਸਤਿੰਦਰ ਦਾ ਕਹਿਣਾ ਹੈ ਕਿ ਉਹ ਬਵਾਨਾ ਥਾਣੇ ਦੇ ਅੰਦਰ ਸੋਨਮ ਵਾਂਗਚੁਕ ਨੂੰ ਮਿਲ ਕੇ ਆਏ ਹਨ। ਉਹ ਸਿਹਤਮੰਦ ਹਨ ਅਤੇ ਹਾਲੇ ਅਨਸ਼ਨ ‘ਤੇ ਹੀ ਹਨ।

ਇਸ ਮਾਮਲੇ ‘ਤੇ ਸਿਆਸਤ ਵੀ ਹੋ ਰਹੀ ਹੈ। ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੇ ਸੋਨਮ ਵਾਂਗਚੁਕ ਦੀ ਨਜ਼ਰਬੰਦੀ ਨੂੰ ਲੈ ਕੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਆਪਣੇ ਐਕਸ ਪੋਸਟ ‘ਤੇ ਲਿਖਿਆ ਹੈ ਕਿ ਵਾਤਾਵਰਣ ਅਤੇ ਸੰਵਿਧਾਨਕ ਅਧਿਕਾਰਾਂ ਲਈ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੈਂਕੜੇ ਲੱਦਾਖੀਆਂ ਦੀ ਨਜ਼ਰਬੰਦੀ ਨੂੰ ਦਿੱਲੀ ਬਾਰਡਰ ‘ਤੇ ਕਿਉਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ? ? ਮੋਦੀ ਜੀ, ਕਿਸਾਨਾਂ ਵਾਂਗ ਇਹ ਚੱਕਰਵਿਊ ਵੀ ਟੁੱਟੇਗਾ।

ਅੱਜ ਮਿਲਣ ਜਾਣਗੇ ਮੁੱਖ ਮੰਤਰੀ ਆਤਿਸ਼ੀ

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਸੋਨਮ ਵਾਂਗਚੁਕ ਅਤੇ ਸਾਡੇ 150 ਲੱਦਾਖੀ ਭੈਣ-ਭਰਾ ਸ਼ਾਂਤੀਪੂਰਵਕ ਦਿੱਲੀ ਆ ਰਹੇ ਹਨ। ਉਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ ਹੈ। ਉਹ ਬੀਤੀ ਰਾਤ ਤੋਂ ਬਵਾਨਾ ਥਾਣੇ ਵਿੱਚ ਕੈਦ ਹਨ। ਕੀ ਲੱਦਾਖ ਲਈ ਜਮਹੂਰੀ ਹੱਕ ਮੰਗਣਾ ਗਲਤ ਹੈ? ਕੀ ਸੱਤਿਆਗ੍ਰਹਿਆਂ ਦਾ 2 ਅਕਤੂਬਰ ਨੂੰ ਗਾਂਧੀ ਸਮਾਧੀ ‘ਤੇ ਜਾਣਾ ਗਲਤ ਹੈ? ਸੋਨਮ ਵਾਂਗਚੁਕ ਜੀ ਨੂੰ ਰੋਕਣਾ ਤਾਨਾਸ਼ਾਹੀ ਹੈ। ਅੱਜ ਦੁਪਹਿਰ 1 ਵਜੇ ਮੈਂ ਉਨ੍ਹਾਂ ਨੂੰ ਮਿਲਣ ਬਵਾਨਾ ਥਾਣੇ ਜਾਵਾਂਗੀ।

ਕੀ ਚਾਹੁੰਦੇ ਹਨ ਕਾਰਕੁੰਨ ?

ਵਾਂਗਚੁਕ ਅਤੇ ਹੋਰ ਕਾਰਕੁਨਾਂ ਨੇ ਲੇਹ ਤੋਂ ਨਵੀਂ ਦਿੱਲੀ ਤੱਕ ਪੈਦਲ ਮਾਰਚ ਕੱਢਿਆ ਸੀ ਤਾਂ ਜੋ ਕੇਂਦਰ ਸਰਕਾਰ ਨੂੰ ਲੱਦਾਖ ਦੀ ਲੀਡਰਸ਼ਿਪ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਸਕੇ। ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨਾ ਅਤੇ ਲੱਦਾਖ ਵਿੱਚ ਇੱਕ ਹੋਰ ਸੰਸਦੀ ਸੀਟ ਵਧਾਉਣਾ, ਸਰਕਾਰੀ ਨੌਕਰੀਆਂ ਵਿੱਚ ਢੁਕਵੀਂ ਪ੍ਰਤੀਨਿਧਤਾ ਅਤੇ ਸ਼ਾਸਨ ਵਿੱਚ ਜ਼ਮੀਨੀ ਅਧਿਕਾਰਾਂ ਦੀ ਮੰਗ ਆਦਿ। ਤਾਂ ਜੋ ਸਥਾਨਕ ਲੋਕਾਂ ਨੂੰ ਆਪਣੀ ਜ਼ਮੀਨ ਅਤੇ ਸੱਭਿਆਚਾਰਕ ਪਛਾਣ ਦੀ ਰੱਖਿਆ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਮਿਲ ਸਕੇ। ਲੱਦਾਖ ਦੇ ਲੋਕ 2019 ਤੋਂ ਹੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਾਂਗਚੁਕ ਅਤੇ ਲਗਭਗ 75 ਵਲੰਟੀਅਰਾਂ ਨੇ 1 ਸਤੰਬਰ ਨੂੰ ਲੇਹ ਤੋਂ ਪੈਦਲ ਮਾਰਚ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਹ ਮਾਰਚ ਵਿੱਚ 21 ਦਿਨਾਂ ਦੀ ਭੁੱਖ ਹੜਤਾਲ ਵੀ ਕਰ ਚੁੱਕੇ ਹਨ।

Exit mobile version