ਡੇਰਾ ਜਗਮਾਲਵਾਲੀ ਦੇ ਮੁਖੀ ਦਾ ਹੋਇਆ ਦੇਹਾਂਤ, ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

Updated On: 

01 Aug 2024 14:06 PM IST

Dera Jagmalwali Chief: ਸੰਤ ਬਹਾਦਰ ਚੰਦ ਮੂਲ ਰੂਪ ਵਿਚ ਚੌਟਾਲਾ ਪਿੰਡ ਦੇ ਵਸਨੀਕ ਸਨ। ਉਨ੍ਹਾਂ ਦਾ ਜਨਮ 10 ਦਸੰਬਰ 1944 ਨੂੰ ਚੌਟਾਲਾ 'ਚ ਹੋਇਆ ਸੀ। ਉਸ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਕੀਤੀ। ਇਸ ਤੋਂ ਬਾਅਦ ਉਸ ਨੇ ਦਯਾਨੰਦ ਕਾਲਜ, ਹਿਸਾਰ ਤੋਂ ਅਗਲੀ ਪੜ੍ਹਾਈ ਕੀਤੀ।

ਡੇਰਾ ਜਗਮਾਲਵਾਲੀ ਦੇ ਮੁਖੀ ਦਾ ਹੋਇਆ ਦੇਹਾਂਤ, ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

ਡੇਰਾ ਜਗਮਾਲਵਾਲੀ ਮੁਖੀ ਬਹਾਦੁਰ ਚੰਦ

Follow Us On

Dera Jagmalwali Chief: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੇਰਾ ਜਗਮਾਲਵਾਲੀ ਦੇ ਮੁਖੀ ਮਹਾਰਾਜ ਬਹਾਦੁਰ ਚੰਦ ਵਕੀਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਇੱਕ ਸਾਲ ਤੋਂ ਬਿਮਾਰ ਸਨ। ਉਨ੍ਹਾਂ ਦਾ ਦਿੱਲੀ ਦੇ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜਗਮਾਲਵਾਲੀ ਡੇਰੇ ਵਿਖੇ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਸਵੇਰੇ ਕੀਤਾ ਜਾਵੇਗਾ। ਡੇਰਾ ਮੁਖੀ ਦੇ ਦਿਹਾਂਤ ਤੋਂ ਬਾਅਦ ਡੇਰੇ ਦਾ 3 ਤੋਂ 4 ਅਗਸਤ ਤੱਕ ਹੋਣ ਵਾਲਾ ਸਾਲਾਨਾ ਜੋੜ ਮੇਲਾ ਰੱਦ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਡੇਰੇ ਵਿੱਚ ਕੋਈ ਸਾਲਾਨਾ ਜੋੜ ਮੇਲਾ ਨਹੀਂ ਹੋਵੇਗਾ।

ਇਸ ਤੋਂ ਪਹਿਲਾਂ 31 ਜੁਲਾਈ ਨੂੰ ਡੇਰਾ ਪ੍ਰਬੰਧਕਾਂ ਨੇ ਕਿਹਾ ਸੀ ਕਿ ਮਹਾਰਾਜ ਜੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਸਥਿਰ ਹੈ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਹਸਪਤਾਲ ਆਉਣ ਦੀ ਬਜਾਏ ਮਹਾਰਾਜ ਜੀ ਦੇ ਜਲਦੀ ਠੀਕ ਹੋਣ ਲਈ ਸਿਮਰਨ ਕਰਨ ਅਤੇ ਅਫਵਾਹਾਂ ‘ਤੇ ਧਿਆਨ ਨਾ ਦੇਣ।

ਸੰਤ ਬਹਾਦਰ ਚੰਦ ਮੂਲ ਰੂਪ ਵਿਚ ਚੌਟਾਲਾ ਪਿੰਡ ਦੇ ਵਸਨੀਕ ਸਨ। ਉਨ੍ਹਾਂ ਦਾ ਜਨਮ 10 ਦਸੰਬਰ 1944 ਨੂੰ ਚੌਟਾਲਾ ‘ਚ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਯਾਨੰਦ ਕਾਲਜ, ਹਿਸਾਰ ਤੋਂ ਅਗਲੀ ਪੜ੍ਹਾਈ ਕੀਤੀ।

ਲਾਅ ਦੀ ਕੀਤੀ ਸੀ ਪੜ੍ਹਾਈ

ਇੱਥੇ ਉਹ ਆਰੀਆ ਸਮਾਜ ਪ੍ਰਚਾਰਨੀ ਸਭਾ ਦੇ ਪ੍ਰਧਾਨ ਬਣੇ। ਇਸ ਤੋਂ ਬਾਅਦ ਉਸ ਨੇ ਲਾਅ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ। 1968 ਵਿਚ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਡੇਰਾ ਜਗਮਾਲਵਾਲੀ ਵਿਚ ਸ਼ਾਮਲ ਹੋ ਗਏ। 9 ਅਗਸਤ 1998 ਨੂੰ ਸੰਤ ਬਹਾਦਰ ਚੰਦ ਨੂੰ ਡੇਰੇ ਦੀ ਗੱਦੀ ਸੌਂਪੀ ਗਈ ਅਤੇ ਉਦੋਂ ਤੋਂ ਉਹ ਮਸਤਾਨਾ ਸ਼ਾਹ ਬਲੋਚਿਸਤਾਨੀ ਡੇਰਾ ਜਗਮਾਲਵਾਲੀ ਦੇ ਮੁਖੀ ਹਨ। ਜਗਮਾਲਵਾਲੀ 300 ਸਾਲ ਪਹਿਲਾਂ ਵਸਿਆ ਸੀ, ਜੋ ਮੰਡੀ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਹੈ।

1964-65 ‘ਚ ਬਣਿਆ ਸੀ ਡੇਰਾ

ਡੇਰੇ ਦੀ ਸ਼ੁਰੂਆਤ 1964-65 ਵਿੱਚ ਹੋਈ ਜਦੋਂ ਬਾਬਾ ਸੱਜਣ ਸਿੰਘ ਰੂਹਲ ਨੇ ਆਪਣੀ ਕਈ ਏਕੜ ਜ਼ਮੀਨ ਸੰਤ ਗੁਰਬਖਸ਼ ਸਿੰਘ ਮੈਨੇਜਰ ਸਾਹਿਬ ਨੂੰ ਦਾਨ ਕੀਤੀ ਅਤੇ ਡੇਰੇ ਦੀ ਉਸਾਰੀ ਲਈ ਬੇਨਤੀ ਕੀਤੀ। ਜਿਸ ‘ਤੇ ਸੰਤ ਗੁਰਬਖਸ਼ ਸਿੰਘ ਮੈਨੇਜਰ ਸਾਹਿਬ ਨੇ ਇੱਥੇ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਦੀ ਸਥਾਪਨਾ ਕੀਤੀ।

ਪਹਿਲਾਂ ਇਕ ਛੋਟਾ ਜਿਹਾ ਆਸ਼ਰਮ ਹੁਣ ਕਰੀਬ 100-100 ਫੁੱਟ ਦਾ ਸੱਚਖੰਡ ਬਣ ਚੁੱਕਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੋਈ ਥੰਮ੍ਹ ਨਹੀਂ ਹਨ। ਇਸ ਸਮੇਂ ਡੇਰੇ ਦੀ ਗੱਦੀ ਸੰਤ ਬਹਾਦਰ ਚੰਦ ਵਕੀਲ ਸਾਹਿਬ ਕੋਲ ਹੈ।