ਸ਼ੁਭਾਂਸ਼ੂ ਸ਼ੁਕਲਾ ਨੇ ਰਚਿਆ ਇਤਿਹਾਸ, ਪੁਲਾੜ ਲਈ ਰਵਾਨਾ ਹੋਇਆ ਮਿਸ਼ਨ Axiom-4

Updated On: 

25 Jun 2025 12:32 PM IST

Shubhanshu Shukla Mission Axiom 4 Launch: ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਕਈ ਕਾਰਨਾਂ ਕਰਕੇ ਕਈ ਵਾਰ ਦੇਰੀ ਨਾਲ ਹੋ ਚੁੱਕੀ ਹੈ। ਪਹਿਲਾਂ ਖਰਾਬ ਮੌਸਮ ਕਾਰਨ ਅਤੇ ਫਿਰ ਸਪੇਸਐਕਸ ਦੇ ਫਾਲਕਨ-9 ਰਾਕੇਟ 'ਤੇ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਰੂਸੀ ਮਾਡਿਊਲ 'ਤੇ ਲੀਕ ਦਾ ਪਤਾ ਲੱਗਣ ਕਾਰਨ ਯਾਤਰਾ ਨੂੰ ਮੁਲਤਵੀ ਕਰਨਾ ਪਿਆ।

ਸ਼ੁਭਾਂਸ਼ੂ ਸ਼ੁਕਲਾ ਨੇ ਰਚਿਆ ਇਤਿਹਾਸ, ਪੁਲਾੜ ਲਈ ਰਵਾਨਾ ਹੋਇਆ ਮਿਸ਼ਨ Axiom-4

ਪੁਲਾੜ ਲਈ ਰਵਾਨਾ ਹੋਇਆ ਮਿਸ਼ਨ Axiom-4

Follow Us On

ਆਖਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ 3 ਹੋਰ ਯਾਤਰੀਆਂ ਨੂੰ ਲੈ ਕੇ, ਐਕਸੀਓਮ-4 (Axiom-4 Mission) ਮਿਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋ ਗਿਆ। ਮਿਸ਼ਨ ਨੂੰ ਨਿਰਧਾਰਤ ਸਮੇਂ ਅਨੁਸਾਰ ਦੁਪਹਿਰ 12.01 ਵਜੇ ਲਾਂਚ ਕੀਤਾ ਗਿਆ। ਇਸ ਤੋਂ ਪਹਿਲਾਂ, ਸਪੇਸਐਕਸ ਨੇ ਐਲਾਨ ਕੀਤਾ ਸੀ ਕਿ ਅੱਜ ਬੁੱਧਵਾਰ ਨੂੰ ਸੰਭਾਵਿਤ ਉਡਾਣ ਲਈ ਮੌਸਮ 90 ਪ੍ਰਤੀਸ਼ਤ ਅਨੁਕੂਲ ਹੈ।

ਆਪਣੀ ਲਾਂਚਿੰਗ ਦੌਰਾਨ, ਐਕਸੀਓਮ-4 ਮਿਸ਼ਨ ਲਗਭਗ 30 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੁਲਾੜ ਵਿੱਚ ਉਡਾਣ ਭਰੀ।

ਇਸ ਤੋਂ ਪਹਿਲਾਂ, ਸਪੇਸਐਕਸ, ਜੋ ਇਸ ਪੁਲਾੜ ਮਿਸ਼ਨ ਲਈ ਆਵਾਜਾਈ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ, ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਬੁੱਧਵਾਰ ਨੂੰ ਸਪੇਸ ਸਟੇਸ਼ਨ ‘ਤੇ ਐਕਸੀਓਮ_ਸਪੇਸ ਦੇ Ax-4 mission ਦੀ ਸ਼ੁਰੂਆਤ ਲਈ ਸਾਰੇ ਸਿਸਟਮ ਵਧੀਆ ਦਿਖਾਈ ਦੇ ਰਹੇ ਹਨ ਅਤੇ ਮੌਸਮ ਵੀ ਉਡਾਣ ਲਈ 90% ਅਨੁਕੂਲ ਦਿਖਾਈ ਦੇ ਰਿਹਾ ਹੈ।”

ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਹੋਈ ਲਾਂਚਿੰਗ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ, “ਨਾਸਾ, ਐਕਸੀਓਮ ਸਪੇਸ (Axiom Space) ਅਤੇ ਸਪੇਸਐਕਸ (SpaceX) ਹੁਣ ਅੱਜ, ਬੁੱਧਵਾਰ, 25 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12.01 ਵਜੇ ਐਕਸੀਓਮ ਮਿਸ਼ਨ 4, ਜੋ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਚੌਥਾ ਨਿੱਜੀ ਪੁਲਾੜ ਯਾਤਰੀ ਮਿਸ਼ਨ ਹੈ, ਦੇ ਲਾਂਚ ਲਈ ਦਾ ਟਾਰਗੇਟ ਸੈੱਟ ਕਰ ਰਹੇ ਹਨ।” ਇਹ ਮਿਸ਼ਨ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਵਿਖੇ ਲਾਂਚ ਕੰਪਲੈਕਸ 39A ਤੋਂ ਉਡਾਣ ਭਰ ਰਿਹਾ ਹੈ। ਕੰਪਨੀ ਦੇ ਫਾਲਕਨ 9 ਰਾਕੇਟ ‘ਤੇ ਲਾਂਚ ਕਰਨ ਤੋਂ ਬਾਅਦ, ਚਾਲਕ ਦਲ ਇੱਕ ਨਵੇਂ ਸਪੇਸਐਕਸ ਡਰੈਗਨ ਪੁਲਾੜ ਯਾਨ ‘ਤੇ ਚੱਕਰ ਲਗਾਉਣ ਵਾਲੀ ਪ੍ਰਯੋਗਸ਼ਾਲਾ ਦੀ ਯਾਤਰਾ ਕਰੇਗਾ।

ਵੱਖ-ਵੱਖ ਕਾਰਨਾਂ ਕਰਕੇ ਲਾਂਚਿਗ ਵਿੱਚ ਹੋਈ ਦੇਰੀ

ਇਸਤੋਂ ਪਹਿਲਾਂ, ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਦੇਰੀ ਹੋ ਚੁੱਕੀ ਹੈ, ਪਹਿਲਾਂ ਖਰਾਬ ਮੌਸਮ ਕਾਰਨ ਅਤੇ ਫਿਰ ਸਪੇਸਐਕਸ ਦੇ ਫਾਲਕਨ-9 ਰਾਕੇਟ ‘ਤੇ ਲੀਕ ਦਾ ਪਤਾ ਲੱਗਣ ਕਾਰਨ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਰੂਸੀ ਮਾਡਿਊਲ ‘ਤੇ, ਯਾਤਰਾ ਨੂੰ ਮੁਲਤਵੀ ਕਰਨਾ ਪਿਆ। ਪਹਿਲਾਂ ਇਸਨੂੰ 29 ਮਈ ਨੂੰ ਲਾਂਚ ਕੀਤਾ ਜਾਣਾ ਸੀ। ਫਿਰ ਇਸਨੂੰ 8 ਜੂਨ, 10 ਜੂਨ ਅਤੇ 11 ਜੂਨ ਤੱਕ ਮੁਲਤਵੀ ਕਰਨਾ ਪਿਆ।

ਸ਼ੁਭਾਂਸ਼ੂ ਸ਼ੁਕਲਾ ਨੂੰ ਜਾਣੋ

ਸ਼ੁਭਾਂਸ਼ੂ ਸ਼ੁਕਲਾ ਹਵਾਈ ਸੈਨਾ ਦੇ ਅਧਿਕਾਰੀ ਤੋਂ ਪੁਲਾੜ ਯਾਤਰੀ ਬਣੇ ਹਨ। ਉਹ 2026 ਵਿੱਚ ਭਾਰਤੀ ਹਵਾਈ ਸੈਨਾ ਦੇ ਫਾਈਟਰ ਸਟ੍ਰੀਮ ਵਿੱਚ ਸ਼ਾਮਲ ਹੋਏ। ਜਿੱਥੇ ਉਹ ਹਵਾਈ ਸੈਨਾ ਵਿੱਚ ਇੱਕ ਫਾਈਟਰ ਕਾਂਬੈਟ ਲੀਡਰ ਅਤੇ ਟੈਸਟ ਪਾਇਲਟ ਬਣੇ। ਸ਼ੁਭਾਂਸ਼ੂ ਨੂੰ Su-30 MKI, MiG-21, MiG-29, Jaguar, Dornier ਅਤੇ Hawk ਵਰਗੇ ਜਹਾਜ਼ਾਂ ਨੂੰ 2 ਹਜ਼ਾਰ ਘੰਟਿਆਂ ਤੋਂ ਵੱਧ ਉਡਾਉਣ ਦਾ ਤਜਰਬਾ ਹੈ।

ਸ਼ੁਭਾਂਸ਼ੂ ਨੇ ਸਾਲ 2019 ਵਿੱਚ ਇਸਰੋ ਗਗਨਯਾਨ ਲਈ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸਰੋ ਦੇ ਗਗਨਯਾਨ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਲਈ ਚਾਰ ਅਧਿਕਾਰੀਆਂ ਦੇ ਨਾਲ ਚੁਣਿਆ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ ਪੁਲਾੜ ਵਿੱਚ ਜਾਣ ਲਈ ਰੂਸ ਅਤੇ ਬੰਗਲੌਰ ਵਿੱਚ ਟ੍ਰੇਨਿੰਗ ਲਈ।

ਲਖਨਊ ਵਿੱਚ ਜਨਮੇ ਸ਼ੁਭਾਂਸ਼ੂ ਸ਼ੁਕਲਾ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਲਖਨਊ ਦੇ ਸਿਟੀ ਮੋਂਟੇਸਰੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ। ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ ਤੋਂ ਏਰੋਸਪੇਸ ਇੰਜੀਨੀਅਰਿੰਗ ਵਿੱਚ ਐਮਟੈਕ ਕੀਤਾ ਹੈ।