ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਵਾਲੇ ਘਰ ‘ਤੇ ਗੋਲੀਬਾਰੀ, 3 ਬਾਈਕ ਸਵਾਰ ਬਦਮਾਸ਼ਾਂ ਨੇ 25 ਤੋਂ 30 ਰਾਊਂਡ ਕੀਤੇ ਫਾਇਰ

Updated On: 

17 Aug 2025 09:58 AM IST

Elvish Yadav: ਹਰਿਆਣਾ ਯੂਟਿਊਬਰ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਘਰ 'ਤੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕੀਤੀ। ਹਾਲਾਂਕਿ, ਘਟਨਾ ਸਮੇਂ ਐਲਵਿਸ਼ ਘਰ 'ਚ ਮੌਜੂਦ ਨਹੀਂ ਸੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਵਾਲੇ ਘਰ ਤੇ ਗੋਲੀਬਾਰੀ, 3 ਬਾਈਕ ਸਵਾਰ ਬਦਮਾਸ਼ਾਂ ਨੇ 25 ਤੋਂ 30 ਰਾਊਂਡ ਕੀਤੇ ਫਾਇਰ

ਐਲਵਿਸ਼ ਯਾਦਵ

Follow Us On

ਹਰਿਆਣਾ ਦੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਐਲਵਿਸ਼ ਦੇ ਗੁਰੂਗ੍ਰਾਮ ਘਰ ‘ਤੇ 25 ਤੋਂ 30 ਰਾਊਂਡ ਫਾਇਰ ਕੀਤੇ ਗਏ ਹਨ। ਘਟਨਾ ਤੋਂ ਬਾਅਦ, ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਲਵਿਸ਼ ਆਪਣੇ ਪਰਿਵਾਰ ਨਾਲ ਸੈਕਟਰ 57, ਗੁਰੂਗ੍ਰਾਮ ‘ਚ ਰਹਿੰਦਾ ਹਨ। ਹਾਲਾਂਕਿ, ਜਦੋਂ ਇਹ ਗੋਲੀਬਾਰੀ ਦੀ ਘਟਨਾ ਵਾਪਰੀ, ਉਸ ਸਮੇਂ ਐਲਵਿਸ਼ ਘਰ ‘ਚ ਮੌਜੂਦ ਨਹੀਂ ਸਨ। ਇਹ ਪੂਰੀ ਘਟਨਾ ਸਵੇਰੇ-ਸਵੇਰੇ ਵਾਪਰੀ ਦੱਸੀ ਜਾ ਰਹੀ ਹੈ।

ਗੋਲੀਬਾਰੀ ਸਮੇਂ, ਘਰ ‘ਚ ਸਿਰਫ਼ ਐਲਵਿਸ਼ ਦੀ ਮਾਂ ਤੇ ਦੇਖਭਾਲ ਕਰਨ ਵਾਲਾ ਹੀ ਮੌਜੂਦ ਸਨ। ਐਲਵਿਸ਼ ਇਸ ਸਮੇਂ ਵਿਦੇਸ਼ ‘ਚ ਹਨ। ਹੁਣ ਤੱਕ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ, ਇਸ ਘਟਨਾ ਨੇ ਐਲਵਿਸ਼ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ। ਫਿਲਹਾਲ, ਇਸ ਪੂਰੇ ਮਾਮਲੇ ‘ਤੇ ਨਾ ਤਾਂ ਪੁਲਿਸ ਵੱਲੋਂ ਕੋਈ ਬਿਆਨ ਆਇਆ ਹੈ ਤੇ ਨਾ ਹੀ ਐਲਵਿਸ਼ ਜਾਂ ਉਸ ਦੇ ਪਰਿਵਾਰ ਨੇ ਕੁਝ ਕਿਹਾ ਹੈ।

ਗੁਰੂਗ੍ਰਾਮ ਪੁਲਿਸ ਦੇ ਪੀਆਰਓ ਸੰਦੀਪ ਕੁਮਾਰ ਨੇ ਇਸ ਪੂਰੇ ਮਾਮਲੇ ‘ਤੇ ਦੱਸਿਆ ਕਿ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਹੈ। ਇਹ ਘਟਨਾ ਸਵੇਰੇ ਲਗਭਗ 5:30 ਵਜੇ ਵਾਪਰੀ। ਇੱਕ ਦਰਜਨ ਤੋਂ ਵੱਧ ਰਾਉਂਡ ਫਾਇਰਿੰਗ ਕੀਤੀ ਗਈ।

25 ਤੋਂ 30 ਰਾਉਂਡ ਫਾਇਰਿੰਗ

ਐਲਵਿਸ਼ ਦੇ ਪਿਤਾ ਦਾ ਦਾਅਵਾ ਹੈ ਕਿ ਲਗਭਗ 25 ਤੋਂ 30 ਰਾਉਂਡ ਫਾਇਰਿੰਗ ਕੀਤੀ ਗਈ। ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ 10-12 ਰਾਉਂਡ ਫਾਇਰਿੰਗ ਕੀਤੀ ਗਈ। ਗੁਰੂਗ੍ਰਾਮ ਪੁਲਿਸ ਦੇ ਅਨੁਸਾਰ, ਇਹ ਗੋਲੀਬਾਰੀ ਦੀ ਘਟਨਾ ਸਵੇਰੇ ਲਗਭਗ 5.30 ਵਜੇ ਵਾਪਰੀ। ਤਿੰਨ ਬਦਮਾਸ਼ ਇੱਕ ਬਾਈਕ ‘ਤੇ ਆਏ ਸਨ, ਜਿਨ੍ਹਾਂ ‘ਚੋਂ ਦੋ ਨੇ ਫਾਇਰਿੰਗ ਕੀਤੀ। ਗੋਲੀਬਾਰੀ ਘਰ ਦੇ ਗਰਾਊਂਡ ਤੇ ਪਹਿਲੀ ਮੰਜ਼ਿਲ ‘ਤੇ ਹੋਈ। ਐਲਵਿਸ਼ ਘਰ ਦੀ ਦੂਜੀ ਅਤੇ ਤੀਜੀ ਮੰਜ਼ਿਲ ‘ਤੇ ਰਹਿੰਦਾ ਹਨ। ਗੋਲੀਬਾਰੀ ਦੇ ਸਮੇਂ, ਦੇਖਭਾਲ ਕਰਨ ਵਾਲੇ ਤੇ ਪਰਿਵਾਰਕ ਮੈਂਬਰ ਘਰ ‘ਚ ਮੌਜੂਦ ਸਨ।

ਕੋਈ ਧਮਕੀ ਨਹੀਂ ਮਿਲੀ

ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਐਲਵਿਸ਼ ਯਾਦਵ ਦੇ ਘਰ ‘ਤੇ ਹਮਲਾ ਕਰਨ ਵਾਲੇ ਤਿੰਨ ਬਦਮਾਸ਼ ਕਿੱਥੋਂ ਆਏ ਤੇ ਕਿੱਥੇ ਗਏ। ਪਰਿਵਾਰ ਨੇ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਧਮਕੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਜਿਹੀ ਸਥਿਤੀ ‘ਚ ਇਸ ਅਚਾਨਕ ਵਾਪਰੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਘਟਨਾ ਸਬੰਧੀ ਐਲਵੀਸ਼ ਯਾਦਵ ਜਾਂ ਉਸ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

ਫਾਜ਼ਿਲਪੁਰੀਆ ‘ਤੇ ਵੀ ਗੋਲੀਬਾਰੀ ਕੀਤੀ ਗਈ ਸੀ

ਐਲਵੀਸ਼ ਯਾਦਵ ਤੋਂ ਪਹਿਲਾਂ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ‘ਤੇ ਵੀ ਗੋਲੀਬਾਰੀ ਕੀਤੀ ਗਈ ਸੀ। ਇਹ ਇੱਕ ਮਹੀਨੇ ਦੇ ਅੰਦਰ ਦੂਜੀ ਅਜਿਹੀ ਘਟਨਾ ਹੈ, ਜਿਸ ਨੇ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ, ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਉਹ ਨੇੜਲੇ ਸੀਸੀਟੀਵੀ ਰਾਹੀਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਅਪਰਾਧ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ।