ਸਰਵਾਈਕਲ ਕੈਂਸਰ ਦੇ ਖਾਤਮੇ ਲਈ ਸਿਰਮ ਇੰਸਟੀਚਿਊਟ ਨੇ ਤਿਆਰ ਕੀਤੀ ਵੈਕਸੀਨ
ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਸਰਵਾਈਕਲ ਕੈਂਸਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਦੇਸ਼ ਦੇ ਰਾਸ਼ਟਰੀ ਟੀਕਾਕਰਨ ਮਿਸ਼ਨ ਦਾ ਹਿੱਸਾ ਬਣ ਗਿਆ ਹੈ।
ਸਰਵਾਈਕਲ ਕੈਂਸਰ ਦੇ ਖਾਤਮੇ ਲਈ ਭਾਰਤ ਸਰਕਾਰ ਹੁਣ 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਸਕੂਲ ਪ੍ਰਸ਼ਾਸਨ ਨੂੰ ਤਿਆਰੀਆਂ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੁਣੇ ਦੇ ਸਿਰਮ ਇੰਸਟੀਚਿਊਟ ਅਤੇ ਬਾਇਓਟੈਕਨਾਲੋਜੀ ਵਿਭਾਗ ਦੁਆਰਾ ਸਰਵਾਈਕਲ ਕੈਂਸਰ ਨਾਲ ਲੜਨ ਲਈ ਦੇਸੀ ਵੈਕਸੀਨ ਤਿਆਰ ਕਰ ਲੈਣ ਕਾਰਨ ਇਹ ਸੰਭਵ ਹੋ ਰਿਹਾ ਹੈ।
ਔਰਤਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਦੇਸੀ ਹਿਊਮਨ ਪੈਪੀਲੋਮਾਵਾਇਰਸ ਵੈਕਸੀਨ ਤਿਆਰ ਕੀਤੀ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਸਰਵਾਈਕਲ ਕੈਂਸਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਦੇਸ਼ ਦੇ ਰਾਸ਼ਟਰੀ ਟੀਕਾਕਰਨ ਮਿਸ਼ਨ ਦਾ ਹਿੱਸਾ ਬਣ ਗਿਆ ਹੈ।
ਸੰਸਥਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਟੀਕਾ ਬਹੁਤ ਹੀ ਕਾਰਗਰ ਹੈ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਕਰੇਗਾ ਕਿਉਂਕਿ 85 ਤੋਂ 90 ਫੀਸਦੀ ਕੇਸਾਂ ਵਿੱਚ ਸਰਵਾਈਕਲ ਕੈਂਸਰ ਇੱਕ ਖਾਸ ਵਾਇਰਸ ਕਾਰਨ ਹੁੰਦਾ ਹੈ ਅਤੇ ਇਹ ਟੀਕਾ ਉਸ ਵਾਇਰਸ ਨੂੰ ਖਤਮ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਸ ਨੂੰ ਛੋਟੀਆਂ ਬੱਚੀਆਂ ਨੂੰ ਲਗਾਇਆ ਜਾਵੇ ਤਾਂ ਉਹ ਇਨਫੈਕਸ਼ਨ ਤੋਂ ਸੁਰੱਖਿਅਤ ਰਹਿਣਗੀਆਂ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ 30 ਸਾਲ ਬਾਅਦ ਵੀ ਕੈਂਸਰ ਨਹੀਂ ਹੋਵੇਗਾ। ਖਾਸ ਤੌਰ ‘ਤੇ ਇਹ ਵੈਕਸੀਨ ਮੇਡ-ਇਨ-ਇੰਡੀਆ ਹੈ, ਜਿਸ ਦੀ ਸਾਨੂੰ ਸਖ਼ਤ ਲੋੜ ਸੀ।
ਦੇਸ਼ ਦੀ ਰਾਜਧਾਨੀ ‘ਚ ਹੋਈ ਵੈਕਸੀਨ ਲਾਂਚਿੰਗ
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਦੀ ਮੌਜੂਦਗੀ ਵਿੱਚ ਰਾਜਧਾਨੀ ਦਿੱਲੀ ਵਿੱਚ ਇਸ ਵੈਕਸੀਨ ਦੀ ਲਾਂਚਿੰਗ ਦੌਰਾਨ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਦੇ ਕੋਵਿਡ ਵਰਕਿੰਗ ਗਰੁੱਪ ਦੇ ਚੇਅਰਪਰਸਨ ਡਾ. ਐਨ.ਕੇ. ਅਰੋੜਾ ਨੇ ਕਿਹਾ ਕਿ ਮੇਡ-ਇਨ-ਇੰਡੀਆ ਵੈਕਸੀਨ ਨੂੰ ਲਾਂਚ ਕਰਨ ਦਾ ਤਜਰਬਾ ਮਾਣ ਵਾਲੀ ਗੱਲ ਹੈ। । ਖੁਸ਼ੀ ਦੀ ਗੱਲ ਹੈ ਕਿ ਇਹ ਟੀਕਾ ਹੁਣ ਦੇਸ਼ ਦੀਆਂ ਧੀਆਂ ਅਤੇ ਮੁਟਿਆਰਾਂ ਨੂੰ ਵੀ ਉਪਲਬਧ ਹੋ ਸਕੇਗਾ।