Uttarkashi Tunnel Rescue: ਮਜ਼ਦੂਰਾਂ ਦੇ ਬਚਾਅ ਲਈ ਬਣਾਈ ਜਾ ਰਹੀ ਹੈ ਅਜਿਹੀ ਸੁਰੰਗ,12 ਘੰਟਿਆਂ ‘ਚ ਵਰਕਰ ਆ ਸਕਦੇ ਹਨ ਬਾਹਰ, ਸਾਹਮਣੇ ਆਈ ਵੀਡੀਓ

Updated On: 

24 Nov 2023 13:26 PM

ਉੱਤਰਕਾਸ਼ੀ ਵਿੱਚ ਸੁਰੰਗ ਵਿੱਚ ਮੁੜ ਤੋਂ ਬਚਾਅ ਕਾਰਜ ਸ਼ੁਰੂ ਹੋ ਗਿਆ ਹੈ। ਭਾਸਕਰ ਖੁਲਬੇ ਨੇ ਕਿਹਾ ਹੈ ਕਿ ਇਸ ਵਿੱਚ 12 ਘੰਟੇ ਹੋਰ ਲੱਗ ਸਕਦੇ ਹਨ। ਪਲੇਟਫਾਰਮ ਠੀਕ ਹੈ, ਔਗਰ ਮਸ਼ੀਨ ਬਿਲਕੁਲ ਠੀਕ ਕੰਮ ਕਰ ਰਹੀ ਹੈ। ਹੁਣ ਫਿਰ ਤੋਂ ਕਾਰਵਾਈ ਸ਼ੁਰੂ ਹੋ ਗਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਲਦੀ ਹੀ ਸਫਲਤਾ ਪ੍ਰਾਪਤ ਕਰਾਂਗੇ। ਸਿਲਕਿਆਰਾ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਮਲਬੇ ਵਿੱਚ 800 ਐਮਐਮ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਬਚਾਇਆ ਜਾਵੇਗਾ।

Uttarkashi Tunnel Rescue: ਮਜ਼ਦੂਰਾਂ ਦੇ ਬਚਾਅ ਲਈ ਬਣਾਈ ਜਾ ਰਹੀ ਹੈ ਅਜਿਹੀ ਸੁਰੰਗ,12 ਘੰਟਿਆਂ ਚ ਵਰਕਰ ਆ ਸਕਦੇ ਹਨ ਬਾਹਰ, ਸਾਹਮਣੇ ਆਈ ਵੀਡੀਓ
Follow Us On

ਉੱਤਰਕਾਸ਼ੀ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਦਿਨ-ਰਾਤ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਬਚਾਅ ਮੁਹਿੰਮ ਦਾ ਅੱਜ ਤੇਰ੍ਹਵਾਂ ਦਿਨ ਹੈ, ਹੁਣ ਤੱਕ 48 ਮੀਟਰ ਤੱਕ ਡ੍ਰਿਲਿੰਗ ਕੀਤੀ ਜਾ ਚੁੱਕੀ ਹੈ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ 800 ਐਮਐਮ ਦੀ ਲੋਹੇ ਦੀ ਪਾਈਪ ਵਿਛਾਈ ਜਾ ਰਹੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਰੇਂਗ ਕੇ ਜਾਂ ਸਟਰੈਚਰ ਤੇ ਲੇਟ ਕੇ ਬਾਹਰ ਕੱਢਿਆ ਜਾਵੇਗਾ। ਇਸ ਰੂਟ ਦੇ ਅੰਦਰ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ਇਹ ਸੁਰੰਗ ਅੰਦਰੋਂ ਕਿਹੋ ਜਿਹੀ ਹੈ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਆਪਰੇਸ਼ਨ ਮੁੜ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ 12 ਘੰਟਿਆਂ ‘ਚ ਵਰਕਰ ਆ ਸਕਦੇ ਹਨ।

ਸਿਲਕਿਆਰਾ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਮਲਬੇ ਵਿੱਚ 800 ਐਮਐਮ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਬਚਾਇਆ ਜਾਵੇਗਾ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਪਾਈਪ ਕਿੰਨੀ ਤੰਗ ਹੈ, ਇਸ ਪਾਈਪ ‘ਚੋਂ ਵਿਅਕਤੀ ਸਿਰਫ ਕੂਹਣੀ ਦੀ ਮਦਦ ਨਾਲ ਰੇਂਗ ਕੇ ਜਾਂ ਲੇਟ ਕੇ ਬਾਹਰ ਆ ਸਕਦਾ ਹੈ।

ਵਰਕਰ ਪਹੀਏ ਵਾਲੇ ਸਟਰੈਚਰ ‘ਤੇ ਆਉਣਗੇ ਬਾਹਰ

NDRF ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਦੇ ਮੁਤਾਬਕ ਸੁਰੰਗ ਪੂਰੀ ਹੋਣ ਤੋਂ ਬਾਅਦ, NDRF ਦਾ ਇੱਕ ਜਵਾਨ ਸੁਰੰਗ ਦੇ ਅੰਦਰ ਜਾਵੇਗਾ। ਇਸ ਤੋਂ ਬਾਅਦ ਉਹ ਇੱਕ-ਇੱਕ ਕਰਕੇ ਮਜ਼ਦੂਰਾਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦੇਣਗੇ, ਇਸ ਦੌਰਾਨ ਉਨ੍ਹਾਂ ਨੂੰ ਰੱਸੀ ਦੀ ਮਦਦ ਨਾਲ ਜਾਂ ਪਹੀਆਂ ਵਾਲੇ ਸਟ੍ਰੈਚਰ ‘ਤੇ ਲੇਟ ਕੇ ਬਾਹਰ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਪਾਈਪ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇਗਾ, ਤਾਂ ਜੋ ਕੋਈ ਵੀ ਮਲਬਾ ਸਟ੍ਰੈਚਰ ਨੂੰ ਅੰਦਰ ਲਿਜਾਣ ਵਿੱਚ ਰੁਕਾਵਟ ਨਾ ਬਣ ਸਕੇ।

ਝੁਕਿਆ ਹੋਇਆ ਪਾਈਪ ਕੱਟਿਆ ਜਾ ਰਿਹਾ

ਇਸ ਤੋਂ ਪਹਿਲਾਂ ਵੀਰਵਾਰ ਨੂੰ ਇਸ ਪਾਈਪ ਦੇ ਸਾਹਮਣੇ ਲੋਹੇ ਦੀ ਭਾਰੀ ਪਾਈਪ ਆਉਣ ਕਾਰਨ ਪਾਈਪ ਦਾ ਮੂੰਹ ਸਾਹਮਣੇ ਤੋਂ ਝੁਕ ਗਿਆ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਕਾਰਜ ‘ਚ ਸ਼ਾਮਲ ਪੀਐੱਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਦੱਸਿਆ ਕਿ ਪਾਈਪ ਜੋ ਟੇਢੀ ਹੋ ਗਈ ਹੈ, ਉਸ ਨੂੰ ਕੱਟਣ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਵਿੱਚ ਇੱਕ ਘੰਟਾ ਹੋਰ ਲੱਗੇਗਾ। ਪਹਿਲਾਂ ਪਾਈਪ ਨੂੰ ਹੇਠਲੇ ਪਾਸੇ ਤੋਂ ਕੱਟਿਆ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਹਿੱਸਿਆਂ ‘ਚ ਕੱਟ ਕੇ ਵੱਖ ਕਰ ਦਿੱਤਾ ਜਾਵੇਗਾ।

ਭਾਸਕਰ ਖੁਲਬੇ ਨੇ ਦੱਸਿਆ ਕਿ “ਪਾਈਪ ਕੱਟਣ ਤੋਂ ਬਾਅਦ, ਔਗਰ ਡਰਿਲਿੰਗ ਦੀ ਸਾਂਝੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਅਸੀਂ ਔਗਰ ਨੂੰ ਮਸ਼ੀਨ ਵਿੱਚ ਭੇਜਾਂਗੇ, ਫਿਰ ਨਵੇਂ ਹਿੱਸੇ ਨੂੰ ਵੇਲਡ ਕਰਾਂਗੇ ਅਤੇ ਫਿਰ ਇਸ ਨੂੰ ਜੋੜਾਂਗੇ ਅਤੇ ਨਵੀਂ ਡਰਿਲਿੰਗ ਸ਼ੁਰੂ ਕਰਾਂਗੇ। ਚੰਗੀ ਗੱਲ ਇਹ ਹੈ ਕਿ ਪਾਰਸਨਜ਼ ਕੰਪਨੀ ਨੇ ਜ਼ਮੀਨੀ ਕੰਮ ਸ਼ੁਰੂ ਕਰ ਦਿੱਤਾ ਹੈ।” ਅਸੀਂ ਪ੍ਰਵੇਸ਼ ਰਾਡਾਰ ਰਾਹੀਂ ਕੀਤੇ ਅਧਿਐਨ ਨੇ ਦਿਖਾਇਆ ਹੈ ਕਿ ਅਗਲੇ 5 ਮੀਟਰ ਲਈ ਕੋਈ ਧਾਤੂ ਰੁਕਾਵਟ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸਾਡੀ ਡ੍ਰਿਲੰਗ ਨਿਰਵਿਘਨ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਇਹ ਕਾਰਵਾਈ ਅੱਜ ਸ਼ਾਮ ਤੱਕ ਪੂਰੀ ਹੋ ਜਾਵੇਗੀ।