Republic Day Parade: ਪਾਣੀ ਦੀ ਬੋਤਲ, ਛੱਤਰੀ, ਕਾਰ ਦੀਆਂ ਚਾਬੀਆਂ, ਲਾਈਟਰ… ਰਿਪਬਲਿਕ ਡੇਅ ਪਰੇਡ ਵਿੱਚ ਜਾਣਾ ਚਾਹੁੰਦੇ ਹੋ ਤਾਂ ਨਾ ਲੈ ਜਾਉਣਾ ਇਹ ਚੀਜ਼ਾਂ

Updated On: 

22 Jan 2025 16:37 PM

Republic Day Parade ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਆਯੋਜਿਤ ਕੀਤੀ ਜਾ ਰਹੀ ਗਣਤੰਤਰ ਦਿਵਸ ਪਰੇਡ ਸੰਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਦੇ ਤਹਿਤ, ਜੇਕਰ ਤੁਸੀਂ ਵੀ ਪਰੇਡ ਦੇਖਣ ਜਾਣਾ ਚਾਹੁੰਦੇ ਹੋ, ਤਾਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਆਪਣੇ ਨਾਲ ਨਹੀਂ ਲੈ ਜਾ ਸਕਦੇ। ਜਿਸ ਵਿੱਚ ਛੱਤਰੀ, ਪਾਣੀ ਦੀ ਬੋਤਲ, ਅਤੇ ਇੱਥੋਂ ਤੱਕ ਕਿ ਬੈਗ ਵੀ ਸ਼ਾਮਲ ਹੈ।

Republic Day Parade: ਪਾਣੀ ਦੀ ਬੋਤਲ, ਛੱਤਰੀ, ਕਾਰ ਦੀਆਂ ਚਾਬੀਆਂ, ਲਾਈਟਰ... ਰਿਪਬਲਿਕ ਡੇਅ ਪਰੇਡ ਵਿੱਚ ਜਾਣਾ ਚਾਹੁੰਦੇ ਹੋ ਤਾਂ ਨਾ ਲੈ ਜਾਉਣਾ ਇਹ ਚੀਜ਼ਾਂ

ਰਿਪਬਲਿਕ ਡੇਅ ਪਰੇਡ ਵਿੱਚ ਜਾਣਾ ਚਾਹੁੰਦੇ ਹੋ ਤਾਂ ਨਾ ਲੈ ਜਾਓ ਇਹ ਚੀਜ਼ਾਂ

Follow Us On

ਭਾਰਤ ਵਿੱਚ ਹਰ ਸਾਲ ਵਾਂਗ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ। ਇਹ ਪਰੇਡ 75ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਆਯੋਜਿਤ ਕੀਤੀ ਗਈ ਹੈ। ਲੱਖਾਂ ਲੋਕ ਗਣਤੰਤਰ ਦਿਵਸ ਪਰੇਡ ਦੇਖਣ ਅਤੇ ਦੇਸ਼ ਦੇ ਸ਼ਕਤੀ ਪ੍ਰਦਰਸ਼ਨ ਨੂੰ ਦੇਖਣ ਲਈ ਇਕੱਠੇ ਹੁੰਦੇ ਹਨ। ਗਣਤੰਤਰ ਦਿਵਸ 2025 ਦਾ ਥੀਮ ਸੁਨਹਿਰੀ ਭਾਰਤ: ਵਿਰਾਸਤ ਅਤੇ ਵਿਕਾਸ ਹੈ। ਗਣਤੰਤਰ ਦਿਵਸ ਪਰੇਡ ਸਵੇਰੇ 10:30 ਵਜੇ ਸ਼ੁਰੂ ਹੋਵੇਗੀ।

ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ, ਕਾਰਤਵਿਆ ਪਥ ‘ਤੇ ਇੱਕ ਵਿਸ਼ਾਲ ਗਣਤੰਤਰ ਦਿਵਸ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਗਣਤੰਤਰ ਦਿਵਸ ਪਰੇਡ ਭਾਰਤੀ ਸੱਭਿਆਚਾਰ ਦੇ ਪ੍ਰਦਰਸ਼ਨ ਨਾਲ ਸ਼ੁਰੂ ਹੋਵੇਗੀ, ਜਿੱਥੇ 300 ਤੋਂ ਵੱਧ ਸੱਭਿਆਚਾਰਕ ਕਲਾਕਾਰ ਵੱਖ-ਵੱਖ ਸੰਗੀਤ ਪੇਸ਼ ਕਰਨਗੇ। ਜੋ ਕਿ ਪੂਰੇ ਦੇਸ਼ ਦੀਆਂ ਵੱਖ-ਵੱਖ ਧੁਨਾਂ ਨੂੰ ਇਕੋ ਨਾਲ ਪੇਸ਼ ਕਰੇਗਾ। ਜੇਕਰ ਤੁਸੀਂ ਵੀ ਗਣਤੰਤਰ ਦਿਵਸ ਪਰੇਡ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਨ੍ਹਾਂ ਚੀਜ਼ਾਂ ‘ਤੇ ਇੱਕ ਨਜ਼ਰ ਮਾਰ ਲਵੋ ਜੋ ਤੁਸੀਂ ਪਰੇਡ ਵਿੱਚ ਨਹੀਂ ਲੈ ਜਾ ਸਕਦੇ।

ਕਿਹੜੀਆਂ ਚੀਜ਼ਾਂ ਨਹੀਂ ਲੈ ਕੇ ਜਾ ਸਕਦੇ

ਗਣਤੰਤਰ ਦਿਵਸ ਪਰੇਡ ਵਿੱਚ ਕੁਝ ਖਾਸ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ। ਦਿੱਲੀ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਪਰੇਡ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਲਿਆ ਸਕਦੇ।

  • ਖਾਣ-ਪੀਣ ਵਾਲੇ ਪਦਾਰਥ
  • ਬੈਗ, ਬ੍ਰੀਫਕੇਸ
  • ਰੇਡੀਓ, ਟਰਾਂਜਿਸਟਰ, ਟੇਪ ਰਿਕਾਰਡਰ, ਪੇਜਰ
  • ਕੈਮਰਾ, ਦੂਰਬੀਨ, ਹੈਂਡੀਕੈਮ
  • ਥਰਮਸ, ਪਾਣੀ ਦੀ ਬੋਤਲ, ਕੈਨ, ਛੱਤਰੀ, ਖਿਡੌਣਾ ਪਿਸਤੌਲ/ਖਿਡੌਣਾ
  • ਜਲਣਸ਼ੀਲ ਚੀਜ਼ਾਂ (Inflammablen Items), ਮਾਚਿਸ
  • ਡਿਜੀਟਲ ਡਾਇਰੀਆਂ, ਪਾਮ-ਟਾਪ ਕੰਪਿਊਟਰ, ਆਈਪੈਡ, ਆਈਪੌਡ, ਟੈਬਲੇਟ, ਪੇਨਡ੍ਰਾਈਵ
  • ਸਿਗਰਟ, ਬੀੜੀ, ਲਾਈਟਰ
  • ਸ਼ਰਾਬ, ਪਰਫਿਊਮ, ਸਪਰੇਅ, ਅੱਗ ਵਾਲੇ ਨਕਲੀ ਹਥਿਆਰ (Replica Fire Arms)
  • ਤੇਜ਼ਧਾਰ ਹਥਿਆਰ, ਤਲਵਾਰ, ਪੇਚਕਸ।
  • ਲੇਜ਼ਰ ਲਾਈਟਸ, ਪਾਵਰ ਬੈਂਕ, ਮੋਬਾਈਲ ਚਾਰਜਰ, ਈਅਰਫੋਨ
  • ਚਾਕੂ, ਕੈਂਚੀ, ਉਸਤਰਾ, ਬਲੇਡ, ਤਾਰ
  • ਹਥਿਆਰ ਅਤੇ ਗੋਲਾ ਬਾਰੂਦ, ਪਟਾਖੇ ਆਦਿ
  • ਰਿਮੋਟ ਨਿਯੰਤਰਿਤ ਕਾਰ ਲਾਕ ਚਾਬੀਆਂ

ਕੌਣ ਹੋਣਗੇ ਮੁੱਖ ਮਹਿਮਾਨ?

ਇਸ ਸਾਲ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਹੋਣਗੇ, ਜੋ ਭਾਰਤ ਦੇ ਸੱਭਿਆਚਾਰ, ਵਿਕਾਸ ਅਤੇ ਵਿਰਾਸਤ ਦੀ ਇੱਕ ਵਿਲੱਖਣ ਝਲਕ ਦੇਖਣਗੇ। ਇਸ ਦੇ ਨਾਲ ਹੀ, ਇਸ ਸਮਾਗਮ ਵਿੱਚ ਭਾਰਤ ਤੋਂ ਵੱਖ-ਵੱਖ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੇ ਲਗਭਗ 10 ਹਜ਼ਾਰ ਲੋਕਾਂ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਾ ਦਿੱਤਾ ਗਿਆ ਹੈ।

ਕਿਵੇਂ ਬੁੱਕ ਕਰੀਏ ਟਿਕਟਾਂ?

ਗਣਤੰਤਰ ਦਿਵਸ ਪਰੇਡ ਦੇਖਣ ਲਈ, ਤੁਸੀਂ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਟਿਕਟਾਂ ਬੁੱਕ ਕਰ ਸਕਦੇ ਹੋ। ਤੁਸੀਂ https://aamantran.mod.gov.in/login ‘ਤੇ ਜਾ ਕੇ ਜਾਂ Aamantran ਮੋਬਾਈਲ ਐਪ ਡਾਊਨਲੋਡ ਕਰਕੇ ਆਪਣੇ ਘਰ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ। ਟਿਕਟਾਂ ਦੀਆਂ ਕੀਮਤਾਂ ਬੈਠਣ ਦੀ ਵਿਵਸਥਾ ਦੇ ਆਧਾਰ ‘ਤੇ ਵੱਖ-ਵੱਖ ਹੁੰਦੀਆਂ ਹਨ, ਜਿਵੇਂ ਕਿ ₹20, ₹100 ਅਤੇ ₹500।

ਇਸ ਤੋਂ ਇਲਾਵਾ, ਆਫਲਾਈਨ ਟਿਕਟਾਂ ਖਰੀਦਣ ਲਈ, ਰੱਖਿਆ ਮੰਤਰਾਲੇ ਨੇ ਦਿੱਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਕਾਊਂਟਰ ਸਥਾਪਤ ਕੀਤੇ ਹਨ। ਕਾਊਂਟਰ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।