RBI ਦਾ ਵੱਡਾ ਫੈਸਲਾ: ਰਿਜਰਵ ਬੈਂਕ ਦੋ ਹਜ਼ਾਰ ਦਾ ਨੋਟ ਲਵੇਗਾ ਵਾਪਸ, 30 ਸਿਤੰਬਰ 2023 ਤੱਕ ਬੈਂਕ ਤੋਂ ਬਦਲ ਸਕੋਗੇ ਨੋਟ

Updated On: 

19 May 2023 19:41 PM

ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ 'ਤੇ ਵੱਡਾ ਫੈਸਲਾ ਲਿਆ ਹੈ। ਆਰਬੀਆਈ ਜਲਦੀ ਹੀ ਪੂਰੇ ਦੇਸ਼ ਵਿੱਚੋਂ 2000 ਰੁਪਏ ਦੇ ਨੋਟ ਵਾਪਸ ਲੈ ਲਵੇਗਾ। ਪਰ ਇਸ ਮਾਮਲੇ ਵਿੱਚ ਵੀ ਇੱਕ ਪੇਚ ਹੈ. ਆਰਬੀਆਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 2000 ਰੁਪਏ ਦਾ ਨੋਟ ਕਾਨੂੰਨੀ ਟੈਂਡਰ ਵਜੋਂ ਜਾਰੀ ਰਹੇਗਾ।

RBI ਦਾ ਵੱਡਾ ਫੈਸਲਾ: ਰਿਜਰਵ ਬੈਂਕ ਦੋ ਹਜ਼ਾਰ ਦਾ ਨੋਟ ਲਵੇਗਾ ਵਾਪਸ, 30 ਸਿਤੰਬਰ 2023 ਤੱਕ ਬੈਂਕ ਤੋਂ ਬਦਲ ਸਕੋਗੇ ਨੋਟ
Follow Us On

Business News: RBI ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।

ਜਾਣਕਾਰੀ ਮੁਤਾਬਕ RBI ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ। ਆਰਬੀਆਈ ਨੇ ਕਿਹਾ ਹੈ ਕਿ ਇਹ ਨੋਟ 30 ਸਤੰਬਰ ਤੱਕ ਕਾਨੂੰਨੀ ਤੌਰ ‘ਤੇ ਵੈਧ ਰਹਿਣਗੇ।

2016 ‘ਚ ਜਾਰੀ ਕੀਤਾ ਸੀ 2 ਹਜਾਰ ਦਾ ਨੋਟ

ਆਰਬੀਆਈ ਨੇ ਇਹ ਨੋਟ ਆਰਬੀਆਈ ਐਕਟ 1934 ਦੀ ਧਾਰਾ 24(1) ਤਹਿਤ ਨਵੰਬਰ 2016 ਵਿੱਚ ਜਾਰੀ ਕੀਤੇ ਸਨ। ਇਹ ਨੋਟ ਰਿਜ਼ਰਵ ਬੈਂਕ ਨੇ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਸਨ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਉਸ ਸਮੇਂ 500 ਅਤੇ 1000 ਰੁਪਏ ਦੇ ਨੋਟ ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ, ਦਾ ਬਾਜ਼ਾਰ ਅਤੇ ਅਰਥਵਿਵਸਥਾ (Economy) ‘ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਜਦੋਂ ਬੈਂਕਾਂ ਵਿੱਚ ਹੋਰ ਮੁੱਲਾਂ ਦੇ ਨੋਟ ਕਾਫ਼ੀ ਮਾਤਰਾ ਵਿੱਚ ਉਪਲਬਧ ਹੋ ਗਏ ਤਾਂ ਦੋ ਹਜ਼ਾਰ ਰੁਪਏ ਦੇ ਪ੍ਰਚਲਨ ਵਿੱਚ ਲਿਆਉਣ ਦਾ ਮਕਸਦ ਪੂਰਾ ਹੋ ਗਿਆ।

ਬੈਂਕਾਂ ‘ਚ ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ।

ਲੋਕ ਆਪਣੇ ਬੈਂਕ ਖਾਤਿਆਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾ ਸਕਣਗੇ ਜਾਂ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾ ਕੇ ਉਨ੍ਹਾਂ ਨੂੰ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲ ਸਕਦੇ ਹਨ। ਲੋਕਾਂ ਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇੱਕ ਵਾਰ ਵਿੱਚ ਵੱਧ ਤੋਂ ਵੱਧ 20,000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ। ਇਹ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ ਅਤੇ 30 ਸਤੰਬਰ 2023 ਨੂੰ ਖਤਮ ਹੋਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ